ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਲ਼ੇਬਰ ਚੌਕ ਪੁਰਾਣੀ ਅਨਾਜ ਮੰਡੀ ਤੋਂ ਬਦਲ ਕੇ ਪੁਰਾਣੀ ਸੈਦ ਖੇੜੀ ਚੁੰਗੀ ਕੋਲ ਤਬਦੀਲ

ਲ਼ੇਬਰ ਚੌਕ ਪੁਰਾਣੀ ਅਨਾਜ ਮੰਡੀ ਤੋਂ ਬਦਲ ਕੇ ਪੁਰਾਣੀ ਸੈਦ ਖੇੜੀ ਚੁੰਗੀ ਕੋਲ ਤਬਦੀਲ

 

ਰਾਜਪੁਰਾ 15 ਜੁਲਾਈ (ਧਰਮਵੀਰ ਨਾਗਪਾਲ) ਵਿਸ਼ਵਕਰਮਾ ਰਾਜ ਮਿਸਤਰੀ ਤੇ ਮਜਦੂਰ ਯੂਨੀਅਨ ਦਾ ਅੱਡਾ ਜਿਸਨੂੰ ਲੇਬਰ ਚੋਕ ਵੀ ਕਹਿੰਦੇ ਹਨ ਪੁਰਾਣੀ ਅਨਾਜ ਮੰਡੀ ਤੋਂ ਬਦਲ ਕੇ ਪੁਰਾਣੀ ਸੈਦ ਖੇੜੀ ਚੁੰਗੀ ਕੋਲ ਸਿਫਟ ਕਰ ਦਿੱਤਾ ਗਿਆ ਹੈ ਅਤੇ ਨਗਰ ਕੌਂਸਲ ਵਲੋਂ ਹੁਣ ਇਹਨਾਂ ਨੂੰ ਮੀਂਹ ਹਨੇਰੀ ਤੇ ਧੁੱਪ ਦੇ ਬਚਾਅ ਲਈ ਸ਼ੈੱਡ ਪੁਆ ਦਿੱਤਾ ਜਾਵੇਗਾ ਤਾਂ ਕਿ ਮਜਦੂਰ ਦੇ ਖੁਨ ਪਸੀਨੇ ਦੀ ਕਮਾਈ ਨਾਲ ਨਿਕਲਿਆਂ ਖੁਨ ਪਸੀਨਾ ਜਾਇਆ ਨਾ ਜਾਵੇ ਤੇ ਰਾਜ ਮਿਸਤਰੀ ਤੇ ਮਜਦੂਰ ਵੀ ਵਿਦੇਸ਼ਾ ਵਾਂਗ ਆਪਣੇ ਸਰੀਰ ਦੇ ਦੇਖਭਾਲ ਕਰਕੇ ਆਪਣੇ ਜੀਵਨ ਨੂੰ ਸੁੱਖਦ ਬਣਾ ਸਕਣ ਤੇ ਜਿਊਣ ਲਈ ਆਪਣੀ ਸਿਹਤ ਦੀ ਸੰਭਾਲ ਦੇ ਨਾਲ ਨਾਲ ਹੋਰ ਵਧੇਰੇ ਤਰੱਕੀ ਕਰਨ।ਇਹਨਾਂ ਮਜਦੂਰਾ ਨੂੰ ਸਿਹਤ ਸਬੰਧੀ ਜਾਂਚ ਲਈ ਭਗਤ ਪੂਰਸ ਸਿੰਘ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਵੀ ਬਣਾ ਦਿਤੇ ਜਾਣਗੇ ਇਹ ਜਾਣਕਾਰੀ ਸਾਬਕਾ ਵਿਦੇਸ਼ ਮੰਤਰੀ ਰਾਜ ਖੁਰਾਨਾ ਨੇ ਮੀਡੀਆ ਨੂੰ ਟੇਲੀਫੋਨ ਰਾਹੀ ਵਿਸ਼ੇਸ ਵਾਰਤਾਲਾਪ ਦੁਆਰਾ ਦਿੱਤੀ ਤੇ ਕਿਹਾ ਕਿ ਮਜਦੂਰਾ ਤੇ ਰਾਜ ਮਿਸਤਰੀਆਂ ਦੀ ਖੁਨ ਪਸੀਨੇ ਨਾਲ ਕੀਤੀ ਗਈ ਕਮਾਈ ਨਾਲ ਇਹਨਾਂ ਦੇ ਪਰਿਵਾਰ, ਪਿੰਡ ਤੇ ਸ਼ਹਿਰ ਦੇ ਨਾਲ ਨਾਲ ਦੇਸ਼ ਵਧੇਰੇ ਤਰੱਕੀ ਕਰ ਸਕਦਾ ਹੈ ਤੇ ਉਹਨਾਂ ਨੇ ਮਜਦੂਰਾ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਜਦੋਂ ਉਹਨਾਂ ਵਿਸ਼ਵਕਰਮਾ ਵਾਲੇ ਦਿਨ ਇਹਨਾਂ ਨਾਲ ਵਚਨ ਕੀਤਾ ਸੀ ਕਿ ਇਹਨਾਂ ਨੂੰ ਭੋਗਲਾ ਰੋਡ ਤੇ ਸ਼ੈੱਡ ਪੁਆ ਕੇ ਪੱਕੀ ਥਾਂ ਅਲਾਟ ਕੀਤੀ ਜਾਵੇਗੀ ਜਿਸ ਸਮੇਂ ਉਹ ਭਗਵਾਨ ਵਿਸ਼ਵਕਰਮਾ ਵਾਲੇ ਦਿਨ ਸ਼ਾਮ ਨਗਰ ਵਿਸ਼ਵਕਰਮਾ ਮੰਦਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *

%d bloggers like this: