ਲੇਬਰ ਪਾਰਟੀ ਵਲੋਂ ਗਵਰਨਰ ਪੰਜਾਬ ਨੂੰ ਸੇਵਾ ਕੇਂਦਰਾਂ ਵਿਚ ਸੰਵਿਧਾਨਕ ਸੇਵਾਵਾਂ ਦੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਲਈ ਭੇਜਿਆ ਮੰਗ ਪਤੱਰ

ਲੇਬਰ ਪਾਰਟੀ ਵਲੋਂ ਗਵਰਨਰ ਪੰਜਾਬ ਨੂੰ ਸੇਵਾ ਕੇਂਦਰਾਂ ਵਿਚ ਸੰਵਿਧਾਨਕ ਸੇਵਾਵਾਂ ਦੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਲਈ ਭੇਜਿਆ ਮੰਗ ਪਤੱਰ
ਸਰਕਾਰੀ ਤੋਰ ਤੇ ਵਿਭਾਗਾਂ ਵਿਚ ਸੁਸਾਇਟੀਆਂ ਬਣਾ ਕੇ ਕੰਮ ਕਰਨ ਦੇ ਭ੍ਰਿਸ਼ਟ ਕਲਚਰ ਨੂੰ ਖਤਮ ਕੀਤਾ ਜਾਵੇ: ਧੀਮਾਨ
ਲੋਕ ਸਰਕਾਰਾਂ ਨੂੰ ਸੁਸਾਇਟੀਆਂ ਬਣਾ ਕੇ ਲੁੱਟਣ ਲਈ ਅਤੇ ਨਾ ਹੀ ਸੰਵਿਧਾਨਕ ਅਜ਼ਾਦੀ ਖਤਮ ਕਰਨ ਲਈ ਚੁਣਦੇ

sewa-12-sep-302016

ਗੜਸ਼ੰਕਰ 30 ਸਤੰਬਰ (ਅਸ਼ਵਨੀ ਸ਼ਰਮਾ)ਲੇਬਰ ਪਾਰਟੀ ਵਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਈ ਗਵਰਨੰਸ, ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਦੇ ਨਾ ਉਤੇ ਸਰਕਾਰੀ ਤੋਰ ਸੁਸਾਇਟੀਆਂ ਬਣਾ ਕੇ ਸੰਵਿਧਾਨਕ ਸੇਵਾਵਾਂ ਦੇ ਵਪਾਰੀਕਰਨ ਨੂੰ ਤਰਜੀਹ ਦੇ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਨੂੰ ਰੋਕਣ ਲਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਜ਼ਿਲਾ ਮਾਲ ਅਫਸਰ ਦੁਆਰਾ ਮਾਨਯੋਗ ਗਵਰਨਰ ਪੰਜਾਬ ਨੂੰ ਮੰਗ ਪਤੱਰ ਭੇਜਿਆ ਅਤੇ ਮਿਲਣ ਦਾ ਸਮਾਂ ਵੀ ਮੰਗਿਆ। ਧੀਮਾਨ ਲੇ ਮੋਕੇ ਉਤੇ ਦਸਿਆ ਕਿ ਸੰਵਿਧਾਨਕ ਸੇਵਾਵਾਂ ਦਾ ਵਪਾਰੀਕਰਨ ਕਿਸੇ ਵੀ ਹਾਲਤ ਵਿਚ ਨਹੀਂ ਕੀਤਾ ਜਾ ਸਕਦਾ ਲੋਕ ਸਰਕਾਰਾਂ ਅਪਣੀ ਅਤੇ ਦੇਸ਼ ਦੀ ਲੁੱਟ ਕਰਵਾਉਣ ਲਈ ਨਹੀਂ ਚੁਣਦੇ ਸਗੋਂ ਅਪਣੇ ਭਵਿੱਖ ਦੀ ਮਜਬੂਤੀ ਲਈ ਸਰਕਾਰਾਂ ਬਣ ਦੀਆਂ ਹਨ। ਉਨਾਂ ਇਹ ਵੀ ਮੰਗ ਕੀਤੀ ਕਿ ਸੁਵਿਧਾ ਸੈਂਟਰਾਂ ਵਿਚ ਕਰੋੜਾਂ ਰੁਪਏ ਦੀ ਵੇਚੀ ਗਈ ਸਟੇਸ਼ਨਰੀ ਅਤੇ ਫਸਿਲੀਟੇਸ਼ਨ ਚਾਰਜ ਦੇ ਨਾਮ ਉਤੇ ਇਕਠੇ ਕੀਤੇ ਗਏ ਕਰੋੜਾਂ ਰੁਪਏ ਦੀ ਸੀ ਬੀ ਆਈ ਜਾਂਚ ਹੋਵੇ। ਪਹਿਲਾਂ ਪੰਜਾਬ ਸਰਕਾਰ ਨੇ ਲਗਭਗ 10 ਸਾਲ ਸੁਵਿਧਾ ਸੈਂਟਰਾਂ ਵਿਚ ਡਿਜੀਟਲ ਕੰਮ ਦੀ ਦੁਹਾਈ ਦੇ ਕੇ ਕਰੋੜਾਂ ਰੁਪਇਆ ਇਕਠਾ ਕੀਤਾ ਤੇ ਬਾਅਦ ਵਿਚ ਜਿਹੜੇ ਮੁਲਾਜਮਾ ਨੇ ਉਥੇ ਕੰਮ ਕੀਤਾ ਤੇ ਹੁਣ ਨੂੰ ਬੇਰੁਜਗਾਰ ਵੀ ਕਰ ਦਿਤਾ। ਜਦੋਂ ਸੁਵਿਧਾ ਸੈਂਟਰਾਂ ਵਿਚ ਸਰਕਾਰੀ ਲੁੱਟ ਦੇ ਪਰਦੇ ਫਾਸ਼ ਹੋਣ ਲੱਗੇ ਤਾਂ ਹੁਣ 500 ਕਰੋੜ ਤੋਂ ਵੱਧ ਖਰਚ ਕੇ ਸੇਵਾ ਕੇਂਦਰ ਸਥਾਪਿਤ ਕਰ ਦਿਤੇ ਗਏ ਜਿਥੇ ਕੇ ਇਕ ਇਕ ਸੇਵਾ ਕੇਂਦਰ ਉਤੇ 13 ਤੋਂ 16 ਲੱਖ ਰੁਪਇਆ ਖਰਚਿਆ ਵਿਖਾ ਦਿਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਰਕਾਰੀ ਭ੍ਰਿਸ਼ਟਾਚਾਰ ਨੇ ਆਰ ਟੀ ਆਈ ਐਕਟ 2005 ਨੂੰ ਵੀ ਸੇਵਾ ਵਿਚ ਸ਼ਾਮਲ ਕਰਕੇ ਉਸ ਉਤੇ ਵੀ 200 ਰੁਪਇਆ ਸੇਵਾ ਚਾਰਜ ਲਗਾ ਲੋਕਾਂ ਨੂੰ ਲੁਟਣ ਦਾ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਥੋਂ ਸਾਫ ਦਿਸਦਾ ਹੈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਿੰਝ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਉਤੇ ਡਾਕਾ ਮਾਰ ਰਹੀ ਹੈ ਤੇ ਕਿਵੇਂ ਲੋਕਾਂ ਦੀ ਲੁੱਟ ਕਰਕੇ ਲੋਕਾਂ ਨੂੰ ਖਜ਼ਲ ਖੁਆਰ ਕਰ ਰਹੀ ਹੈ।
ਧੀਮਾਨ ਨੇ ਦਸਿਆ ਕਿ ਕਿਸੇ ਵੀ ਦਫਤਰ ਵਿਚ ਲੋਕਾਂ ਨੂੰ ਅਪਣਾ ਕੰਮ ਕਰਵਾਉਣ ਦੀ ਪੂਰਨ ਅਜ਼ਾਦੀ ਹੈ ਪਰ ਸਰਕਾਰ ਲੋਕਾਂ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਰੋਕ ਕੇ ਲੋਕਾਂ ਨੂੰ ਸੇਵਾ ਕੇਂਦਰਾਂ ਦੁਆਰ ਕੰਮ ਕਰਵਾਉਣ ਲਈ ਮਜਬੂਰ ਕਰਕੇ ਸੇਵਾ ਨਹੀਂ ਲੁੱਟ ਕਰਵਾ ਰਹੀ ਹੈ। ਧੀਮਾਨ ਨੇ ਮਾਨਯੋਗ ਗਵਰਨਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਹੋ ਰਹੀ ਅਣਦੇਖੀ ਨੂੰ ਰੋਕ ਕੇ ਪਹਿਲਾਂ ਦੀ ਤਰਾਂ ਸਾਰੇ ਕੰਮ ਸਿੱਧੇ ਤੋਰ ਸਰਕਾਰੀ ਦਫਤਰਾਂ ਵਿਚ ਕਰਵਾਉਣ ਦੀ ਕ੍ਰਿਆ ਨੂੰ ਮਜਬੂਤ ਕੀਤਾ ਜਾਵੇ ਅਤੇ ਸੇਵਾ ਦੇ ਨਾਮ ਉਤੇ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ, ਪੰਜਾਬ ਸਰਕਾਰ ਵਲੋਂ ਸੁਸਾਇਟੀਆਂ ਬਣਾ ਕੇ ਕੰਮ ਕਰਨ ਦੇ ਰਿਵਾਜ਼ ਨੂੰ ਖਤਮ ਕੀਤਾ ਜਾਵੇ ਅਤੇ ਸੁਸਾਇਟੀਆਂ ਦੁਆਰਾ ਇਕਠਾ ਕੀਤਾ ਗਿਆ ਪੈਸਾ ਸਾਰਾ ਸਰਕਾਰੀ ਖਜਾਨੇ ਵਿਚ ਭੇਜਿਆ ਜਾਵੇ ਅਤੇ ਸਾਰੇ ਸੁਵਿਧਾ ਮੁਲਾਜਮਾਂ ਨੂੰ ਸਰਕਾਰੀ ਦਫਤਰਾਂ ਵਿਚ ਪੱਕੇ ਤੋਰ ਤੇ ਕੰਮ ਦਿਤਾ ਜਾਵੇ ਅਤੇ ਸੁਵਿਧਾ ਸੈਂਟਰਾਂ ਵਿਚ ਇਕਠੇ ਹੋਏ ਕਰੋੜਾਂ ਰੁਪਏ ਵੀ ਸੀ ਬੀ ਆਈ ਤੋਂ ਜਾਂਚ ਹੋਵੇ। ਧੀਮਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਰ ਸੰਵਿਧਾਨਕ ਕੰਮਾਂ ਦਾ ਡੱਟ ਕੇ ਵਿਰੋਧ ਕਰਨ ਲਈ ਲੇਬਰ ਪਾਰਟੀ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ, ਉਨਾਂ ਇਹ ਵੀ ਕਿਹਾ ਕਿ ਸੇਵਾ ਕੇਂਦਰਾਂ ਨੂੰ ਬੰਦ ਕਰਵਾਉਣ ਲਈ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵਿਚ ਜਨ ਹਿੱਤ ਪਟੀਸ਼ਨ ਵੀ ਪਾਈ ਜਾ ਰਹੀ ਹੈ ਤੇ ਕਾਨੂੰਨੀ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ। ਇਸ ਮੋਕੇ ਜਸਵਿੰਦਰ ਕੁਮਾਰ ਧੀਮਾਨ ਮੀਤ ਪ੍ਰਧਾਨ, ਵਿਕਰਾਂਤ ਕਪੂਰ ਪਾਰਟੀ ਆਗੂ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: