ਵਿਗੜ ਰਿਹਾ ਟ੍ਰੈਫਿਕ ਸਿਸਟਮ ਲੋਕਾਂ ਦੀ ਲੈ ਰਿਹਾ ਜਾਨ, ਸਰਕਾਰ ਤੇ ਪੁਲਿਸ ਕੁੰਭਕਰਨੀ ਦੀ ਨੀਂਦ ਚ

ਵਿਗੜ ਰਿਹਾ ਟ੍ਰੈਫਿਕ ਸਿਸਟਮ ਲੋਕਾਂ ਦੀ ਲੈ ਰਿਹਾ ਜਾਨ, ਸਰਕਾਰ ਤੇ ਪੁਲਿਸ ਕੁੰਭਕਰਨੀ ਦੀ ਨੀਂਦ ਚ

ਲੁਧਿਆਣਾ (ਪ੍ਰੀਤੀ ਸ਼ਰਮਾ) ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਵਿਗੜ ਰਹੇ ਟ੍ਰੈਫਿਕ ਸਿਸਟਮਤੇ ਚਿੰਤਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਰ ਰੋਜ਼ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਦੇ ਦੌਰਾਨ ਲੋਕਾਂ ਦੀ ਜਾਨ ਜਾ ਰਹੀ ਹੈ। ਪ੍ਰੰਤੂ ਸਰਕਾਰ ਅਤੇ ਪੁਲਿਸ ਕੁੰਭਕਰਨੀ ਦੀ ਨੀਂਚਚ ਸੁੱਤੇ ਪਏ ਹਨ। ਬਾਵਾ ਨੇ ਕਿਹਾ ਕਿ ਇਸ ਤੋਂ ਵੱਡੀ ਦੁੱਖ ਤੇ ਅਫਸੌਸ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਸਾਬਕਾ ਗ੍ਰਹਿ ਮੰਤਰੀ ਰਾਜੇਸ਼ ਪਾਇਲਟ, ਸਾਬਕਾ ਮੁੱਖ ਮੰਤਰੀ ਦਿੱਲੀ ਸਾਹਿਬ ਸਿੰਘ ਵਰਮਾ ਸੜਕ ਹਾਦਸਿਆਂ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨਾਂ ਕਿਹਾ ਕਿ ਭਾਜਪਾ ਨੇਤਾ ਅਤੇ ਪੁਲਿਸ ਅਫਸਰ ਹਰ ਸਾਲ ਹੀ ਵਿਦੇਸ਼ਾਂ ਵਿੱਚ ਜਾਂਦੇ ਹਨ, ਪ੍ਰੰਤੂ ਕਦੇ ਉਨਾਂ ਦੇ ਮਨ ਅੰਦਰ ਉਥੋਂ ਦਾ ਟ੍ਰੈਫਿਕ ਸਿਸਟਮ ਦੇਖ ਕੇ ਆਪਣੇ ਦੇਸ਼ ਦਾ ਟ੍ਰੈਫਿਕ ਸਿਸਟਮ ਦਰੁਸਤ ਕਰਨ ਵੱਲ ਧਿਆਨ ਨਹੀਂ ਜਾਂਦਾ। ਉਨਾਂ ਕਿਹਾ ਕਿ ਵਿਦੇਸ਼ਾਂ ਅੰਦਰ ਗਲਤ ਡਰਾਈਵਿੰਗ ਦਾ ਚਲਾਨ ਹੁੰਦਾ ਹੈ, ਪ੍ਰੰਤੂ ਸਾਡੇ ਦੇਸ਼ ਅੰਦਰ ਪੇਪਰਾਂ (ਆਰ ਸੀ) ਦਾ ਚਲਾਨ ਹੁੰਦਾ ਹੈ। ਵਿਦੇਸ਼ਾਂ ਅੰਦਰ ਸੜਕਾਂ ‘ਤੇ ਪੈਦਲ ਚੱਲਣ ਅਤੇ ਅੰਗਹੀਣ ਵਿਅਕਤੀਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ। ਜਦਕਿ ਇੱਥੇ ਨੇਤਰਹੀਣ ਅਤੇ ਅੰਗਹੀਣਾਂ ਨੂੰ ਆਪਣੇ ਅਧਿਕਾਰਾਂ ਲਈ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ। ਉਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਕਿ ਉਹ ਟ੍ਰੈਫਿਰ ਦੇ ਮੁੱਦੇ ਤੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਲਈ ਅੱਗੇ ਆਉਣ ਤਾਂ ਜੋ ਕਈ ਅਨਮੋਲ ਜ਼ਿੰਦਗੀਆਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਹੋਣੋ ਬਚਾਇਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: