Sat. Jul 20th, 2019

ਲੋੜਵੰਦ ਤਿੰਨ ਲੜਕੀਆਂ ਦੇ ਵਿਆਹ ਕੀਤੇ

ਲੋੜਵੰਦ ਤਿੰਨ ਲੜਕੀਆਂ ਦੇ ਵਿਆਹ ਕੀਤੇ

ਭਦੌੜ 19 ਦਸੰਬਰ (ਵਿਕਰਾਂਤ ਬਾਂਸਲ) ਜੈ ਸ਼ਨੀਦੇਵ ਮੰਦਰ ਕਮੇਟੀ ਭਦੌੜ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਤਿੰਨ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ। ਸਮਾਗਮ ਚ ਮੁੱਖ ਮਹਿਮਾਨ ਵੱਜੋਂ ਡਾ. ਮਨਪ੍ਰੀਤ ਸਿੰਘ ਸਿੱਧੂ ਐਮ.ਡੀ. ਅਤੇ ਡਾ. ਮੋਨੀਸ਼ ਗੋਪਾਲ ਬਰਨਾਲਾ ਉਚੇਚੇ ਤੌਰ ਤੇ ਪੁੱਜੇ। ਕਲੱਬ ਦੇ ਪ੍ਰਧਾਨ ਬੱਬੂ ਖਾਨ ਦੀ ਅਗਵਾਈ ਚ ਕਰਵਾਏ ਇਸ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਚ ਤਿੰਨ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਕੁੜੀਆਂ ਨੂੰ ਪੇਟੀ, ਅਲਮਾਰੀ, ਡਬਲਬੈਡ, ਭਾਂਡੇ, ਬਿਸਤਰੇ ਆਦਿ ਤੋਂ ਇਲਾਵਾ ਜ਼ਰੂਰੀ ਸਮਾਨ ਦਿੱਤਾ ਗਿਆ । ਐਨ.ਆਰ.ਆਈ. ਮਨਜੀਤ ਸਿੰਘ ਗਿੱਲ ਵੱਲੋਂ ਇਸ ਸਮਾਗਮ ਲਈ ਆਪਣੇ ਦਾਦਾ ਸਵ: ਉਤਮ ਸਿੰਘ ਗਿੱਲ ਦੀ ਯਾਦ ਚ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਕੈਮਿਸਟ ਐਸੋ: ਦੇ ਜਿਲਾ ਪ੍ਰਧਾਨ ਡਾ. ਵਿਪਨ ਗੁਪਤਾ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਲੋਕ ਭਲਾਈ ਦੇ ਕੰਮਾਂ ਲਈ ਲਾਮਬੰਦ ਹੋਣਾ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਬੱਬੂ ਖਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਵਿਪਨ ਗੁਪਤਾ, ਕੀਰਤ ਸਿੰਗਲਾ, ਪ੍ਰਿੰ: ਸੁਰਜੀਤ ਸੰਧੂ, ਕੌਂਸ਼ਲਰ ਅਸੋਕ ਵਰਮਾਂ, ਹੰਸ ਰਾਜ, ਡਾ. ਸਤੀਸ਼ ਕੁਮਾਰ, ਚੰਦ ਸਿੰਘ ਗਿੱਲ, ਬਾਬੂ ਸਿੰਘ, ਬਲਦੇਵ ਸਿੰਘ, ਪੁਨੀਤ ਗਰਗ, ਮਾ: ਸੁਰਜੀਤ ਬੁੱਘੀ, ਡਾ. ਨਰੋਤਮ ਕੋਛੜ ਵਾਈਸ ਚੇਅਰਮੈਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: