Wed. Apr 24th, 2019

ਵਿਗਿਆਨੀ ਭਵਿੱਖ ਦੇ ਸਿਰਜਣਹਾਰ ਡਾ. ਵਿੳਮਾ ਭੋਗਲ ਢੱਟ

ਵਿਗਿਆਨੀ ਭਵਿੱਖ ਦੇ ਸਿਰਜਣਹਾਰ ਡਾ. ਵਿੳਮਾ ਭੋਗਲ ਢੱਟ
ਤਿੰਨ ਦਿਨਾ ਜ਼ਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰਦਰਸ਼ਨੀ ਰਾਮਗੜੀਆ ਇੰਸਟੀਚਿਊਟ ਆਫ ਇੰਜ.ਐਂਡ ਟੈਕਨੌਲੋਜੀ ਵਿਖੇ ਸੰਪੰਨ

photo-2222-rietਫਗਵਾੜਾ 26 ਨਵੰਬਰ (ਅਸ਼ੋਕ ਸ਼ਰਮਾ) ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੌਜੀ ਨਵੀਂ ਦਿੱਲੀ ਅਤੇ ਰਾਜ ਸਾਇੰਸ ਸਿੱਖਿਆ ਸੰਸਥਾ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਸਿੱਖਿਆ ਅਫਸਰ ( ਸ.ਸ.) ਕਪੂਰਥਲਾ ਦੀ ਅਗਵਾਈ , ਚੇਅਰਮੈਨ ਭਰਪੂਰ ਸਿੰਘ ਭੋਗਲ ਦੀ ਸਰਬ ਪੱਖੀ ਵਿਕਾਸ ਲਈ ਪੜਾਈ ਦੀ ਸੋਚ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਅਤੇ ਪ੍ਰਿੰਸੀਪਲ ਨਵੀਨ ਢਿੱਲੋਂ ਦੀ ਦੇਖ ਰੇਖ ਵਿੱਚ ਰਾਮਗੜੀਆ ਇੰਸਟੀਚਿਊਟ ਆਫ ਇੰਜ਼. ਐਂਡ ਟੈਕਨੌਲੋਜੀ ਫਗਵਾੜਾ ਵਿਖੇ ਤਿੰਨ ਦਿਨਾ ਜ਼ਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰਦਰਸ਼ਨੀ ਸੰਪੰਨ ਹੋ ਗਈ । ਤਿੰਨ ਜ਼ਿਲ੍ਹਿਆਂ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਸਬੰਧਿਤ 130 ਸਕੂਲਾਂ ਦੇ ਵਿਦਿਆਰਥੀਆਂ ਨਾਲ ਸਬੰਧਿਤ ਇਸ ਪ੍ਰਦਰਸ਼ਨੀ ਦੇ ਇਨਾਮ ਵੰਡ ਸਮਾਰੋਹ ਦੌਰਾਨ ਡਾਇਰੈਕਟਰ ਮੈਡਮ ਡਾ. ਵਿੳਮਾ ਭੋਗਲ ਢੱਟ ਅਤੇ ਪ੍ਰਿੰਸੀਪਲ ਨਵੀਨ ਢਿੱਲੋਂ ਨੇ ਬੱਚਿਆਂ ਵਲੋਂ ਤਿਆਰ ਮਾਡਲਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਵਧੀ ਹੋਈ ਆਬਾਦੀ ਲਈ ਸੁਵਿਧਾਵਾਂ ਅਤੇ ਜਰੂਰਤਾਂ ਪੂਰੀਆਂ ਕਰਨ ਦਾ ਜ਼ਿੰਮਾ ਵਿਗਿਆਨੀਆਂ ਸਿਰ ਹੋਣ ਕਾਰਨ ਉਹ ਭਵਿੱਖ ਦੇ ਸਿਰਜਹਾਰ ਹਨ । ਜਲੰਧਰ ਦੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ , ਕਪੂਰਥਲਾ ਦੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਅਤੇ ਰਾਮਗੜੀਆ ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਵੀ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਉਹਨਾਂ ਦੀ ਜਿੱਤ ਹਾਰ ਦੀ ਪਰਵਾਹ ਨਾ ਕਰਦਿਆਂ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ । ਤਿਆਰ ਮਾਡਲਾਂ ਦਾ ਮੁਆਇਨਾ ਕਰਨ ਲਈ ਰਾਮਗੜੀਆ ਕਾਲਜ ਦੇ ਸਟਾਫ ਅਤੇ ਆਦਰਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਹੁਨਰ ਦੀ ਤਾਰੀਫ ਕੀਤੀ । ਮੰਚ ਸੰਚਾਲਨ ਸਾਇੰਸ ਮਾਸਟਰ ਹਰਜਿੰਦਰ ਗੋਗਨਾ ਵਲੋਂ ਬਖੂਬੀ ਨਿਭਾਇਆ ਗਿਆ । ਮੈਡਮ ਰਾਜਵਿੰਦਰ ਕੌਰ, ਹਰਤੇਜਿੰਦਰ ਸਿੰਘ ਅਤੇ ਸੰਜੇ ਚੱਢਾ ਤੇ ਅਧਾਰਿਤ ਜੱਜਾਂ ਦੀ ਟੀਮ ਵਲੋਂ ਘੋਸ਼ਿਤ ਨਤੀਜਿਆਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਤੋਂ ਰਾਹੁਲ ( ਮੇਹਟਾਂ), ਮੁਸਕਾਨ ( ਜਵਾਲਾਪੁਰ ), ਸੋਮ ਪ੍ਰਕਾਸ਼ ( ਪੜਵਾ), ਗੌਰਵ ( ਖੁਖਰੈਣ), ਮਾਧਵ ਆਨੰਦ ( ਲਾਰਡ ਮਹਾਵੀਰ ਫਗਵਾੜਾ ), ਅਤੇ ਰਮਨਦੀਪ ( ਧਾਲੀਵਾਲ ਬੇਟ) , ਜਲੰਧਰ ਜ਼ਿਲ੍ਹੇ ਤੋਂ ਪ੍ਰਭਵਲੀਨ ਕੌਰ ( ਵਿਨਾਇਕ ਸਕੂਲ ਗੁਰਾਇਆ),ਜਸਮਨਪ੍ਰੀਤ ਕੌਰ ( ਸਨੌਰਾ ) ਜੇਤੂ ਕਰਾਰ ਦਿੱਤੇ ਗਏ ।ਇਸੇ ਤਰਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜਸਪ੍ਰੀਤ ਕੌਰ ( ਤਰਕੀਆਨ), ਨੇਹਾ ( ਭੁੰਗਾ ), ਆਂਸ਼ੁਲ ਰਾਣਾ (ਖਗਵਾਲ), ਹਰਜੋਤ ਕੌਰ (ਰਾਜੋਵਾਲ ) , ਯੋਗਿਤਾ ( ਹਰਿਆਣਾ ), ਅਮਰੀਕ ( ਗੜਸ਼ੰਕਰ ), ਪੰਕਜ (ਪੰਡੋਰੀ ਬੀਟ) ਅਤੇ ਰੇਖਾ ( ਟੋਡਰ ਪੁਰ) ਜੇਤੂ ਰਹੇ । ਇਸ ਮੌਕੇ ਪ੍ਰਿੰਸੀਪਲ ਰਣਜੀਤ ਗੋਗਨਾ, ਰਾਮ ਪਾਲ ਭਨੋਟ, ਪ੍ਰਿੰਸੀਪਲ ਮੀਨੂ ਗੁਪਤਾ, ਨਵੇਤਾ ਅਰੋੜਾ, ਸੋਨਪ੍ਰੀਤ ਕੌਰ ,ਰਾਜਵਿੰਦਰ ਸਿੰਘ ਬਾਂਸਲ, ਮਨਿਤ ਕਪੂਰ, ਸਾਨੀਆ, ਤਾਜਪ੍ਰੀਤ ਕੌਰ, ਪਰਮਜੀਤ ਕੋਹਲੀ, ਸਿੱਖਿਆ ਰਤਨ ਗੁਰਮੀਤ ਸਿੰਘ, ਸੁਨੀਲ ਬਜਾਜ, ਹੈਡ ਮਾਸਟਰ ਨੰਦ ਗੋਪਾਲ, ਇੰਦਰਜੀਤ ਸਿੰਘ, ਨਰੇਸ਼ ਕੋਹਲੀ, ਸਤੀਸ਼ ਕੁਮਾਰ, ਰਾਜੀਵ ਸੋਨੀ,ਦਵਿੰਦਰ ਪੱਬੀ, ਸੰਤੋਖ ਸਿੰਘ, ਕਰਮਜੀਤ ਸਿੰਘ ਅਤੇ ਹਰਮਿੰਦਰ ਕੁੰਦੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: