ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਅਧਿਆਪਕ ਦਾ ਸਮਾਜ ਵਿਚ ਹਮੇਸ਼ਾ ਸਤਿਕਾਰ ਹੁੰਦਾ ਹੁਤਿਲਕ ਰਾਜ ਮੀਰ ਜੱਟਾ

ss1

ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਅਧਿਆਪਕ ਦਾ ਸਮਾਜ ਵਿਚ ਹਮੇਸ਼ਾ ਸਤਿਕਾਰ ਹੁੰਦਾ ਹੁਤਿਲਕ ਰਾਜ ਮੀਰ ਜੱਟਾ

ਸੜੋਆ 15 ਦਸੰਬਰ (ਅਸ਼ਵਨੀ ਸ਼ਰਮਾ) ਲਗਨ ਅਤੇ ਮਿਹਨਤ ਕਰਨ ਵਾਲੇ ਅਧਿਆਪਕਾਂ ਦਾ ਸਮਾਜ ਵਿਚ ਅ’ਜ ਵੀ ਉਂਨਾ ਹੀ ਸਤਿਕਾਰ ਹੈ,ਜਿੰਨਾ ਕੇ ਪਹਿਕਾ ਹੁੰਦਾ ਸੀ।ਇਸ ਲਈ ਅਧਿਆਪਕ ਵਰਗ ਨੂੰ ਆਪਣੇ ਕਿਤੇ ਪ੍ਰਤੀ ਪੂਰੀ ਤਰਾਂ ਇਮਾਨਦਾਰ ਰਹਿਣਾ ਚਾਹੀਦਾ ਹੈ।ਇਹ ਵਿਚਾਰ ਸ਼੍ਰੀ ਜਗਤਾਰ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਦਿਆਲ ਅਤੇ ਸ਼੍ਰੀ ਤਿਲਕ ਰਾਜ ਮੀਰਪੁਰ ਜੱਟਾ ਸੀ.ਐਚ.ਟੀ. ਛਦੌੜੀ ਨੇ ਸ: ਐਲੀ: ਸਕੂਲ ਦਿਆਲ ਤੋ ਤਰੱਕੀ ਉਪਰੰਤ ਹੈਡ ਟੀਚਰ ਬਣੇ ਮਾ:ਸੱਤ ਪਾਲ ਭਾਰਾਪੁਰ ਅਤੇ ਮੈਡਮ ਸੁਖੰਿਵਦਰ ਕੌਰ ਨੂੰ ਸ਼ਾਨਦਾਰ ਵਿਦਾਇਗੀ ਦੇਣ ਸਮੇ ਪਿੰਡ ਦਿਆਲ ਵਿਖੇ ਪ੍ਰਗਟ ਕੀਤੇ।ਉਨਾ ਕਿਹਾ ਕਿ ਇਨਾਂ ਅਧਿਆਪਕ ਨੇ ਲੰਮਾ ਸਮਾਂ ਸੇਵਾਵਾਂ ਨਿਭਾਅ ਕੇ ਸਕੂਲ ਵਿਚ ਤਰੱਕੀ ਵਿਚ ਬਣਦਾ ਯੋਗਦਾਨ ਪਾਇਆ,ਇਸ ਲਈ ਪਿੰਡ ਵਾਸੀ ਹਮੇਸ਼ਾ ਇਨਾ ਦੇ ਰਿਣੀ ਰਹਿਣਗੇ।ਜਿਕਰਯੋਗ ਹੈ ਕਿ ਮਾ:ਸੱਤ ਪਾਲ ਭਾਰਾਪੁਰ ਇਸ ਸਕਲ ਤੋ ਬਤੌਰ ਹੈਡ ਟੀਚਰ ਪਦਉੱਨਤ ਹੋ ਕੇ ਸ:ਐ.ਸ:ਹੇਡੋ ਬੇਟ ਅਤੇ ਮੈਡਮ ਸੁਖਵਿੰਦਰ ਕੌਰ ਬਕਾਪੁਰ ਵਿਖੇ ਨਿਯੁਕਤ ਹੋਏ ਹਨ।ਇਸ ਮੌਕੇ ਦੋਵੇ ਅਧਿਆਪਕਾਂ ਵਲੋ ਸਕੂਲ ਲਈ ਮਾਲੀ ਸਹਾਇਤਾ ਵੀ ਦਿੱਤੀ। ਇਸ ਮੌਕੇ ਤੇ ਇਸੇ ਸਕੂਲ ਤੋ ਪੜ੍ਹ ਕੇ ਪ੍ਰਾਇਮਰੀ ਸਕੂਲ ਸੜੋਆ ਵਿਖੇ ਬਤੌਰ ਈ.ਟੀ.ਟੀ.ਨਿਯੁਕਤ ਹੋਈ ਕੁਮਾਰੀ ਅਮਨਦੀਪ ਕੌਰ ਦਾ ਵੀ ਸਕੂਲ ਪ੍ਰਬੰਧਾਂ ਅਤੇ ਪਿੰਡ ਵਾਸੀਆਂ ਵੱਲੋ ਸਨਮਾਨਤ ਕੀਤਾ ਗਿਆ।ਇਸ ਮੌਕੇ ਮਾ:ਗੁਰਬਖਸ਼ ਲਾਲ,ਮਾ:ਚਰਨਜੀਤ ਆਲੋਵਾਲ,ਤਰਲੋਚਨ ਸਿੰਘ ਚੱਕੀ ਵਾਲੇ,ਅਵਤਾਰ ਸਿੰਘ ਸੈਕਟਰੀ,ਮਾ:ਬਲਵਿੰਦਰ ਸਿੰਘ ਮੰਗੂਪੁਰ,ਨੰਬਰਦਾਰ ਬਲਵਿੰਦਰ ਸਿੰਘ,ਮੁਖਲਿੰਦਰ ਸਿੰਘ ਪ੍ਰਧਾਨ ਮਾ:ਨਰਿੰਦਰ ਬੇਗਮਪੁਰੀ,ਅਵਤਾਰ ਸਿੰਘ,ਚਰਨਜੀਤ ਬੇਗਮਪੁਰ,ਗੁਰਬਖਸ਼ ਲਾਲ ਸੂਦ,ਬਲਵੀਰ ਸਿੰਘ,ਕੁਲਵੀਰ ਕੌਰ ਹਡ ਟੀਚਰ ਓਟਾਲ ਮਜਾਰਾ,ਸੁਨੀਤਾ ਦੇਵੀ ਭਾਰਾਪੁਰ,ਰਵਿੰਦਰ ਕੁਮਾਰ ਸੁਨਿਆਰਾ ਸਾਹਿਬਾ,ਨਰਿੰਦਰ ਕੁਮਾਰ,ਬਲਜਿੰਦਰ ਕੌਰ ਮੁੱਖੀ ਮਿਡਲ ਸਕੂਲ ਦਿਆਲ,ਹਰਜੀਤ ਕੋਰ,ਰੀਨਾ ਕੁਮਾਰੀ,ਵੀਨਾ ਦੇਵੀ,ਜੀਤਾ ਕੁਮਾਰੀ,ਸੰਦੀਪ ਤੇ ਨੀਸ਼ੂ ਰਾਣੀ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *