ਵਿਕਾਸ ਦੇ ਨਾਅਰੇ ਮਾਰਨ ਵਾਲੇ ਅਕਾਲੀ ਆਗੂ ਪਿੰਡਾਂ ਦੀ ਅਸਲ ਹਾਲਤ ਤੋਂ ਅਣਜਾਣ ਭਗਵੰਤ ਸਮਾਂਓ

ss1

ਵਿਕਾਸ ਦੇ ਨਾਅਰੇ ਮਾਰਨ ਵਾਲੇ ਅਕਾਲੀ ਆਗੂ ਪਿੰਡਾਂ ਦੀ ਅਸਲ ਹਾਲਤ ਤੋਂ ਅਣਜਾਣ ਭਗਵੰਤ ਸਮਾਂਓ
ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ,ਸਿਹਤ ਸਹੁਲਤਾਂ,ਚੰਗੇਰੀ ਸਿੱਖਿਆ ਅਤੇ ਰੁਜਗਾਰ ਤੋਂ ਸੱਖਣੇ

untitled-1ਬੋਹਾ 1 ਦਸੰਬਰ (ਦਰਸ਼ਨ ਹਾਕਮਵਾਲਾ)-ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਆਗੂ ਪੰਜਾਬ ਵਿੱਚ ਹੋਏ ਫੋਕੇ ਵਿਕਾਸ ਦੇ ਦਾਅਵੇ ਕਰ ਰਹੇ ਹਨ ਜਦੋਂ ਕਿ ਮਹਿੰਗੀਆਂ ਕੋਠੀਆਂ ਅਤੇ ਲਗਜਰੀ ਗੱਡੀਆਂ ਵਿੱਚ ਰਹਿਣ ਵਾਲੇ ਅਖੌਤੀ ਲੀਡਰ ਪਿੰਡਾਂ ਦੇ ਲੋਕਾਂ ਦੀ ਅਸਲ ਹਾਲਤ ਤੋਂ ਅਣਜਾਣ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਦੇ ਹਲਕਾ ਬੁਢਲਾਡਾ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਂਓ ਨੇ ਪਿੰਡ ਹਾਕਮਵਾਲਾ,ਬੋਹਾ ਆਦਿ ਵਿਖੇ ਅਪਣਾਂ ਚੋਣ ਪ੍ਰਚਾਰ ਅਰੰਭ ਕਰਦਿਆਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਸ਼ੀ੍ਰ ਸਮਾਂਓ ਨੇ ਆਖਿਆ ਕਿ ਅੱਜ ਪਿੰਡਾਂ ਦੇ ਲੋਕ ਪੀਣ ਦੇ ਸ਼ੁੱਧ ਪਾਣੀ,ਸਿਹਤ ਸਹੁਲਤਾਂ,ਰੁਜਗਾਰ ਤੋਂ ਸੱਖਣੇ ਹਨ ਅਤੇ ਪਿੰਡਾਂ ਦੀਆਂ ਸੜਕਾਂ,ਗਲੀਆਂ,ਨਾਲੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਸੂਬੇ ਵਿੱਚ ਅਮਨ ਕਨੂੰਨ ਨਾਮ ਦੀ ਕੋਈ ਚੀਜ ਨਹੀ ਹੈ ਪਰ ਫਿਰ ਵੀ ਸਰਕਾਰ ਦੇ ਨੂੰਮਾਇਦੇ ਅਤੇ ਆਗੂ ਪੰਜਾਬ ਵਿੱਚ ਰਿਕਾਰਡ ਤੋੜ ਵਿਕਾਸ ਹੋਣ ਦੀਆਂ ਨਾ ਹਜਮ ਹੋਣ ਵਾਲੀਆਂ ਗੱਲਾਂ ਕਰ ਰਹੇ ਹਨ।ਕਾਮਰੇਡ ਜੀਤ ਸਿੰਘ ਬੋਹਾ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਨੋਟਬੰਦੀ ਦਾ ਫੈਸਲਾ ਬੇਸ਼ੱਕ ਦੇਸ਼ ਦੇ ਹਿੱਤਾਂ ਲਈ ਲਿਆ ਗਿਆ ਹੋਵੇ ਪਰ ਹਾਲੇ ਤੱਕ ਇਸ ਫੈਸਲੇ ਨਾਲ ਸਿਰਫ ਗਰੀਬ ਲੋਕਾਂ ਦੀ ਖੱਜਲ ਖੁਆਰੀ ਹੀ ਹੋ ਰਹੀ ਹੈ ।ਗਰੀਬ ਤਬਕੇ ਦੇ ਲੋਕ ਅਪਣੀ ਮਿਹਨਤ ਨਾਲ ਕਮਾਇਆ ਰੁਪਿਆ ਲੈਣ ਲਈ ਤਿੰਨ ਤਿੰਨ ਚਾਰ ਚਾਰ ਦਿਨਾਂ ਤੋਂ ਲਾਈਨਾਂ ਚ ਲੱਗੇ ਹੋਏ ਹਨ ਜਦੋਂ ਕਿ ਧਨਾਡ ਲੋਕ ਚੁੱਪ ਚਪੀਤੇ ਬੈਂਕ ਅਧਿਕਾਰੀਆਂ ਦੀ ਮੱਦਦ ਨਾਲ ਅਪਣੇ ਕਾਲੇ ਧਨ ਨੂੰ ਚਿੱਟਾ ਕਰ ਰਹੇ ਹਨ।ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣ ਵਾਲੇ ਪੰਫਲੇਟ ਵੀ ਵੰਡੇ ਗਏ।।ਇਹਨਾਂ ਇਕੱਠਾਂ ਨੂੰ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ,ਕਾਮਰੇਡ ਜਗਤਾਰ ਸਿੰਘ ਹਾਕਮਵਾਲਾ,ਦਰਸ਼ਨ ਸਿੰਘ ਦਰਸ਼ੀ ਆਦਿ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *