ਲੇਖਕ ਭੱਟ ਦੀ ਕਹਾਣੀ ”ਅਜੀਬ ਜਿਹਾ ਸਕੂਨ” ਤੇ ਬਣੀ ਲਘੂ ਫ਼ਿਲਮ ਦੀ ਮਿਤੀ 25 ਨੂੰ ਰੀਲੀਜ਼

ss1

ਲੇਖਕ ਭੱਟ ਦੀ ਕਹਾਣੀ ”ਅਜੀਬ ਜਿਹਾ ਸਕੂਨ” ਤੇ ਬਣੀ ਲਘੂ ਫ਼ਿਲਮ ਦੀ ਮਿਤੀ 25 ਨੂੰ ਰੀਲੀਜ਼

bhatt-news02ਸੰਦੌੜ 15 ਅਕਤੂਬਰ (ਭੱਟ ਹਰਮਿੰਦਰ ਸਿੰਘ) ਉੱਘੇ ਲੇਖਕ ਭੱਟ ਹਰਮਿੰਦਰ ਸਿੰਘ ਵੱਲੋਂ ਸਮਾਜਿਕ ਸਿੱਖਿਆ ਤੇ ਆਧਾਰਿਤ ਬਹੁਚਰਚਿਤ ਕਹਾਣੀ ”ਅਜੀਬ ਜਿਹਾ ਸਕੂਨ” ਤੇ ਸੱਚ ਫ਼ਿਲਮ ਪੋ੍ਰਡਕਸ਼ਨ ਮੁੰਬਈ ਦੁਆਰਾ ਬਣਾਈ ਗਈ ਲਘੂ ਫ਼ਿਲਮ ਮਿਤੀ 25 ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਈਆਂ ਜਾ ਰਹੀਆਂ ਲਘੂ ਫ਼ਿਲਮਾਂ ਦਾ ਮੁੱਖ ਮਕਸਦ ਸਮਾਜ ਵਿਚ ਵੱਧ ਰਹੀਆਂ ਕਰੁੱਤੀਆਂ ਤੋਂ ਦਰਸ਼ਕਾਂ ਨੂੰ ਸੁਚੇਤ ਅਤੇ ਜੀਵਨ ਨੂੰ ਸੇਧ ਦੇਣ ਹਿਤ ਹਨ ਇਸੇ ਤਹਿਤ ਇਸ ਲਘੂ ਫ਼ਿਲਮ ਵਿਚ ਵੀ ਅਜੋਕੀ ਭੜਕ ਰਹੀ ਨੌਜਵਾਨੀ ਨੂੰ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਅਤੇ ਅਜੋਕੀ ਵੱਧ ਰਹੀ ਤਕਨਾਲੋਜੀ ਦੇ ਹੋ ਰਹੇ ਗ਼ਲਤ ਇਸਤੇਮਾਲ ਬਾਰੇ ਗਿਆਨ ਹੋਵੇਗਾ ਉਨਾਂ ਦੱਸਿਆ ਕਿ ਲੇਖਕ ਭੱਟ ਹਰਮਿੰਦਰ ਸਿੰਘ ਦੁਆਰਾ ਲਿਖੀ ਕਹਾਣੀ ਤੇ ਬਣੀ ਇਸ ਫ਼ਿਲਮ ਦੀ ਸ਼ੂਟਿੰਗ ਸੁਨਾਮ, ਸੰਗਰੂਰ, ਛਾਜਲੀ ਅਤੇ ਗੁੱਜਰਾ ਪਿੰਡ ਵਿਚ ਕੀਤੀ ਗਈ। ਕਰਨ ਰਿਮਾਣਾ ਦੇ ਵਿਸ਼ੇਸ਼ ਸਹਿਯੋਗ ਤੋਂ ਇਲਾਵਾ ਕੈਮਰਾਮੈਨ ਅਵਿਨਾਸ਼, ਐਡੀਟਰ ਸੋਨੂੰ ਡੀ, ਪੋ੍ਰਡਿਊਸਰ ਕਰਨ ਡੀ ਅਤੇ ਕਲਾਕਾਰ ਰਵਿੰਦਰ ਸਿੰਘ, ਗੌਰਵ ਖੇਤੀਆ ਅਤੇ ਕਾਜਲ ਚੌਹਾਨ ਨੇ ਭੂਮਿਕਾ ਨਿਭਾਈ।

Share Button

Leave a Reply

Your email address will not be published. Required fields are marked *