ਲਗਾਤਾਰ ਦੂਸਰੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਰਿਹਾ ਆਲ ੳਵਰ ਜੈਤੂ

ss1

ਲਗਾਤਾਰ ਦੂਸਰੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਰਿਹਾ ਆਲ ੳਵਰ ਜੈਤੂ

????????????????????????????????????

ਬੋਹਾ, 01 ਦਸੰਬਰ (ਦਰਸ਼ਨ ਹਾਕਮਵਾਲਾ) ਪੰਜਾਬ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਮਾਨਸਾ ਜਿਲ੍ਹੇ ਦੇ ਸੈਂਟਰ ਪੱਧਰੀ ਟੂਰਨਾਂਮੈਟ ਦੇ ਚਲਦਿਆ ਸੈਂਟਰ ਹਾਕਮਵਾਲਾ ਦੀਆ ਖੇਡਾਂ ਫਿਰ ਤੋਂ ਇੱਕ ਅਮਿੱਟ ਯਾਦ ਛੱਡ ਗਈਆ।ਜਿਸਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਸ.ਹਰਦੀਪ ਸਿੰਘ ਤੱਗੜ ਵਿਸ਼ੇਸ ਤੌਰ ਤੇ ਬੱਚਿਆ ਦਾ ਹੌਸਲਾ ਅਫਜਾਈ ਕਰਨ ਲਈ ਵਿਸ਼ੇਸ ਤੌਰ ਤੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਆਲ ੳਵਰ ਸੈਂਟਰ ਪੱਧਰੀ ਖੇਡਾਂ 2016 ਜੈਤੂ ਹਾਕਮਵਾਲਾ ਸਕੂਲ ਦੀ ਟੀਮ ਨੂੰ ਸੁੰਦਰ ਟਰਾਫੀ ,ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆ ਸਟਾਫ ਅਤੇ ਖੇਡ ਇੰਚਾਰਜ ਪ੍ਰੀਤਮ ਸਿੰਘ,ਮੈਡਮ ਬਲਵਿੰਦਰ ਕੌਰ,ਰਾਮਫਲ ਆਦਿ ਨੂੰ ਵਧਾਈ ਦਿੱਤੀ।ਇਸ ਮੌਕੇ ਖੋ-ਖੋ ਮੁੰਡੇ ਪਹਿਲਾ ਸਥਾਨ ਲੱਖੀਵਾਲ,ਦੂਜਾ ਸਥਾਨ ਹਾਕਮਵਾਲਾ,ਕਬੱਡੀ ਲੜਕੀਆ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ,ਫੁੱਟਬਾਲ ਹਾਕਮਵਾਲਾ, ਰੋਪ ਸਕੀਪਿੰਗ ਹਾਕਮਵਾਲਾ, ਲੱਖੀਵਾਲ ਅਤੇ ਕਬੱਡੀ ਨੈਸ਼ਨਲ ਸਟਾਇਲ ਤਾਲਬਵਾਲਾ ਪਹਿਲਾ ਅਤੇ ਦੂਜਾ ਸਥਾਨ ਹਾਕਮਵਾਲਾ, ਸ਼ਾਟ ਪੁੱਟ ਲੜਕੀਆ ਹਾਕਮਵਾਲਾ, ਲੰਬੀ ਛਾਲ ਲੜਕੀਆ ਹਾਕਮਵਾਲਾ ਅਤੇ ਲੰਬੀ ਛਾਲ ਲੜਕੇ ਹਾਕਮਵਾਲਾ ਪਹਿਲਾ, ਲੱਖੀਵਾਲ ਦੂਜਾ ਸਥਾਨ, ਦੌੜਾ 100 ਮੀਟਰ ਹਾਕਮਵਾਲਾ ਲੜਕੀਆ, ਲੜਕੇ ਤਾਲਬਵਾਲਾ 200 ਮੀਟਰ ਪਹਿਲਾ ਸਥਾਨ ਅਤੇ ਦੂਜਾ ਲੱਖੀਵਾਲ, 400 ਮੀਟਰ ਪਹਿਲਾ ਸਥਾਨ ਅਤੇ ਦੂਜਾ ਸਥਾਨ ਹਾਕਮਵਾਲਾ,ਸਾਟਪੁੱਟ ਲੜਕੀਆ ਪਹਿਲਾ ,ਦੂਜਾ ਸਥਾਨ ਹਾਕਮਵਾਲਾ,ਸਕੇ ਮਾਰਸਲ ਆਰਟ ਲੜਕੇ ਅਤੇ ਲੜਕੀਆ ਦੋਵੇਂ ਹਾਕਮਵਾਲਾ ਜੈਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਹਾਕਮਵਾਲਾ ਦੀ ਬਿਹਤਰ ਕਾਰਜਗਾਰੀ ਲਈ ਗ੍ਰਾਮ ਪੰਚਾਇਤ,ਸ਼ੰਛ ਵੱਲੋ ਵੀ ਸੀ.ਐੱਚ.ਟੀ ਹਰਦੇਵ ਸਿੰਘ ਅਤੇ ਪ੍ਰਬੰਧਕ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ,ਮੈਡਮ ਬਲਵਿੰਦਰ ਕੌਰ ਦਾ ਵਿਸ਼ੇਸ ਧੰਨਵਾਦ ਕੀਤਾ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸ.ਹਰਦੀਪ ਸਿੰਘ,ਜਗਮੋਹਨ ਸਿੰਘ ਜਿਲ੍ਹਾ ਪ੍ਰਵੇਸ਼ ਕੌਆਰਡੀਨੇਟਰ,ਸੀ.ਐੱਚ.ਟੀ.ਹਰਦੇਵ ਸਿੰਘ,ਖੇਡ ਇੰਚਾਰਜ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ,ਮੈਡਮ ਬਲਵਿੰਦਰ ਕੌਰ,ਰਾਮਫਲ,ਬਲਕਿੰਦਰ ਸਿੰਘ,ਸਵਰਨ ਸਿੰਘ,ਸਰਪੰਚ ਜਸਵਿੰਦਰ ਕੌਰ,ਚੇਅਰਮੈਨ ਅੰਿਮ੍ਰੰਤਪਾਲ ਸਿੰਘ,ਵਾਈਸ ਚੇਅਰਮੈਨ ਜਗਤਾਰ ਕੌਲਧਾਰ, ਕਮੇਟੀ ਮੈਂਬਰ ਸਿੰਦਰ ਕੌਰ,ਰੀਨੂੰ ਰਾਣੀ,ਸਿਮਰਜੀਤ ਕੌਰ,ਸੁਖਬੀਰ ਕੌਰ,ਮਨਰੇਗਾ ਦੇ ਅਫੌ ਵਨੀਤ ਕੁਮਾਰ,ਚੇਅਰਮੈਨ ਮਾਰਕੀਟ ਕਮੇਟੀ ਬੋਹਾ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਦੇ ਪ੍ਰਧਾਨ ਜੋਗਾ ਸਿੰਘ ਬੋਹਾ,ਸਾਬਕਾ ੜਫੌ ਹੰਸਾ ਸਿੰਘ,ਸਾਬਕਾ ਸੀ.ਐੱਚ.ਟੀ ਦਲਵਾਰਾ ਸਿੰਘ,,ਦਰਸ਼ਨ ਸਿੰਘ ਪ੍ਰਧਾਨ ਪ੍ਰੈੱਸ ਕਲੱਬ,ਜਸਪਾਲ ਸਿੰਘ ਜੱਸੀ ਸਮਾਜ ਸੇਵੀ,ਸੁਖਵਿੰਦਰ ਸਿੰਘ ਪ੍ਰਧਾਨ ਸਹੀਦ ਭਗਤ ਸਿੰਘ ਯੂਥ ਕੱਲਬ,ਨੌਜਾਵਨ ਲੋਕ ਭਲਾਈ ਕੱਲਬ ਬੋਹਾ ਦੇ ਸਰਪ੍ਰਸਤ ਹਰਪਾਲ ਸਿੰਘ ਪੰਮੀ,ਮ.ਅਵਤਾਰ ਸਿੰਘ,ਜਗਪਾਲ ਸਿੰਘ,ਜਸਵਿੰਦਰ ਸਿੰਘ,ਰਾਜ ਰਾਣੀ ਲੱਖੀਵਾਲ,ਮੱਘਰ ਸਿੰਘ ਤਾਲਬਵਾਲਾ,ਪੰਚ ਪਰਦੀਪ ਕੌਰ ਕੌਲਧਾਰ,ਸੰਸਾਰ ਸਿੰਘ,ਡਾ.ਸੁਖਪਾਲ ਸਿੰਘ ਕਲੱਬ ਅਹੁਦੇਦਾਰ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *