ਵਿਧਾਨ ਸਭਾ ਚੋਣਾ ਵਿੱਚ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ:-ਆਸ਼ੂ ਵਿਨਾਇਕ

ss1

ਵਿਧਾਨ ਸਭਾ ਚੋਣਾ ਵਿੱਚ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ:-ਆਸ਼ੂ ਵਿਨਾਇਕ

4-2
ਜੰਡਿਆਲਾ ਗੁਰੂ 3 ਜੁਲਾਈ ਵਰਿੰਦਰ ਸਿੰਘ :-2017 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ ,ਇਸ ਵਾਰ ਯੂਥ ਵਿੰਗ ਪਾਰਟੀ ਨੂੰ ਵੱਡੀ ਲੀਡ ਤੇ ਜਿਤਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ।ਇਹਨਾ ਗੱਲਾਂ ਦਾ ਪ੍ਰਗਟਾਵਾ ਜੰਡਿਆਲਾ ਗੁਰੂ ਦੇ ਸੀਨੀਅਰ ਕਾਂਗਰਸੀ ਆਗੂ ਆਸ਼ੂ ਵਿਨਾਇਕ ਨੇ ਪੱਤਰਕਾਰਾਂ ਨਾਲ ਕੀਤਾ।ਆਸ਼ੂ ਵਿਨਾਇਕ ਨੇ ਕਿਹਾ ਕਿ ਹਰ ਪਾਰਟੀ ਵਿੱਚ ਯੂਥ ਵਿੰਗ ਰੀੜ ਦੀ ਹੱਡੀ ਵਾਂਗ ਕੰਮ ਕਰਦਾ ਹੈ ਤੇ ਇਸੇ ਹੀ ਤਰਾਂ ਹਲਕਾ ਜੰਡਿਆਲਾ ਗੁਰੂ ਤੋ ਕਾਂਗਰਸ ਦਾ ਯੂਥ ਵਿੰਗ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਿਹਾ ਹੈ ਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੀਆਂ ਗਈਆਂ ਬੇਇਨਸਾਫੀਆ ਅਤੇ ਧੱਕੇਸ਼ਾਹੀਆਂ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਿਹਾ ਹੈ ।ਆਸ਼ੂ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਨੌਂਜਵਾਨ ਆਗੂ ਸੁੱਖਵਿੰਦਰ ਸਿੰਘ ਡੈਨੀ ਦੀ ਰਹਿਨੁਮਾਈ ਹੇਠ ਯੂਥ ਵਿੰਗ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ ਜਿਸਦੇ ਆਉਣ ਵਾਲੇ ਸਮੇ ਵਿੱਚ ਨਤੀਜੇ ਸਭ ਦੇ ਸਾਹਮਣੇ ਹੋਣਗੇ।ਇਸ ਮੌਕੇ ਅੰਮਿਤ ਅਰੋੜਾ,ਮਨਜੀਤ ਸਿੰਘ ਪੱਪੀ,ਸੁਰਿੰਦਰ ਸੇਠ,ਮੋਨੂੰ,ਦਵਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *