ਵਿਦਿਆਰਥੀਆਂ ਨੂੰ ਡੀਅਰ ਸਫਾਰੀ ਦਾ ਟੂਰ ਲਗਵਾਇਆ

ss1

ਵਿਦਿਆਰਥੀਆਂ ਨੂੰ ਡੀਅਰ ਸਫਾਰੀ ਦਾ ਟੂਰ ਲਗਵਾਇਆ

28-nov-3ਭੀਖੀ,28 ਨਵੰਬਰ(ਵੇਦ ਤਾਇਲ)ਵਣ ਅਤੇ ਜੰਗਲੀ ਜੀਵ ਦੇ ਵਣ ਮੰਡਲ ਬਠਿੰਡਾ ਵਿਸਥਾਰ ਡਿਵੀਜਨ ਦੇ ਡੀਐਫਓ ਦਲਜੀਤ ਸਿੰਘ ਅਤੇ ਵਣ ਰੇਂਜ ਅਫਸਰ ਜੰਗੀਰ ਸਿੰਘ ਦੇ ਦਿਸ਼ਾ ਨਿਰਦੇਸ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਕਲਾਂ ਦੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਡੀਅਰ ਸਫਾਰੀ ਹਿਰਨ ਪਾਰਕ ਬਠਿੰਡਾ ਦਾ ਟੂਰ ਲਗਵਾਇਆ ਗਿਆ।ਜਿਸਨੂੰ ਮੇਜਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।ਜਿਸ ਦੌਰਾਨ ਬੱਚਿਆਂ ਨੂੰ ਜਗਸੀਰ ਸਿੰਘ ਬਲਾਕ ਅਫਸਰ, ਸਰਬਜੀਤ ਕੌਰ ਵਣ ਗਾਰਡ, ਰਣਵੀਰ ਕੌਰ ਵਣ ਗਾਰਡ ਨੇ ਪੰਛੀਆਂ ਤੇ ਹੋਰ ਜੀਵ ਜੰਤੂਆਂ ਸਬੰਧੀ ਵਿਸ਼ਥਾਂਰਪੂਰਬਕ ਜਾਣਕਾਰੀ ਦਿੱਤੀ।ਜਿਸਦਾ ਬੱਚਿਆਂ ਨੇ ਭਰਪੂਰ ਆਨੰਦ ਲਿਆ।ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਖੰਨਾਂ, ਮਨਦੀਪ ਕੌਰ, ਮਮਤਾ ਭਗਤ, ਮੇਜਰ ਖਾਂ, ਜਸਵਿੰਦਰ ਬਿੱਟੂ, ਰਣਜੀਤ ਸਿੰਘ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *