ਵਾਲਮੀਕਿ ਧਰਮ ਸਮਾਜ ਵੱਲੋ 18 ਦਸੰਬਰ ਦੇ ਧਰਨੇ ਸਬੰਧੀ ਵੱਖ ਵੱਖ ਵਾਲਮੀਕਿ ਜਥੇਬੰਦੀਆਂ ਨੇ ਦਿੱਤਾ ਸਮਰੱਥਨ

ਵਾਲਮੀਕਿ ਧਰਮ ਸਮਾਜ ਵੱਲੋ 18 ਦਸੰਬਰ ਦੇ ਧਰਨੇ ਸਬੰਧੀ ਵੱਖ ਵੱਖ ਵਾਲਮੀਕਿ ਜਥੇਬੰਦੀਆਂ ਨੇ ਦਿੱਤਾ ਸਮਰੱਥਨ

ਛੇਹਰਟਾ (ਜਗਜੀਤ ਸਿੰਘ ਖਾਲਸਾ)- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇੇ ਕੋਮੀ ਚੇਅਰਮੈਨ ਵੀਰ ਨੱਛਤਰ ਨਾਥ ਨੇ ਦੱਸਿਆ ਕਿ ਬੀਤੇ ਦਿਨੀ ਛੇਹਰਟਾ ਦਾਣਾ ਮੰਡੀ ‘ਚ ਰਾਜੀਨਾਮੇ ਮੋਕੇ ਕੁਝ ਗੁੰਡਾ ਅਨਸਰਾਂ ਵਲੋਂ ਵਾਲਮੀਕ ਆਗੂ ਨਾਲ ਕਥਿਤ ਤੋਰ ਤੇ ਧੱਕੇਸ਼ਾਹੀ ਕੀਤੀ ਗਈ ਸੀ ਤੇ ਕਥਿਤ ਦੋਸ਼ੀਆਂ ਖਿਲਾਫ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਸੰਸਥਾ ਵਲੋਂ 18 ਦਸੰਬਰ ਨੂੰ ਭੰਡਾਰੀ ਪੁਲ ਤੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਅੱਜ ਵੱਖ-ਵੱਖ ਸੰਸਥਾਵਾ ਡਾਕਟਰ ਇੰਦਰਪਾਲ ਬਹੁਜਨ ਸਮਾਜ ਮੋਰਚਾ ਪੰਜਾਬ, ਵਿਸ਼ਵ ਵਾਲਮੀਕਿ ਕੋਮੀ ਏਕਤਾ ਧਰਮ ਸਮਾਜ ਬਾਬਾ ਬਲਬੀਰ ਸਿੰਘ ਗੁੰਮਟਾਲਾ, ਮੇਘਨਾਥ ਭਾਵਾਧਸ, ਲੱਵ ਮੱਟੂ, ਅਖਿਲ ਭਾਰਤੀ ਸੰਘਰਸ਼ ਦਲ ਅਤੇ ਲੋਕ ਤੰਤਰ ਮਹਾ ਗਠਬੰਧਨ ਸੰਤ ਬਲਦੇਵ ਸਿੰਘ ਰਾਠੋਰ, ਸੰਤ ਸਮਾਜ ਤੋਂ ਬਾਬਾ ਸ਼ੁਕਰਨਾਥ, ਰਾਜ ਕੌਰ, ਅਮਰਜੀਤ ਕੌਰ ਆਦਿ ਵਾਲਮੀਕਿ ਭਾਈਚਾਰੇ ਤੇ ਸੰਸਥਾਵਾਂ ਨੇ ਵੀ ਗੁਰੂ ਗਿਆਨ ਨਾਥ ਵੱਲਮੀਕਿ ਧਰਮ ਸਮਾਜ ਦੇ ਬੰਦ ਨੂੰ ਆਪਣਾ ਸਮੱਰਥ ਦੇਣ ਦਾ ਐਲਾਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਗੁੰਡਾ ਅਨਸਰਾਂ ਨੇ ਜਿਥੇ ਸੰਸਥਾ ਦੇ ਆਗੂ ਵਲੋਂ ਲੋਕਾਂ ਦੀ ਮਦਦ ਕਰਨ ਤੇ ਚੁੱਕੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਭਗਵਾਨ ਵਾਲਮੀਕਿ ਜੀ ਦੇ ਪਾਵਨ ਸਰੂਪ ਦੀ ਜੋ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਜਿਸ ਨੂੰ ਵਾਲਮੀਕਿ ਭਾਈਚਾਰਾ ਕਦੇ ਬਰਦਾਸ਼ਤ ਨਹੀ ਕਰੇਗਾ। ਉਨ੍ਹਾ ਕਿਹਾ ਜੇਕਰ ਪੁਲਸ ਵੱਲੋ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਨਾ ਲਿਆਦੀ ਤਾ ਮਜਬੂਰਨ ਵਾਲਮੀਕਿ ਭਾਈਚਾਰਾ ਸੜਕਾਂ ਤੇ ਉਤਰ ਕੇ ਜਾਮ ਲਗਾਵੇਗਾ।

Share Button

Leave a Reply

Your email address will not be published. Required fields are marked *

%d bloggers like this: