ਵਿਦਿਆਰਥੀਆਂ ਸਲੰਮ ਇਲਾਕਿਆਂ ਵਿਚ ਮਿਠਿਆਈਆਂ ਆਦਿ ਵੰਡ ਕੇ ਦੀਵਾਲੀ ਮਨਾਈ

ss1

ਵਿਦਿਆਰਥੀਆਂ ਸਲੰਮ ਇਲਾਕਿਆਂ ਵਿਚ ਮਿਠਿਆਈਆਂ ਆਦਿ ਵੰਡ ਕੇ ਦੀਵਾਲੀ ਮਨਾਈ

02malout02ਮਲੋਟ, 2 ਨਵੰਬਰ (ਆਰਤੀ ਕਮਲ) : ਸਥਾਨਕ ਡੀ.ਏ.ਵੀ ਸਕੂਲ ਵੱਲੋਂ ਸਕੂਲ ਦੇ ਪ੍ਰਿੰਸੀਪਲ ਜੀ.ਸੀ. ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਅਨਾਥ ਲੜਕੀਆਂ ਦੀ ਸਹਾਇਤਾ, ਅਨਾਥ ਆਸ਼ਰਮ ਵਿਚ ਦਾਨ ਅਤੇ ਗਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਵਰਗੇ ਸਮਾਜਿਕ ਕੰਮ ਬੱਚਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਨਿਰੰਤਰ ਕੀਤੇ ਜਾਂਦੇ ਹਨ। ਸਮਾਜਿਕ ਸੇਵਾ ਦੇ ਕੰਮਾਂ ਦੀ ਉਸ ਲੜੀ ਤਹਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਿੰਸੀਪਲ ਜੀ.ਸੀ. ਸ਼ਰਮਾ ਦੀ ਪ੍ਰੇਰਨਾ ਨਾਲ ਸਕੂਲ ਸਟਾਫ ਰਾਮਚੰਦਰ ਸ਼ਾਸ਼ਤਰੀ, ਪ੍ਰਸ਼ਾਤ ਤ੍ਰਿਵੇਦੀ ਅਤੇ ਅਨੀਤਾ ਡੂੰਮੜਾ ਆਦਿ ਦੀ ਅਗਵਾਈ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ, ਦਾਨੇਵਾਲਾ ਚੌਕ ਅਤੇ ਬਠਿੰਡਾ ਚੌਕ ਦੇ ਨਜ਼ਦੀਕ ਬਣੀਆਂ ਝੁੱਗੀਆਂ ਝੌਪੜੀਆਂ ਅਤੇ ਮਾਨਵ ਕਲਿਆਣ ਸਕੂਲ ਵਿਚ ਜਾ ਕੇ ਦੀਵਾਲੀ ਮਨਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜੀ.ਸੀ.ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਦਾਨ ਦੀ ਭਾਵਨਾ ਪੈਦਾ ਕਰਨ ਦੇ ਲਈ ਗਰੀਬ ਲੋਕਾਂ ਦੀਆਂ ਬਸਤੀਆਂ ਵਿਚ ਮਠਿਆਈ, ਫ਼ਲ ਅਤੇ ਬਿਸਕੁਟ ਵੰਡੇ ਅਤੇ ਮਾਨਵ ਕਲਿਆਣ ਸਕੂਲ ਵਿਚ ਕਾਪੀਆਂ ਅਤੇ ਪੈੱਨ ਵੀ ਵੰਡੇ ਗਏ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਿਨੇ ਦੇ ਤੁਸੀਂ ਪਟਾਕੇ ਚਲਾਉਦੇ ਹੋ, ਉਨੇ ਰੁਪਏ ਕਿਸੇ ਗਰੀਬ ਨੂੰ ਦਾਨ ਕਰਕੇ ਉਸਦੇ ਘਰ ਨੂੰ ਰੌਸ਼ਨ ਕਰ ਸਕਦੇ ਹੋ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਅਤੇ ਅੱਗੇ ਵੀ ਗਰੀਬਾਂ ਦੀ ਸਹਾਇਤਾ ਕਰਨ ਦਾ ਪ੍ਰਣ ਲਿਆ।

Share Button

Leave a Reply

Your email address will not be published. Required fields are marked *