ਲਵਿੰਗ ਲਿਟਲ ਸਕੂਲ ਵਿਖੇ ਦੀਵਾਲੀ ਦੀ ਪੂਰਵ ਸੰਧਿਆ ਤੇ ਸਮਾਗਮ ਦਾ ਆਯੋਜਨ

ss1

ਲਵਿੰਗ ਲਿਟਲ ਸਕੂਲ ਵਿਖੇ ਦੀਵਾਲੀ ਦੀ ਪੂਰਵ ਸੰਧਿਆ ਤੇ ਸਮਾਗਮ ਦਾ ਆਯੋਜਨ

28malout04ਮਲੋਟ 28 ਅਕਤੂਬਰ (ਆਰਤੀ ਕਮਲ) : ਸਥਾਨਕ ਲਵਿੰਗ ਲਿਟਲ ਪਲੇਵੇ ਅਤੇ ਪ੍ਰੈਪਰੇਟਰੀ ਸਕੂਲ ਵਿਖੇ ਦੀਵਾਲੀ ਅਤੇ ਬੰਦੀ-ਛੋੜ ਦੇ ਪਵਿੱਤਰ ਦਿਹਾੜੇ ਦੀ ਪੂਰਵ ਸੰਧਿਆ ਤੇ ਪ੍ਰਿੰਸੀਪਲ ਮੈਡਮ ਮੀਨਾ ਅਰੋੜਾ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਸ਼ੁਭ ਆਰੰਭ ਪ੍ਰਿੰਸੀਪਲ ਮੀਨਾ ਅਰੋੜਾ,ਸਮੂਹ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਦੀਪਕ ਜਗਾ ਕੇ ਅਤੇ ਸ਼੍ਰੀ ਮਾਂ ਲਕਸ਼ਮੀ ਜੀ ਦੀ ਪੂਜਾ ਅਰਚਨਾ ਕਰਕੇ ਕੀਤੀ ਗਈ।ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਮਿਲਕੇ ਬਣਾਈ ਗਈ ਰੰਗੋਲੀ ਹਾਜ਼ਰੀਨ ਲਈ ਖਿੱਚ ਦਾ ਕੇਂਦਰ ਰਹੀ। ਇਸ ਦੌਰਾਨ ਨੰਨੇ-ਮੁੰਨੇ ਬੱਚਿਆਂ ਦੇ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ,ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। । ਇਸ ਮੌਕੇ ਤੇ ਪ੍ਰਿੰਸੀਪਲ ਮੀਨਾ ਅਰੋੜਾ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚੇ ਦਾ ਮਨ ਕੋਰੇ ਕਾਗਜ਼ ਵਰਗਾ ਹੁੰਦਾ ਹੈ,ਜਿਸ ਤੇ ਲਿਖੀ ਇਬਾਦਤ ਬੱਚੇ ਦਾ ਭਵਿੱਖ ਲਿਖਣ ਵਿਚ ਅਹਿਮ ਰੋਲ ਅਦਾ ਕਰਦੀ ਹੈ। ਉਨਾਂ ਕਿਹਾ ਕਿ ਬੱਚਿਆਂ ਵਿਚ ਪਟਾਕਿਆਂ ਪ੍ਰਤੀ ਉਤਾਵਲੇ ਮਨ ਨੂੰ ਨਕਾਰਿਆ ਨਹੀਂ ਜਾ ਸਕਦਾ,ਪਰ ਉਨਾਂ ਨੂੰ ਪਟਾਕੇ ਨਾ ਚਲਾਉਣ ਪ੍ਰਤੀ ਜਾਗਰੂਕ ਜ਼ਰੂਰ ਕੀਤਾ ਜਾ ਸਕਦਾ ਹੈ। ਉਹ ਆਪਣੇ ਅਮੀਰ ਵਿਰਸੇ ਪ੍ਰਤੀ ਪੂਰੀ ਤਰਾਂ ਚੇਤਨ ਹਨ। ਉਨਾਂ ਕਿਹਾ ਕਿ ਦੀਵਾਲੀ ਦੀਆਂ ਖੁਸ਼ੀਆਂ ਦੇ ਨਾਂਅ ਤੇ ਅਸੀਂ ਹਰ ਸਾਲ ਪਟਾਕੇ ਚਲਾ ਕੇ ਹਰ ਸਾਲ ਹਜ਼ਾਰਾਂ ਟਨ ਗੰਦਾ ਧੂੰਆ ਆਪਣੇ ਵਾਤਾਵਰਨ ਵਿਚ ਛੱਡ ਕੇ ਭਵਿੱਖ ਦੇ ਜੀਵਨ ਨੂੰ ਆਪਣੇ ਹੱਥੀਂ ਤਬਾਹ ਕਰ ਰਹੇ ਹਾਂ। ਇਸ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਨਾਲ ਕੈਂਸਰ,ਚਮੜੀ ਵਰਗੇ ਮਾਰੂ ਰੋਗ ਲੱਗ ਰਹੇ ਹਨ। ਉਨਾਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਇਸੇ ਦਿਨ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਗਿਆ ਸੀ,ਉਸ ਖੁਸ਼ੀ ਵਿਚ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਵੱਜੋਂ ਵੀ ਮਨਾਇਆ ਜਾਂਦਾ ਹੈ। ਬੱਚਿਆਂ ਤੋਂ ਇਲਾਵਾ ਸਟਾਫ ਮੈਂਬਰ ਜਿੰਨਾਂ ਵਿਚ ਪ੍ਰਿੰਸੀਪਲ ਮੈਡਮ ਮੀਨਾ ਅਰੋੜਾ ਤੋਂ ਇਲਾਵਾ ਮੈਡਮ ਪਾਇਲ,ਸੋਨਮ,ਟੀਨਾ,ਪ੍ਰਿਆ ਅਤੇ ਮੇਘਾ ਆਦਿ ਨੇ ਵੀ ਬੱਚਿਆਂ ਨਾਲ ਮਿਲਕੇ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀਆਂ ਚਲਾਈਆਂ। ਅੰਤ ਵਿਚ ਸਮੂਹ ਬੱਚਿਆਂ ਨੂੰ ਮਠਿਆਈਆਂ ਅਤੇ ਤੋਹਫ਼ੇ ਵੰਡੇ ਗਏ।

Share Button

Leave a Reply

Your email address will not be published. Required fields are marked *