ਵਿਕਾਸ ਕਾਰਜਾਂ ਅਤੇ ਭਲਾਈ ਯੋਜਨਾਵਾਂ ਵਿਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ: ਰਣੀਕੇ

ss1

ਵਿਕਾਸ ਕਾਰਜਾਂ ਅਤੇ ਭਲਾਈ ਯੋਜਨਾਵਾਂ ਵਿਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ: ਰਣੀਕੇ

????????????????????????????????????
????????????????????????????????????

ਰਾਜਪੁਰਾ (ਘਨੌਰ) , 20 ਅਗਸਤ: (ਧਰਮਵੀਰ ਨਾਗਪਾਲ) ਵਿਕਾਸ ਕਾਰਜਾਂ ਅਤੇ ਭਲਾਈ ਯੋਜਨਾਵਾਂ ਵਿਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਗਿਆ ਹੈ । ਬੀਤੇ ਕਰੀਬ ਸਾਡੇ 9 ਸਾਲਾਂ ਵਿਚ ਸ਼ਰੋਮਣੀ ਅਕਾਲੀ ਦਲ- ਬੀਜੇਪੀ ਦੀ ਸਰਕਾਰ ਨੇ ਹਰ ਪੱਖ ਤੋਂ ਰਾਜ ਦਾ ਵਿਕਾਸ ਕੀਤਾ ਹੈ ਅਤੇ ਹਰ ਵਰਗ ਨੂੰ ਰਾਹਤ ਦੇਣ ਲਈ ਭਲਾਈ ਯੋਜਨਾਵਾਂ ਚਲਾਈਆਂ ਹਨ ਇਹ ਵਿਚਾਰ ਪੰਜਾਬ ਸਰਕਾਰ ਦੇ ਪਸ਼ੂ ਪਾਲਨ, ਡੇਅਰੀ ਵਿਕਾਸ, ਐਸ ਸੀਫ਼ ਬੀ ਸੀ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਰੱਖੇ ਹਨ । ਉਹ ਅੱਜ ਸ਼ਰੋਮਣੀ ਅਕਾਲੀ ਦਲ ਦੇ ਐਸ ਸੀਫ਼ ਬੀ ਸੀ ਵਿੰਗ ਦੇ ਘਨੌਰ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ। ਸ. ਰਣੀਕੇ ਨੇ ਕਿਹਾ ਕਿ ਖ਼ਾਸ ਤੋਰ ਉੱਤੇ ਐਸ ਸੀਫ਼ ਬੀ ਸੀ ਭਾਈਚਾਰੇ, ਦਲਿਤ ਅਤੇ ਗ਼ਰੀਬ ਵਰਗਾਂ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦੇਸ਼ ਵਿਚ ਪਹਿਲੀ ਵਾਰੀ ਕੇਵਲ ਪੰਜਾਬ ਤੋਂ ਹੋ ਸ਼ੁਰੂ ਹੋਈਆਂ ਹਨ। ਉਨਾਂ ਕਿਹਾ ਕਿ ਆਟਾ-ਦਲ ਸਕੀਮ, ਸ਼ਗਨ ਅਤੇ ਪੈਨਸ਼ਨ ਸਕੀਮ, ਦਲਿਤ ਭਾਈਚਾਰੇ ਨੂੰ 200 ਯੂਨਿਟ ਬਿਜਲੀ ਮੁਖ਼ਤ ਅਤੇ ਹੁਣ ਰੇਲਗੱਡੀ ਅਤੇ ਬੱਸਾਂ ਰਾਹੀਂ ਤੀਰਥ ਦਰਸ਼ਨ ਯਾਤਰਾ ਦੇਸ਼ ਦੇ ਕਿਸੇ ਵੀ ਰਾਜ ਵਿਚ ਪਹਿਲੀ ਵਾਰੀ ਬਾਦਲ ਸਰਕਾਰ ਨੇ ਲਾਗੂ ਕੀਤੀ ਹੈ । ਪੰਜਾਬ ਸਰਕਾਰ ਦੇ ਐਸ ਸੀਫ਼ ਬੀ ਸੀ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ
ਸਰਕਾਰ ਵੱਲੋਂ ਭਗਵਾਨ ਸ੍ਰੀ ਵਾਲਮੀਕੀ ਦੀ ਯਾਦਗਾਰ ਉੱਤੇ 300 ਕਰੋੜ ਖ਼ਰਚ ਕੀਤੇ ਗਏ ।ਇਸੇ ਤਰਾਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਸ੍ਰੀ ਫਤਹਿਗੜ ਸਾਹਿਬ ਵਿਖੇ ਬਣਾਈ ਜਾ ਰਹੀ ਹੈ। ਭਾਈ ਮਰਦਾਨਾ ਦੀ ਯਾਦਗਾਰ ਬਣਾਈ ਗਈ ਅਤੇ ਖ਼ਿਰੋਜਪੁਰ ਅਤੇ ਹੁਸ਼ਿਆਰਪੁਰ ਵਿਖੇ ਵੀ ਐਸ ਸੀ ਭਾਈਚਾਰੇ ਲਈ ਯਾਦਗਾਰਾਂ ਉੱਸਰੀਆਂ ਜਾ ਰਹੀਆਂ ਹਨ। ਇਸ ਮੌਕੇ ਐਮ ਐਲ ਏ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਅਕਾਲੀ – ਬੀਜੇਪੀ ਸਰਕਾਰ ਵੱਲੋਂ ਹਲਕੇ ਵਿਚ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਦਿੱਤੀ
ਇਸ ਮੌਕੇ ਸਾਬਕਾ ਮੰਤਰੀ ਸ. ਅਜੈਬ ਸਿੰਘ ਮੁਖਮੈਲਪੁਰ, ਜ਼ਿਲPਾ ਪ੍ਰੀਸ਼ਦ ਦੇ ਚੇਅਰਮੈਨ
ਸ: ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਐਸ ਜੀ ਪੀ ਸੀ ਮੈਂਬਰ ਸ ਜਸਮੇਰ ਸਿੰਘ ਲਾਛੜੂ, ਸ. ਗੁਰਸੇਵਕ ਸਿੰਘ ਹਰਪਾਲਪੁਰ, ਚੇਅਰਮੈਨ ਸ. ਕਮਲਦੀਪ ਸਿੰਘ ਕੰਡਾ, ਬੀਬੀ ਬਲਵਿੰਦਰ ਕੌਰ ਚੀਮਾ, ਮਾਰਕੇਟੀ ਕਮੇਟੀ ਦੇ ਚੇਅਰਮੈਨ ਸ. ਕੁਲਦੀਪ ਸਿੰਘ, ਹੈਰੀ ਮੁਖਮੈਲਪੁਰ, ਹਰਮਿੰਦਰ ਸਿੰਘ ਜੋਗੀਪੁਰ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *