ਵਿਧਾਇਕ ਸਿੱਧੂ ਦੇ ਹੱਕ ਵਿੱਚ ਕੱਢੀ ਮੋਟਰਸਾਈਕਲ ਰੈਲੀ ਨੇ ਵਿਰੋਧੀਆਂ ਨੂੰ ਪਾਇਆ ਚਿੰਤਾ ਵਿੱਚ

ਵਿਧਾਇਕ ਸਿੱਧੂ ਦੇ ਹੱਕ ਵਿੱਚ ਕੱਢੀ ਮੋਟਰਸਾਈਕਲ ਰੈਲੀ ਨੇ ਵਿਰੋਧੀਆਂ ਨੂੰ ਪਾਇਆ ਚਿੰਤਾ ਵਿੱਚ
ਯੂਥ ਅਕਾਲੀ ਦਲ ਅਤੇ ਐੱਸ. ਓ. ਆਈ ਵੱਲੋਂ ਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ

ਤਲਵੰਡੀ ਸਾਬੋ, 20 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪਾਰਟੀ ਦਾ ਹਰਿਆਵਲ ਦਸਤਾ ਕਹਾਉਣ ਵਾਲੇ ਯੂਥ ਅਕਾਲੀ ਦਲ ਅਤੇ ਐੱਸ. ਓ. ਆਈ ਵੱਲੋਂ ਆਯੋਜਤ ਕੀਤੀ ਗਈ ਮੋਟਰਸਾਈਕਲ ਰੈਲੀ ਵਿੱਚ ਉਮੜੇ ਨੌਜਵਾਨ ਜਨ ਸੈਲਾਬ ਨੇ ਅੱਜ ਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕੱਢੀ ਗਈ।

         ਅੱਜ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਅਤੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸ. ਓ. ਆਈ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਨਿੱਪੀ ਸਿੱਧੂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਤੇ ਐੱਸ. ਓ. ਆਈ ਦੇ ਸੈਂਕੜੇ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਪਾਰਟੀ ਚੋਣ ਨਿਸ਼ਾਨ ਵਾਲੇ ਕੇਸਰੀ ਝੰਡੇ ਲਹਿਰਾ ਕੁ ਰੈਲੀ ਵਿੱਚ ਜੋਸ਼ ਭਰ ਦਿੱਤਾ। ਮੋਟਰਸਾਈਕਲ ਰੈਲੀ ਦੀ ਅਗਵਾਈ ਖੁਦ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਅਤੇ ਮੌਜੂਦਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਕੀਤੀ। ਸ਼ਹਿਰ ਦੇ ਕਮਿਊਨਿਟੀ ਸੈਂਟਰ ਕੋਲੋ ਆਰੰਭ ਹੋਇਆ ਉਕਤ ਕਾਫਲਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਸੀਂਗੋ ਤੋਂ ਪਿੰਡ ਨੰਗਲਾ ਪੁੱਜਾ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਬੀ. ਸੀ ਵਿੰਗ ਦੇ ਹਲਕਾ ਪ੍ਰਧਾਨ ਜਗਤਾਰ ਨੰਗਲਾ ਦੀ ਅਗਵਾਈ ਵਿੱਚ ਸੈਂਕੜਾ ਦੇ ਕਰੀਬ ਮੋਟਰਸਾਈਕਲ ਸਵਾਰ ਕਾਫਲੇ ਵਿੱਚ ਸ਼ਾਮਿਲ ਹੋ ਗਏ। ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਇਹ ਮੋਟਰਸਾਈਕਲ ਮਾਰਚ ਵੱਖ ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਰਾਮਾਂ ਮੰਡੀ ਜਾ ਕੇ ਸਮਾਪਤ ਹੋਇਆ। ਰਾਮਾਂ ਮੰਡੀ ਪਹੁੰਚਣ ਵੇਲੇ ਤੱਕ ਉਕਤ ਵਿਸ਼ਾਲ ਮਾਰਚ ਵਿੱਚ ਮੋਟਰਸਾਈਕਲਾਂ ਦੀ ਗਿਣਤੀ ਦੋ ਹਜਾਰ ਦੇ ਕਰੀਬ ਪੁੱਜ ਚੁੱਕੀ ਸੀ। ਮੋਟਰਸਾਈਕਲ ਰੈਲੀ ਦੀ ਸਫਲਤਾ ਤੋਂ ਗਦਗਦ ਹਲਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਵਿਕਾਸ ਕਾਰਜ ਬਿਨਾ ਪੱਖਪਾਤ ਤੋਂ ਸਿਰੇ ਚੜਾਏ ਹਨ ਤੇ ਅੱਜ ਦੀ ਉਕਤ ਮੋਟਰਸਾਈਕਲ ਰੈਲੀ ਵਿੱਚ ਉਮੜਿਆ ਨੌਜਵਾਨਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹੈ ਕਿ ਹਲਕੇ ਦੇ ਨੌਜਵਾਨ ਵਿਰੋਧੀਆਂ ਦੇ ਗੱਪਾਂ ਦੀ ਵਜਾਏ ਹਕੀਕਤ ਵਿੱਚ ਹੋਏ ਵਿਕਾਸ ਨੂੰ ਦੇਖਦਿਆਂ ਇਸ ਵਾਰ ਫਿਰ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਨਿੱਤਰਣਗੇ।

        ਮੋਟਰਸਾਈਕਲ ਰੈਲੀ ਦਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ਤੇ ਪਿੰਡਾਂ ਦੇ ਸਰਪੰਚਾਂ ਤੇ ਅਕਾਲੀ ਭਾਜਪਾ ਆਗੂਆਂ ਨੇ ਜੋਰਦਾਰ ਸਵਾਗਤ ਕੀਤਾ ਅਤੇ ਵਿਧਾਇਕ ਦਾ ਸਨਮਾਨ ਕੀਤਾ। ਮੋਟਰਸਾਈਕਲ ਰੈਲੀ ਵਿੱਚ ਬੀ. ਸੀ ਵਿੰਗ ਪ੍ਰਧਾਨ ਜਗਤਾਰ ਨੰਗਲਾ, ਅਵਤਾਰ ਮੈਨੂੰਆਣਾ ਪ੍ਰਧਾਨ ਟਰੱਕ ਯੁਨੀਅਨ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ, ਬਲਵਿੰਦਰ ਗਿੱਲ, ਸਵਰਨਜੀਤ ਪੱਕਾ, ਰਾਕੇਸ਼ ਚੌਧਰੀ ਤੇ ਅਸ਼ੋਕ ਗੋਇਲ ਚਾਰੇ ਸਰਕਲ ਇੰਚਾਰਜ, ਅਮਨਦੀਪ ਸੇਖੂ ਵਾਈਸ ਚੇਅਰਮੈਨ ਬਲਾਕ ਸੰਮਤੀ, ਜਗਦੀਸ਼ ਰਾਏ ਸਾਬਕਾ ਮੰਡਲ ਪ੍ਰਧਾਨ ਭਾਜਪਾ, ਰਾਮਪਾਲ ਮਲਕਾਣਾ ਪ੍ਰਧਾਨ ਟਰੱਕ ਯੁਨੀਅਨ ਰਾਮਾਂ, ਯੂਥ ਆਗੂ ਚਰਨਾ ਭਾਗੀਵਾਂਦਰ, ਐੱਸ. ਓ. ਆਈ ਮੀਤ ਪ੍ਰਧਾਨ ਕੁਲਵਿੰਦਰ ਮੀਤ, ਬਿੱਟੂ ਸਰਪੰਚ ਜਗ੍ਹਾ, ਜਗਦੇਵ ਸਰਪੰਚ ਜੱਜਲ, ਗੁਰਜੀਵਨ ਸਰਪੰਚ ਗਾਟਵਾਲੀ, ਯੂਥ ਆਗੂ ਭਿੰਦਾ ਜੱਜਲ, ਸਰਬਜੀਤ ਢਿੱਲੋਂ ਤੇ ਰਾਜਵਿੰਦਰ ਰਾਜੂ ਦੋਵੇਂ ਕੌਂਸਲਰ ਰਾਮਾਂ, ਜਗਤਾਰ ਭਾਕਰ ਸਰਪੰਚ ਕਲਾਲਵਾਲਾ, ਗੁਰਾ ਪੰਚ ਜਗਾ ਰਾਮ ਤੀਰਥ, ਸੁਖਭਿੰਦਰ ਸਰਪੰਚ ਜੋਗੇਵਾਲਾ, ਗੁਰਪ੍ਰੀਤ ਸਰਪੰਚ ਜਗਾ ਰਾਮ ਤੀਰਥ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: