ਵਿਧਾਇਕ ਸਿੱਧੂ ਨੇ ਕਿਸਾਨਾਂ ਨੂੰ ਵੰਡੇ ਟਿਊਬਵੈੱਲ ਕੁਨੈਕਸ਼ਨ

ss1

ਵਿਧਾਇਕ ਸਿੱਧੂ ਨੇ ਕਿਸਾਨਾਂ ਨੂੰ ਵੰਡੇ ਟਿਊਬਵੈੱਲ ਕੁਨੈਕਸ਼ਨ

tubewell-picਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇ ਨਾਲ ਜਮੀਨੀ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ ਦਿਨਾਂ ਤੋਂ ਕਿਸਾਨਾਂ ਨੂੰ ਵੰਡੇ ਜਾ ਰਹੇ ਟਿਊਬਵੈੱਲ ਕੁਨੈਕਸ਼ਨਾਂ ਦੀ ਲੜੀ ਵਿੱਚ ਅੱਜ ਟਿਊਬਵੈੱਲ ਕੁਨੈਕਸ਼ਨਾਂ ਦੀ ਤੀਜੀ ਖੇਪ ਵੰਡਦਿਆਂ ਕਿਸਾਨਾਂ ਨੂੰ ਵਿਸ਼ੇਸ ਕੋਟੇ ਵਿੱਚੋਂ ਆਏ ਟਿਊਬਵੈੱਲ ਕੁਨੈਕਸ਼ਨਾਂ ਦੇ ਪੱਤਰ ਤਕਸੀਮ ਕੀਤੇ।
ਸਥਾਨਕ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਸਮਾਗਮ ਦੌਰਾਨ ਵਿਧਾਇਕ ਨੇ ਕਈ ਪਿੰਡਾਂ ਦੇ ਪੁੱਜੇ ਕਿਸਾਨਾਂ ਨੂੰ ਉਕਤ ਮੋਟਰ ਕੁਨੈਕਸ਼ਨਾਂ ਸਬੰਧੀ ਪੱਤਰ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 750 ਟਿਊਬਵੈੱਲ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਉਹ ਕੁਨੈਕਸ਼ਨ ਜਿਸ ਲਈ ਕਿਸਾਨਾਂ ਨੇ ਫਾਰਮ ਭਰ ਕੇ ਉਨ੍ਹਾਂ ਨੂੰ ਦਿੱਤੇ ਸਨ ਦੇ ਕੁਨੈਕਸ਼ਨ ਵੀ ਜਲਦੀ ਆ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਸਿੰਚਾਈ ਦੇ ਪਾਣੀ ਦੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸਲਈ ਕਰੀਬ 27 ਕਰੋੜ ਰੁਪਏ ਖਰਚ ਕੇ ਦੋ ਰਜਬਾਹਿਆਂ ਦਾ ਨਿਰਮਾਣ ਕਰਵਾ ਦਿੱਤਾ ਗਿਆ ਹੈ ਤੇ ਹੁਣ ਤਲਵੰਡੀ ਸਾਬੋ ਵਿੱਚੋਂ ਦੀ ਲੰਘਦੇ ਰਜਬਾਹੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਕਤ ਰਜਬਾਹੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਸਕੇ।ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਹੋਰ ਰਾਸ਼ੀ ਜਲਦੀ ਆ ਰਹੀ ਹੈ ਤੇ 5500 ਨਵੀਆਂ ਪੈਨਸ਼ਨਾਂ ਇਸੇ ਮਹੀਨੇ ਤੋਂ ਮਿਲਣ ਲੱਗ ਜਾਣਗੀਆਂ।ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੀ ਪ੍ਰਕਿਰਿਆ ਅੰਤਿਮ ਚਰਨ ਵਿੱਚ ਪੁੱਜ ਗਈ ਹੈ ਤੇ ਜਲਦੀ ਹੀ ਉੇਕਤ ਪਲਾਟ ਗਰੀਬ ਵਰਗ ਦੇ ਲੋਕਾਂ ਨੂੰ ਦੇ ਦਿੱਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਟਰੱਕ ਯੁੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਾਂ ਪ੍ਰਧਾਨ ਰਾਮਪਾਲ ਮਲਕਾਣਾ, ਬੀ. ਸੀ ਵਿੰਗ ਦੇ ਹਲਕਾ ਪ੍ਰਧਾਨ ਜਗਤਾਰ ਨੰਗਲਾ, ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਗਿੱਲ, ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ, ਯੂਥ ਵਿੰਗ ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ, ਆਈ. ਟੀ ਵਿੰਗ ਹਲਕਾ ਪ੍ਰਧਾਨ ਜਗਸੀਰ ਸਿੰਘ, ਇਸਤਰੀ ਵਿੰਗ ਦੀ ਸਰਕਲ ਪ੍ਰਧਾਨ ਵੀਰਪਾਲ ਕੌਰ, ਐੱਸ. ਸੀ ਵਿੰਗ ਸਰਕਲ ਪ੍ਰਧਾਨ ਗੁਲਾਬ ਨਸੀਬਪੁਰਾ, ਐੱਸ. ਓ. ਆਈ ਦੇ ਕੁਲਵਿੰਦਰ ਮੀਤ, ਮੋਹਣ ਮਿਰਜੇਆਣਾ ਡਾਇਰੈਕਟਰ ਪੀ. ਏ. ਡੀ. ਬੀ, ਅਮਨਦੀਪ ਸੇਖੂ ਵਾਈਸ ਚੇਅਰਮੈਨ, ਸੀਨੀਅਰ ਆਗੂ ਗੁਰਜੀਤ ਸੇਖੂ, ਯੂਥ ਆਗੂ ਚਰਨਾ ਭਾਗੀਵਾਂਦਰ, ਗਿਆਨੀ ਨਛੱਤਰ ਸਿੰਘ ਜਗਾ ਰਾਮ ਤੀਰਥ, ਬਲਕਰਨ ਭਾਗੀਵਾਂਦਰ, ਸੁਰਜੀਤ ਸ਼ਿੰਦੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *