ਵਰਿੰਦਰਪਾਲ ਦੀਵਾਨਾ ਨੇ ਰਾਜ ਪੱਧਰੀ ਲੋਕ ਗੀਤ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਹਾਸਲ ਕੀਤਾ
ਵਰਿੰਦਰਪਾਲ ਦੀਵਾਨਾ ਨੇ ਰਾਜ ਪੱਧਰੀ ਲੋਕ ਗੀਤ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਹਾਸਲ ਕੀਤਾ
ਮਹਿਲ ਕਲਾਂ 2 ਨਵਬੰਰ (ਗੁਰਭਿੰਦਰ ਗੁਰੀ) ਪੰਜਾਬੀ ਸੂਬੇ ਦੀ 50 ਵੀ ਵਰੇਗੰਢ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ ਰਾਜ ਪੱਧਰੀ ਲੋਕ ਗੀਤ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੀਵਾਨਾ (ਬਰਨਾਲਾ) ਦੇ 5ਵੀ ਕਲਾਸ ਦੇ ਹੋਣਹਾਰ ਵਿਦਿਆਰਥੀ ਵਰਿੰਦਰਪਾਲ ਸਿੰਘ ਦੀਵਾਨਾ ਪੁੱਤਰ ਗੁਰਦੀਪ ਸਿੰਘ ਦੀਵਾਨਾ ਨੇ ਪੰਜਾਬੀ ਲੋਕ ਗੀਤ ਗਾਉਣ ਵਿੱਚ ਦੂਸਰਾ ਸਥਾਨ ਹਾਸਲ ਕਰਨ ਤੋ ਬਾਅਦ ਅਪਣੇ ਸਕੂਲ ਪਿੰਡ ਦੀਵਾਨਾ ਪੁੱਜਣ ਤੇ ਸਕੂਲ ਸਟਾਫ ਵੱਲੋ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਤੋ ਪਹਿਲਾ ਵੀ ਇਹ ਵਿਦਿਆਰਥੀ ਵਿੱਦਿਆ ਦੇ ਖੇਤਰ ਦੇ ਨਾਲ ਨਾਲ ਹੋਰ ਵੱਖ ਵੱਖ ਮੁਕਾਬਲਿਆ ਵਿੱਚ ਕਈ ਮਾਨ ਸਨਮਾਨ ਹਾਸਲ ਕਰ ਚੁੱਕਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕਿਰਨਦੀਪ ਕੌਰ ਨੇ ਦੱਸਿਆ ਕਿ ਵਰਿੰਦਰਪਾਲ ਸਿੰਘ ਦੀ ਇਸ ਪ੍ਰਾਪਤੀ ਤੇ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ,ਇੰਟਰਨੈਸ਼ਨਲ ਢਾਡੀ ਜਸਵੰਤ ਸਿੰਘ ਦੀਵਾਨਾ ਵੱਲੋ ਸਟੇਟ ਐਵਾਰਡ ਦਿੱਤਾ ਹੈ। ਇਸ ਮੌਕੇ ਸਮਾਜ ਸੇਵੀ ਬਾਬਾ ਜੰਗ ਦੀਵਾਨਾ,ਮੈਡਮ ਗੁਰਮੀਤ ਕੌਰ,ਨਰਿੰਦਰਪਾਲ ਕੌਰ,ਜਸਵਿੰਦਰ ਕੌਰ ਅਤੇ ਸੁਖਜਿੰਦਰ ਕੌਰ ਤੋ ਇਲਾਵਾ ਸਮੁੱਚਾ ਸਕੂਲ ਸਟਾਫ ‘ਤੇ ਪਿੰਡ ਵਾਸੀ ਹਾਜਰ ਸਨ।