ਲਿਖਾਈ ਵਿੱਚ ਗਲਤੀ ਹੋਣ ‘ਤੇ ਅਧਿਆਪਕ ਵੱਲੋਂ ਬੱਚੇ ਦੀ ਕੁੱਟਮਾਰ, ਪ੍ਰਸ਼ਾਸਨ ਚੁੱਪ

ss1

ਲਿਖਾਈ ਵਿੱਚ ਗਲਤੀ ਹੋਣ ‘ਤੇ ਅਧਿਆਪਕ ਵੱਲੋਂ ਬੱਚੇ ਦੀ ਕੁੱਟਮਾਰ, ਪ੍ਰਸ਼ਾਸਨ ਚੁੱਪ

fdk-2ਫ਼ਰੀਦਕੋਟ/ਸਾਦਿਕ 7 ਅਕਤੂਬਰ ( ਜਗਦੀਸ਼ ਬਾਂਬਾ /ਸਤੀਸ਼ ਕੁਮਾਰ ) ਫ਼ਰੀਦਕੋਟ ਦੇ ਲਾਗਲੇ ਬਣੀ ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਇਕ ਅਧਿਆਪਕਾ ਵੱਲੋਂ ਬੱਚੇ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 6ਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਵਿੰਦਰ ਸਿੰਘ (11) ਦੇ ਪਿਤਾ ਸੁਖਰਾਜ ਸਿੰਘ ਪਿੰਡ ਬੁੱਟਰ ‘ਤੇ ਲੜਕੇ ਦੇ ਨਾਨਾ ਗਮਦੂਰ ਸਿੰਘ ਮੁਮਾਰਾ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਬੱਚਾ ਕਲਾਸ ‘ਚ ਪੜ ਰਿਹਾ ਸੀ ਤਾਂ ਅਚਾਨਕ ਲਿਖਾਈ ‘ਚ ਇਸ ਕੋਲੋਂ ਕੁਝ ਗਲਤ ਲਿਖਿਆ ਗਿਆ ਤਾਂ ਪੜਾ ਰਹੀ ਅਧਿਆਪਕਾ ਨੇ ਗੁਰਸ਼ਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਕੂਲ ਤੋਂ ਘਰ ਆਏ ਬੱਚੇ ਦੀ ਜਦੋਂ ਉਨਾਂ ਹਾਲਤ ਦੇਖੀ ਤਾਂ ਉਹ ਘਬਰਾ ਗੲ, ਉਹ ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਏ ਪਰ ਉਦੋਂ ਤੱਕ ਬੱਚੇ ਦਾ ਕੰਨ ਸੁੱਜ ਗਿਆ ਅਤੇ ਉਸ ‘ਚ ਰੇਸ਼ਾ ਪੈ ਚੁੱਕਾ ਸੀ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਜਦੋਂ ਉਹ ਅਕੈਡਮੀ ਗਏ ਤਾਂ ਵਾਈਸ ਪਿ੍ਰੰਸੀਪਲ ਨੇ ਕਿਹਾ ਕਿ ਪ੍ਰਿੰਸੀਪਲ ਬੜੂ ਸਾਹਿਬ ਗਈ ਹੈ, ਉਹ ਆ ਕੇ ਮਾਮਲਾ ਦੇਖਣਗੇ ਜਦੋਂ ਉਨਾਂ ਦੱਸਿਆ ਕਿ ਬੱਚੇ ਦੀ ਭਾਰੀ ਕੁੱਟਮਾਰ ਕੀਤੀ ਗਈ ਹੈ ਅਤੇ ਬੱਚਾ ਜ਼ੇਰੇ ਇਲਾਜ ਹੈ ਤਾਂ ਵਾਈਸ ਪ੍ਰਿੰਸੀਪਲ ਨੇ ਪ੍ਰਿੰਸੀਪਲ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਉਨਾਂ ਨੂੰ ਦੱਸਿਆ ਕਿ ਮੈਡਮ ਨੇ ਕਿਹਾ ਹੈ ਕਿ ਟੀਚਰ ਦੀ ਤੁਰੰਤ ਛੁੱਟੀ ਕਰ ਦਿੱਤੀ ਜਾਵੇ ਜਦੋਂ ਉਨਾਂ ਪੁੱਛਿਆ ਕਿ ਅਧਿਆਪਕਾ ਵਿਰੁੱਧ ਕਾਰਵਾਈ ਕੀ ਹੋ ਰਹੀ ਹੈ ਤਾਂ ਉਨਾਂ ਫਿਰ ਮਾਮਲਾ ਪ੍ਰਿੰਸੀਪਲ ‘ਤੇ ਸੁੱਟ ਦਿੱਤਾਪੀੜਤ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲ ਅਤੇ ਸਬੰਧਤ ਅਧਿਆਪਕ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਕੀ ਕਹਿੰਦੇ ਅਕੈਡਮੀ ਵਾਲੇ : ਇਸ ਸਬੰਧੀ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਾਲੂ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਟੀਚਰ ਨੂੰ ਹਟਾ ਦਿੱਤਾ ਗਿਆ ਅਤੇ ਕੇਸ ਹੈੱਡਕੁਆਰਟਰ ਬੜੂ ਸਾਹਿਬ ਰੈਫ਼ਰ ਕਰ ਦਿੱਤਾ ਗਿਆ ਹੈਅਗਲੀ ਕਾਰਵਾਈ ਹੈੱਡ ਕੁਆਰਟਰ ਵੱਲੋਂ ਕੀਤੀ ਜਾਵੇਗੀ ।

Share Button

Leave a Reply

Your email address will not be published. Required fields are marked *