ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਵਾਰਡ 7 ਦੇ ਵਸਨੀਕਾ ਨੇ ਬੋਰ ਦਾ ਕੰਮ ਰੋਕ ਕੇ ਕੀਤੀ ਨਾਅਰੇਬਾਜੀ

ਵਾਰਡ 7 ਦੇ ਵਸਨੀਕਾ ਨੇ ਬੋਰ ਦਾ ਕੰਮ ਰੋਕ ਕੇ ਕੀਤੀ ਨਾਅਰੇਬਾਜੀ
ਮਾਮਲਾ 950 ਫੁੱਟ ਦੀ ਥਾਂ ਉੱਤੇ 750 ਫੁੱਟ ਪਾਇਪ ਪਾਏ ਜਾਣ ਦਾ

9banur-4ਬਨੂੜ, 9 ਨਵੰਬਰ, (ਰਣਜੀਤ ਸਿੰਘ ਰਾਣਾ): ਵਾਰਡ ਨੰ: 4 ਵਾਲੀਆ ਵਾਲੇ ਮਹੁੱਲੇ ਦੇ ਵਿਵਾਦਾ ਵਿੱਚ ਸੁਰੂ ਹੋਏ ਬੋਰ ਦਾ ਅੱਜ ਇੱਕ ਹੋਰ ਨਵਾ ਵਿਵਾਦ ਸੁਰੂ ਹੋ ਗਿਆ, ਜਦੋ ਮਹੁੱਲੇ ਵਾਲੀਆ ਨੇ ਕੌਸ਼ਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਦੀ ਅਗਵਾਈ ਹੇਠ ਵਾਰਡ ਵਾਸੀਆ ਨੇ ਬੋਰ ਵਿੱਚ ਪਾਇਪ ਪਾਉਣ ਤੋਂ ਬੰਦ ਕਰਾ ਦਿੱਤਾ ਤੇ ਬੋਰ ਅੱਗੇ ਖੜ ਕੇ ਪ੍ਰਧਾਨ ਤੇ ਕੌਸ਼ਲ ਅਧਿਕਾਰੀਆ ਖਿਲਾਫ ਨਾਅਰੇਬਾਜੀ ਵੀ ਕੀਤੀ। ਉਹ ਟੈਂਡਰ ਅਨੁਸਾਰ ਪਾਇਪ ਪਾਉਣ ਦੀ ਮੰਗ ਕਰ ਰਹੇ ਸਨ। ਮੌਕੇ ਤੇ ਪਹੁੰਚੇ ਕੌਸ਼ਲ ਪ੍ਰਧਾਨ, ਅਧਿਕਾਰੀ ਤੇ ਕਈ ਮੋਹਤਬਰਾਂ ਨੇ ਮੌਕੇ ਦੀ ਨਜਾਕਤਾ ਨੂੰ ਵੇਖ ਦੇ ਹੋਏ ਟੈਂਡਰ ਅਨੁਸਾਰ ਕੰਮ ਹੋਣ ਦਾ ਭਰੋਸਾ ਦੇ ਕੇ ਕੰਮ ਸੁਰੂ ਕਰਾਇਆ।
ਜਿਕਰਯੋਗ ਹੈ ਕਿ ਵਾਰਡ ਨੰ: 7 ਦੀ ਕੌਸ਼ਲਰ ਪ੍ਰੀਤੀ ਵਾਲੀਆ ਵਿਰੋਧੀ ਧੜੇ ਤੇ ਉਸ ਦਾ ਪਤੀ ਕੌਸ਼ਲ ਪ੍ਰਧਾਨ ਦਾ ਲੰਮੇ ਸਮੇਂ ਤੋਂ ਵਿਰੋਧੀ ਹੈ। ਜੋ ਇੱਕ ਦੂਜੇ ਦੇ ਕੰਮ ਪ੍ਰਤੀ ਇਮਾਨਦਾਰ ਨਹੀ। ਵਾਰਡ ਨੰ: 4 ਦਾ ਵਾਟਰ ਵਰਕਸ ਦਾ ਬੋਰ ਪਿਛਲੇ ਕਾਫੀ ਸਮੇਂ ਤੋਂ ਠੱਪ ਪਿਆ ਸੀ, ਜਿਸ ਦਾ ਟੈਂਡਰ ਹੋ ਗਿਆ ਸੀ, ਪਰ ਬੋਰ ਦੀ ਥਾਂ ਉੱਤੇ ਰੋਲਾ ਪੈ ਗਿਆ। ਵਾਟਰ ਵਰਕਸ ਉੱਤੇ ਬੋਰ ਕਰਨ ਵਾਲੀ ਖੜੀ ਕੀਤੀ ਮਸ਼ੀਨ ਨੂੰ ਪੁੱਟ ਕੇ ਲਿਜਾਇਆ ਜਾ ਰਿਹਾ ਸੀ, ਪਰ ਵਾਰਡ ਵਾਸੀਆ ਨੇ ਕੌਸ਼ਲਰ ਦੀ ਰਹਿਮੁਈ ਹੇਠ ਸੜਕ ਜਾਮ ਕਰ ਦਿੱਤੀ। ਸਿੱਟੇ ਵੱਜੋਂ ਬੋਰ ਤਾਂ ਵਾਰਡ ਵਿੱਚ ਟੈਂਡਰ ਅਨੁਸਾਰ 950 ਫੁੱਟ ਹੋ ਗਿਆ, ਪਰ ਅੱਜ ਪਾਇਪ 750 ਫੁੱਟ ਪਾਏ ਜਾ ਰਹੇ ਸਨ। ਜਿਸ ਨੂੰ ਵਾਰਡ ਵਾਸੀਆ ਨੇ ਰੋਕ ਦਿੱਤਾ। ਵਾਰਡ ਵਾਸੀਆ ਨੇ ਦੋਸ਼ ਲਾਇਆ ਕਿ ਪ੍ਰਧਾਨ ਜਾਣ ਬੁੱਝ ਕੇ ਅਜਿਹਾ ਕਰਾ ਰਿਹਾ ਹੈ ਤੇ ਠੇਕੇਦਾਰ ਦੀ ਮਿਲੀਭੁਗਤ ਨਾਲ ਪੈਸੇ ਖਾਣੇ ਚਹੁੰਦਾ ਹੈ, ਪਰ ਉਹ ਅਜਿਹਾ ਨਹੀ ਹੋਣ ਦੇਣਗੇ ਤੇ ਟੈਂਡਰ ਅਨੁਸਾਰ ਕੰਮ ਹੋਣ ਦੇਣਗੇ।
ਪਤਾ ਲੱਗਣ ਉੱਤੇ ਕੌਸ਼ਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਅਧਿਕਾਰੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ ਖਲੋਰ ਮੌਕੇ ਉੱਤੇ ਪਹੁੰਚੇ। ਜਿਨਾਂ ਲੋਕਾ ਨਾਲ ਗੱਲ ਕੀਤੀ ਤੇ ਠੇਕੇਦਾਰ ਨੂੰ ਟੈਂਡਰ ਅਨੁਸਾਰ ਕੰਮ ਕਰਨ ਦੀ ਤਾੜਨਾ ਕੀਤਾ। ਉਪਰੰਤ ਪਾਇਪ ਪਾਉਣ ਦਾ ਕੰਮ ਲੋਕਾ ਦੀ ਹਾਜਰੀ ਵਿੱਚ ਸੁਰੂ ਹੋਇਆ। ਪ੍ਰਧਾਨ ਨਿੰਮਾ ਨੇ ਦੋਸ਼ਾ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਕੰਮ ਟੈਂਡਰ ਅਨੁਸਾਰ ਹੀ ਹੋਣਗੇ।

Leave a Reply

Your email address will not be published. Required fields are marked *

%d bloggers like this: