Mon. Apr 22nd, 2019

ਵਿਧਾਇਕ ਵੱਲੋਂ ਨਜਰ ਅੰਦਾਜ ਕਰਨ ਤੇ ਅਕਾਲੀ ਭਾਜਪਾ ਰਿਸ਼ਤਿਆਂ ‘ਚ ਪਈ ਤਰੇੜ

ਵਿਧਾਇਕ ਵੱਲੋਂ ਨਜਰ ਅੰਦਾਜ ਕਰਨ ਤੇ ਅਕਾਲੀ ਭਾਜਪਾ ਰਿਸ਼ਤਿਆਂ ‘ਚ ਪਈ ਤਰੇੜ
ਭਾਜਪਾ ਵਰਕਰਾਂ ਨੂੰ ਬਣਦਾ ਸਨਮਾਨ ਦੇਣ ਲਈ ਅਕਾਲੀ ਵਿਧਾਇਕ ਨੂੰ ਦਿੱਤੀ ਚਿਤਾਵਨੀ

05malout01ਮਲੋਟ, 5 ਦਸੰਬਰ (ਆਰਤੀ ਕਮਲ) : ਨੂੰਹ ਮਾਸ ਦਾ ਰਿਸ਼ਤਾ ਕਹੇ ਜਾਣ ਵਾਲੀ ਅਕਾਲੀ ਭਾਜਪਾ ਸਾਂਝੇਦਾਰੀ ਵਿਚ ਚੋਣਾਂ ਨਜਦੀਕ ਆਉਂਦੇ ਆਉਂਦੇ ਪਈ ਤਰੇੜ ਉੱਭਰ ਕਿ ਸਾਹਮਣੇ ਆਉਣ ਲੱਗੀ ਹੈ । ਮਲੋਟ ਦੀ ਨਵੀਂ ਦਾਣਾ ਮੰਡੀ ਵਿਖੇ ਇਸ ਸਬੰਧੀ ਭਾਜਪਾ ਦੇ ਦਰਜਨ ਭਰ ਜਿਲਾ ਪੱਧਰੀ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ ਜਿਸ ਪਿੱਛੋਂ ਇਕ ਪਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਸੋਮ ਕਾਲੜਾ ਅਤੇ ਭਾਜਪਾ ਜਿਲਾ ਜਨਰਲ ਸਕੱਤਰ ਗੁਰਸੇਵਕ ਸਿੰਘ ਸੇਖੋਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਦੇ ਵਿਧਾਇਕ ਵੱਲੋਂ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਬਣਦਾ ਸਨਮਾਨ ਨਹੀ ਦਿੱਤਾ ਜਾ ਰਿਹਾ ਜਿਸ ਕਰਕੇ ਭਾਜਪਾ ਵਰਕਰਾਂ ਵਿਚ ਭਾਰੀ ਨਿਰਾਸ਼ਾ ਹੈ । ਉਹਨਾਂ ਤਾਜੀ ਉਦਾਹਰਣ ਦਿੰਦਿਆਂ ਕਿਹਾ ਕਿ ਹਾਲੇ ਬੀਤੇ ਕੱਲ ਹੀ ਮਲੋਟ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਉਦਘਾਟਨ, ਪਿੰਡ ਮਲੋਟ ਵਿਖੇ ਵਾਟਰਵਰਕਸ ਤੇ ਜਿੰਮ ਦਾ ਉਦਘਾਟਨ ਤੇ ਗਲੀਆਂ ਨਾਲੀਆਂ ਸਮੇਤ ਵੱਖ ਵੱਖ ਸਮਾਗਮ ਹੋਏ ਪਰ ਭਾਜਪਾ ਆਗੂਆਂ ਨੂੰ ਦੱਸਿਆ ਤਕ ਨਹੀ ਗਿਆ । ਉਹਨਾਂ ਕਿਹਾ ਦੇ ਭਾਜਪਾ ਦੀ ਹਾਈਕਮਾਂਡ ਦਾ ਆਦੇਸ਼ ਉਹਨਾਂ ਦੇ ਸਿਰ ਮੱਥੇ ਹੈ ਪਰ ਉਪਰਲੇ ਪੱਧਰ ਤੇ ਭਾਜਪਾ ਅਕਾਲੀ ਦਲ ਦੇ ਰਿਸ਼ਤੇ ਸੁਖਾਵੇਂ ਹੋ ਸਕਦੇ ਹਨ ਪਰ ਸਥਾਨਕ ਪੱਧਰ ਤੇ ਹਾਲਾਤ ਚਿੰਤਾਜਨਕ ਹਨ । ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਰਕਰਾਂ ਤਾਂ ਹੀ ਜੋਸ਼ ਨਾਲ ਕੰਮ ਕਰ ਸਕਣਗੇ ਅਗਰ ਉਹਨਾਂ ਨੂੰ ਪਿਆਰ ਤੇ ਸਤਿਕਾਰ ਮਿਲੇਗਾ । ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਦੇ ਮੁਕਾਬਲੇ ਭਾਜਪਾ ਆਗੂਆਂ ਨੂੰ ਸਰਕਾਰੀ ਦਫਤਰਾਂ ਵਿਚ ਵੀ ਨਾ ਤਾਂ ਮਾਨ ਸਤਿਕਾਰ ਦਿੱਤਾ ਜਾਂਦਾ ਹੈ ਤੇ ਨਾ ਹੀ ਕੋਈ ਕੰਮ ਕੀਤਾ ਜਾਂਦਾ ਹੈ ਜਿਸਦੇ ਲਈ ਸਿੱਧਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਜਿੰਮੇਵਾਰ ਹਨ । ਉਹਨਾਂ ਵਿਧਾਇਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਭਾਜਪਾ ਵਰਕਰਾਂ ਨੂੰ ਨਾਲ ਲੈ ਕਿ ਚਲਿਆ ਜਾਵੇ ਤੇ ਨਹੀ ਤਾਂ ਫਿਰ ਚੋਣਾਂ ਵਿਚ ਵੀ ਭਾਜਪਾ ਤੋਂ ਕੋਈ ਉਮੀਦ ਨਾ ਰੱਖੀ ਜਾਵੇ ਕਿਉਂਕਿ ਚੋਣਾਂ ਵਿਚ ਅਕਸਰ ਪੋਲਿੰਗ ਏਜੰਟ ਦਾ ਕੰਮ ਤੇ ਗਲੀ ਗਲੀ ਵੋਟਾਂ ਮੰਗਨ ਦਾ ਕੰਮ ਭਾਜਪਾ ਵਰਕਰਾਂ ਨੂੰ ਹੀ ਦਿੱਤਾ ਜਾਂਦਾ ਹੈ । ਜਿਲਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਨੁਮਾਇੰਦਗੀ ਵਾਲੇ ਵਾਰਡਾਂ ਵਿਚ ਵਿਕਾਸ ਕਾਰਜ ਵੀ ਨਾਮਾਤਰ ਕੀਤੇ ਗਏ ਹਨ ਤੇ ਵੱਡੀ ਵਿਤਕਰੇਬਾਜੀ ਕੀਤੀ ਜਾ ਰਹੀ ਹੈ ਜਿਸਦਾ ਖਾਮਿਆਜਾ ਅਕਾਲੀ ਭਾਜਪਾ ਗੱਠਜੋੜ ਨੂੰ ਚੋਣਾ ਵਿਚ ਭੁਗਤਣਾ ਪਵੇਗਾ । ਕਿਸੇ ਵਾਰਡ ਵਿਚ ਕੋਈ ਟੈਂਟ ਜਾਂ ਨੌਜਵਾਨਾਂ ਨੂੰ ਕੋਈ ਜਿਮ ਕਿੱਟ ਤੱਕ ਨਹੀ ਦਿੱਤੀ ਗਈ । ਉਹਨਾ ਇਹ ਵੀ ਕਿਹਾ ਕਿ ਪਿੰਡਾਂ ਵਿਚ ਤਾਂ ਸੀਸੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਦਕਿ ਸ਼ਹਿਰ ਅੰਦਰ ਇੰਟਰ ਲਾਕ ਵਾਲੀਆਂ ਸੜਕਾਂ ਹਨ ਜੋ ਕਿ ਕਦੀ ਵੀ ਕਾਮਯਾਬ ਨਹੀ ਹੋ ਸਕਦੀਆਂ ਤੇ ਆਰਜੀ ਹੀ ਹਨ । ਇਸ ਮੌਕੇ ਜਿਲਾ ਸਕੱਤਰ ਪਰਵੀਨ ਮਦਾਨ, ਯੁਵਾ ਮੋਰਚਾ ਦੇ ਜਿਲਾ ਜਰਨਲ ਸਕੱਤਰ ਸ਼ਿਵਇੰਦਰਜੀਤ ਸਿੰਘ ਮਾਨ, ਸੀਨੀਅਰ ਭਾਜਪਾ ਆਗੂ ਰਵਿੰਦਰ ਗੁਪਤਾ, ਕੇਸ਼ਵ ਸਿਡਾਨਾ, ਰਾਜ ਕੁਮਾਰ ਕਟਾਰੀਆ, ਮਲਕੀਤ ਸਿੰਘ ਰਾਜੂ, ਆਸ਼ੂ ਖੁਰਾਣਾ, ਸੁਰਿੰਦਰ ਮੌਂਗਾ, ਰਾਜੂ ਠਾਕੁਨ ਅਤੇ ਨੀਰਜ ਕੁਮਾਰ ਆਦਿ ਆਗੂਆਂ ਸਮੇਤ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: