Thu. Apr 18th, 2019

ਲਾਇੰਜ ਕਲੱਬ ਫਗਵਾੜਾ ਸੈਂਟ੍ਰਲ ਵਲੋਂ ਰਾਸ਼ਨ ਵੰਡ ਅਤੇ ਖੂਨ ਦਾਨ ਕੈਂਪ ਦਾ ਆਯੋਜਨ

ਲਾਇੰਜ ਕਲੱਬ ਫਗਵਾੜਾ ਸੈਂਟ੍ਰਲ ਵਲੋਂ ਰਾਸ਼ਨ ਵੰਡ ਅਤੇ ਖੂਨ ਦਾਨ ਕੈਂਪ ਦਾ ਆਯੋਜਨ
ਸਮਾਜ ਸੇਵਾ ਵਿੱਚ ਲਾਇੰਜ ਕਲੱਬਾਂ ਦਾ ਯੋਗਦਾਨ ਅਹਿਮ – ਅਨੀਤਾ ਸੋਮ ਪ੍ਰਕਾਸ਼

photo-300-lions-club-phagwaraਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਲਾਇਨਜ ਕਲੱਬ ਫਗਵਾੜਾ ਸੈਂਟ੍ਰਲ ਵਲੋਂ ਕਲੱਬ ਪ੍ਰਧਾਨ ਲਾਇਨ ਅਮਰੀਕ ਸਿੰਘ ਖੇੜਾ ਦੀ ਅਗਵਾਈ ਹੇਠ ਸਥਾਨਕ ਬਲੱਡ ਬੈਂਕ ਵਿਖੇ 52ਵਾਂ ਅਤੇ 53ਵਾਂ ਰਾਸ਼ਨ ਵੰਡ ਸਮਾਗਮ ਅਤੇ ਖੂਨਦਾਨ ਕੈਂਪ ਦਾ ਆਯੋਜਨ ਸਾਂਝੇ ਤੌਰ ਤੇ ਕੀਤਾ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਿਧਾਇਕ ਸੋਮ ਪ੍ਰਕਾਸ਼ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਲੱਬ ਦੇ ਡਿਸਟ੍ਰਿਕਟ ਗਵਰਨਰ ਲਾਇਨ ਸੁਦੀਪ ਗਰਗ ਸ਼ਾਮਲ ਹੋਏ। ਸਮਾਗਮ ਦੇ ਪ੍ਰੋਜੈਕਟ ਡਾਇਰੈਕਟਰ ਲਾਇਨ ਸੰਦੀਪ ਸੂਰਮਾ ਸਨ। ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਵਿਚ ਲਾਇੰਨਜ ਕਲੱਬਾਂ ਅਹਿਮ ਯੋਗਦਾਨ ਦੇ ਰਹੀਆਂ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੋਕੇ ਕਲੱਬ ਦੇ ਚਾਰਟਡ ਪ੍ਰਧਾਨ ਅਤੇ ਡਿਪਟੀ ਮੇਅਰ ਫਗਵਾੜਾ ਰਣਜੀਤ ਸਿੰਘ ਖੁਰਾਣਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸ੍ਰੀਮਤੀ ਸੋਮ ਪ੍ਰਕਾਸ਼ ਦਾ ਪਧਾਰਣ ਲਈ ਧੰਨਵਾਦ ਕੀਤਾ। ਇਸ ਮੋਕੇ ਲਾਇਨ ਵਿਵੇਕ ਮਹਾਜਨ, ਰਾਜੀਵ ਸੂਦ, ਪ੍ਰੈਸ ਸਕੱਤਰ ਲਾਇਨ ਸੁਸ਼ੀਲ ਚਮ, ਸੰਜੀਵ ਸੌਂਧੀ, ਗੁਰਿੰਦਰ ਸਿੰਘ ਚਾਹਲ, ਅਰੁਣ ਧੀਰ, ਵਿਪਨ ਬੇਦੀ, ਅਨਿਲ ਕਾਲੜਾ, ਪੰਕਜ ਅੱਗਰਵਾਲ, ਚੰਦਰ ਮੋਹਨ ਅਰੋੜਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: