ਲੰਮੀਆਂ ਲਾਈਨਾਂ ਵਿੱਚ ਲੱਗ ਗਰੀਬ ਤੇ ਮੱਧ ਵਰਗ ਦੀ ਹੋ ਰਹੀ ਖੱਜਲ-ਖੁਆਰੀ

ss1

ਲੰਮੀਆਂ ਲਾਈਨਾਂ ਵਿੱਚ ਲੱਗ ਗਰੀਬ ਤੇ ਮੱਧ ਵਰਗ ਦੀ ਹੋ ਰਹੀ ਖੱਜਲ-ਖੁਆਰੀ

untitled-1ਪਾਤੜਾਂ : 16 ਨਵੰਬਰ (ਪੱਤਰ ਪ੍ਰੇਰਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਹਫਤੇ ਅਚਾਨਕ ਹੀ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਬਦਲਣ ਦੀ ਪ੍ਰਕਿਰਿਆ ਦੇ ਕੀਤੇ ਗਏ ਫੈਸਲੇ ਨੂੰ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਆਗੂ ਇੰਜ. ਅਮਿਤ ਰਤਨ ਨੇ ਦੇਸ਼ ਵਾਸੀਆਂ ਲਈ ਇੱਕ ਮੰਦਭਾਗਾ ਫੈਸਲਾ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਗਰੀਬ ਅਤੇ ਮੱਧ ਵਰਗ 500 ਤੇ 1000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਬੈਕਾਂ ਬਾਹਰ ਲੱਗੀਆਂ ਲੰਮੀਆਂ ਲਾਈਨਾਂ ਵਿੱਚ ਘੰਟਿਆਂ ਬੱਧੀ ਭੁੱਖੇ-ਪਿਆਸੇ ਖੜਨ ਲਈ ਮਜ਼ਬੂਰ ਹੋਇਆ ਪਿਆ ਹੈ । ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਪ੍ਰਾਪਤ ਕਰਨ ਲਈ ਗਰੀਬ ਅਤੇ ਮੱਧ ਵਰਗ ਦੀ ਹੋ ਰਹੀ ਖੱਜ਼ਲਖੁਆਰੀ ਕਾਰਨ ਇਸ ਵਰਗ ਵਿੱਚ ਕੇਂਦਰ ਦੀ ਸਰਕਾਰ ਪ੍ਰਤੀ ਬਹੁਤ ਰੋਸ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਲੇ ਧਨ ਤੇ ਰੋਕ ਲਾਉਣ ਦੇ ਨਾਂ ਤੇ ਇਸ ਵਰਗ ਦੀ ਖੱਜਲਖੁਆਰੀ ਰੋਕੀ ਜਾਵੇ ।

Share Button

Leave a Reply

Your email address will not be published. Required fields are marked *