ਵਿਕਾਸ ਕਾਰਜਾਂ ਲਈ ਚੈੱਕ ਦੇਣ ਆਏ ਲੋਪੋਕੇ ਨੂੰ ਲੋਕਾਂ ਨੇ ਸਰਕਾਰ ਵੱਲੋਂ ਮਿਲੀ ਗੰਦੀ ਕਣਕ ਦਿਖਾਈ

ss1

ਵਿਕਾਸ ਕਾਰਜਾਂ ਲਈ ਚੈੱਕ ਦੇਣ ਆਏ ਲੋਪੋਕੇ ਨੂੰ ਲੋਕਾਂ ਨੇ ਸਰਕਾਰ ਵੱਲੋਂ ਮਿਲੀ ਗੰਦੀ ਕਣਕ ਦਿਖਾਈ

?????????????

ਚੋਗਾਵਾ/ਲੋਪੋਕੇ 28 ਸਤੰਬਰ (ਸ਼ਿਵ ਕੁਮਾਰ)-ਸ਼੍ਰੋਮਣੀ ਅਕਾਲੀ ਦੇ ਜਿਲਾ ਦਿਹਾਤੀ ਪ੍ਰਧਾਨ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਅੱਜ ਵਿਧਾਨ ਸਭਾ ਹਲਕਾ ਰਾਜਾਸਾਸੀ ਦੇ ਸਰਹੱਦੀ ਪਿੰਡਾਂ ਵਿਚ ਮੁੱਖ ਮੰਤਰੀ ਸ਼z ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਦੌਰਾਂਨ ਐਲਾਨ ਕੀਤੀਆਂ ਕਰੌੜਾਂ ਰੁਪੈ ਦੀਆਂ ਗਰਾਟਾਂ ਦੇ ਚੈੱਕ ਪੰਚਾਇਤਾਂ ਨੂੰ ਤਕਸੀਮ ਕਰਨ ਲਈ ਵੱਖ ਵੱਖ ਪਿੰਡਾਂ ਵਿਚ ਪਹੁੰਚੇ।ਇਸ ਮੌਕੇ ਪਿੰਡ ਅਵਾਣ ਵਸਾਉ ਵਿਖੇ ਜਦੋ ਜਥੇ ਲੋਪੋਕੇ ਪੰਚਾਇਤ ਨੂੰ ਚੈੱਕ ਦੇ ਕੇ ਗੁਰਦੁਆਰਾ ਸਾਹਿਬ ਤੋਂ ਬਹਾਰ ਆ ਰਹੇ ਸਨ ਤਾਂ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਰਾਤ ਪਹਿਲਾ ਡਿਪੂ ਤੋਂ ਮਿਲੀ ਦੋ ਰੁਪੈ ਕਿਲੋ ਵਾਲੀ ਖਰਾਬ ਅਤੇ ਕਾਲੀ ਹੋਈ ਕਣਕ ਜਥੇ ਲੋਪੋਕੇ ਨੂੰ ਵਿਖਾਉਣ ਲਈ ਆਪਣੇ ਬੂਕਾਂ ਵਿਚ ਲੈ ਕੇ ਖੜੇ ਸਨ ਅਤੇ ਉਨਾਂ ਦੇ ਬਹਾਰ ਆਉਣ ਤੇ ਪਾਲ ਸਿੰਘ, ਜਰਨੈਲ ਸਿੰਘ, ਬਾਪੂ ਹਾਜ਼ਰਾ ਸਿੰਘ ਅਤੇ ਕੁਝ ਔਰਤਾਂ ਨੇ ਉਨਾਂ ਨੂੰ ਉਹ ਗੰਦੀ ਕਣਕ ਦਿਖਾਉਦੇ ਹੋਏ ਕਿਹਾ ਕਿ ਜੋ ਕਣਕ ਸਾਨੂੰ ਖਾਣ ਲਈ ਸਰਕਾਰ ਨੇ ਦਿੱਤੀ ਹੈ ਉਹ ਐਨੀ ਗੰਦੀ ਅਤੇ ਕਾਲੀ ਹੈ ਕਿ ਇਸ ਨੂੰ ਤਾਂ ਡੰਗਰ ਵੀ ਨਹੀ ਖਾਦੇ।ਕ੍ਰਿਪਾ ਕਰਕੇ ਸਾਨੂੰ ਗਰੀਬਾਂ ਨੂੰ ਖਾਣ ਲਈ ਵਧੀਆ ਕਣਕ ਦਿੱਤੀ ਜਾਵੇ।ਤਾਂ ਜਥੇ ਲੋਪੋਕੇ ਨੇ ਲੋਕਾਂ ਨੂੰ ਕਿਹਾ ਕਿ ਅਗਰ ਗਲਤੀ ਨਾਲ ਮਾੜੀ ਕਣਕ ਆ ਗਈ ਹੈ ਤਾਂ ਤੁਸੀ ਡਿਪੂ ਤੋਂ ਆਪਣੇ ਆਪਣੇ ਘਰਾਂ ਨੂੰ ਕਿਉ ਲੈ ਕੇ ਆਏ ਹੋ ਤੁਸੀ ਇਹ ਕਣਕ ਨਾਂ ਲੈ ਕੇ ਆਉਦੇ ਤਾਂ ਤੁਹਾਨੂੰ ਕਣਕ ਬਦਲ ਕੇ ਦੇ ਦਿੱਤੀ ਜਾਦੀ।ਹੁਣ ਵੀ ਜਿਨਾਂ ਲੋਕਾਂ ਨੂੰ ਮਾੜੀ ਕਣਕ ਮਿਲੀ ਹੈ ਉਨਾਂ ਨੂੰ ਬਦਲ ਕੇ ਦਿਤੀ ਜਾਵੇਗੀ।ਇਸ ਮੌਕੇ ਜਿਲਾ ਪ੍ਰੀਸ਼ਦ ਦਾ ਵਾਈਸ ਚੇਅਰਮੈਨ ਗੁਰਮੀਤ ਸਿੰਘ ਭੱਪਾ, ਸੁੱਚਾ ਸਿੰਘ ਲੋਪਕੇ, ਸਰਕਲ ਪ੍ਰਧਾਨ ਅਵਤਾਰ ਸਿੰਘ, ਸਰਪੰਚ ਕਾਬਲ ਸਿੰਘ, ਐਸ.ਐਚ.ਓ ਕੰਵਲਪ੍ਰੀਤ ਸਿੰਘ, ਮਾਸਟਰ ਕਾਬਲ ਸਿੰਘ, ਡਾ ਸ਼ਰਨਜੀਤ ਸਿੰਘ ਅਤੇ ਨੰਬਰਦਾਰ ਤਰਸੇਮ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *