ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਪ ਦੇ ਕੌਮੀ ਆਗੂ ਸੰਜੇ ਸਿੰਘ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ

ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਪ ਦੇ ਕੌਮੀ ਆਗੂ ਸੰਜੇ ਸਿੰਘ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ

ਧੂਰੀ, 24 ਦਸੰਬਰ (ਰਾਜੇਸ਼ਵਰ ਪਿੰਟੂ/ਬਿੰਨੀ ਗਰਗ) ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਪ੍ਰਭਾਰੀ ਸੰਜੇ ਸਿੰਘ ਨੇ ਧੂਰੀ ਵਿਖੇ ਵੱਖ-ਵੱਖ ਵਪਾਰੀ ਵਰਗ ਨਾਲ ਮੀਟਿੰਗ ਕਰਦਿਆਂ ਜਿੱਥੇ ਉਨਾਂ ਦੀਆਂ ਮੁਸ਼ਕਲਾਂ ਸੁਣੀਆਂ, ਉਥੇ ਉਨਾਂ ਨੂੰ ਆਪ ਦੀਆ ਨੀਤੀਆਂ ਤੋ ਜਣੁ ਕਰਵਾਇਆ। ਸਥਾਨਕ ਰਤਨ ਪੈਲਸ ਵਿਖੇ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਕੈਗ ਦੀ ਰਿਪੋਰਟ ਮੁਤਾਬਿਕ ਕੇਂਦਰ ਸਰਕਾਰ ਨੇ ਅੰਬਾਨੀ ਅਤੇ ਅਦਾਨੀ ਸਮੇਤ ਲਗਭੱਗ ਇੱਕ ਦਰਜ਼ਨ ਦੇ ਕਰੀਬ ਵੱਡੇ ਘਰਾਣਿਆਂ ਵੱਲ ਬਕਾਇਆ ਕਰਜ਼ਾ 8 ਲੱਖ 55 ਹਜਾਰ ਕਰੋੜ ਮੁਆਫ ਕਰਨ ਦੀ ਸਾਜਿਸ਼ ਰਚੀ ਹੈ ਅਤੇ ਮੋਦੀ ਦੇਸ਼ ਦੇ ਕੁੱਝ ਉਦਯੋਗਪਤੀਆਂ ਨਾਲ ਮਿਲਕੇ ਦੇਸ਼ ਦੀ ਅਰਥ ਵਿਵੱਸਥਾ ਨੂੰ ਲੁੱਟ ਰਹੇ ਹਨ ‘ਤੇ ਦੇਸ਼ ਦੇ ਕੁੱਝ ਰਾਜਨੀਤਕ ਪਰਿਵਾਰ ਮਿਲਕੇ ਦੇਸ਼ ਦੀ ਅਰਥ ਵਿਵੱਸਥਾ ਨੂੰ ਖਰਾਬ ਕਰਨ ਦੇ ਨਾਲ ਨਾਲ ਵੱਡੇ ਵੱਡੇ ਭ੍ਰਿਸ਼ਟਾਚਾਰ ਕਰਕੇ ਲੋਕਾਂ ਦੀ ਕਥਿਤ ਲੁੱਟ ਕਰ ਰਹੇ ਹਨ ਅਤੇ ਕੇਂਦਰ ਦੀ ਸਰਕਾਰ ਲੋਕਾਂ ਦੇ ਵਪਾਰ ਨੂੰ ਖਤਮ ਕਰਕੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਅਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਵਪਾਰ ਪੂਰੀ ਤਰਾਂ ਬਰਬਾਦ ਹੋ ਗਿਆ ਹੈ ਅਤੇ ਵਪਾਰੀ ਵਰਗ ਨੂੰ ਇਸ ਵਪਾਰ ਦੇ ਬੰਦ ਹੋਣ ਨਾਲ ਜਿੱਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ।

        ਇਸ ਮੌਕੇ ਪਾਰਟੀ ਦੇ ਹਲਕਾ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋ, ਦਲਵੀਰ ਸਿੰਘ ਢਿੱਲੋਂ, ਮੈਡਮ ਜਸਕੀਰਤ ਕੌਰ ਮਾਨ ਕੈਨੇਡਾ, ਸੁਰਿੰਦਰ ਅਰੋੜਾ, ਸੁਭਾਸ਼ ਸ਼ਰਮਾ, ਹਰਵਿੰਦਰ ਸਿੰਘ ਸੇੋਖੋਂ, ਅਬਜਿੰਦਰ ਸਿੰਘ ਸੰਘਾ, ਬਚਨ ਬੇਦਿਲ, ਡਾ: ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਪੂੰਨੂੰ ਕਾਤਰੋਂ, ਸੰਦੀਪ ਧਾਲੀਵਾਲ ਫਰੀਦਕੋਟ, ਵਿਪਨ ਕਾਂਝਲਾ, ਪੁਸ਼ਪਿੰਦਰ ਸਿੰਘ ਸਾਰੋਂ ਸਾਬਕਾ ਸਰਪੰਚ, ਮਨੂੰ ਬੇਨੜਾ, ਅਮਨਦੀਪ ਸਿੰਘ ਚੈਰੀ, ਜਸਪਾਲ ਸਿੰਘ, ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: