ਰੋਡਵੇਜ ਦੀ ਲਾਰੀ ਨਾ ਸ਼ੀਸਾ ਨਾ ਕੋਈ ਬਾਰੀ ਚੜ੍ਹਨਾ ਹੈ ਚੜ੍ਹ ਜੋ ਸਾਡੀ ਨਹੀਂਓ ਕੋਈ ਜਿੰਮੇਵਾਰੀ

ss1

ਰੋਡਵੇਜ ਦੀ ਲਾਰੀ ਨਾ ਸ਼ੀਸਾ ਨਾ ਕੋਈ ਬਾਰੀ ਚੜ੍ਹਨਾ ਹੈ ਚੜ੍ਹ ਜੋ ਸਾਡੀ ਨਹੀਂਓ ਕੋਈ ਜਿੰਮੇਵਾਰੀ

ਬਰੇਟਾ (ਰੀਤਵਾਲ) ਪੰਜਾਬ ਦੀਆ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ।ਖਾਸ ਕਰਕੇ ਬੁਢਲਾਡਾ ਡਿਪੂ ਦੀਆਂ ਬੱਸਾਂ ਦਾ ਮੰਦਾ ਹਾਲ ਦੇਖਣ ਵਿੱਚ ਆੳਂੁਦਾ ਹੈ ।ਜੋ ਬੁਢਲਾਡਾ ਤੋਂ ਵਾਇਆ ਬਰੇਟਾ,ਜਾਖਲ,ਪਾਤੜਾਂ ਹੋ ਕੇ ਪਟਿਆਲਾ ਚੰਡੀਗੜ੍ਹ ਜਾਦੀਆਂ ਹਨ ।ਪਹਿਲਾ ਤਾਂ ਇਸ ਰੂਟ ਤੇ ਬੱਸਾਂ ਦੇ ਰੂਟ ਬਹੁਤ ਹੀ ਘੱਟ ਹਨ ਦੂਜੀ ਗੱਲ ਜੋ ਬੱਸਾਂ ਇਸ ਰੂਟ ਤੇ ਚਲਦੀਆਂ ਹਨ ਉਨ੍ਹਾਂ ਦੀਆਂ ਜਿਆਦਾਤਰ ਸ਼ੀਸ਼ੇ ਬਾਰੀਆਂ ਟੁੱਟੀਆਂ ਹੀ ਮਿਲਦੀਆਂ ਹਨ ।ਇਸ ਬਾਰੇ ਮੀਡੀਆ ਕਲੱਬ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਹਿਯੋਗ ਕਲੱਬ ਦੇ ਪ੍ਰਧਾਨ ਸ਼ੁਮੇਸ ਬਾਲੀ ਨੇ ਦੱਸਿਆ ਕਿ ਅਸੀ ਕਲੱਬ ਵੱਲੋਂ ਦਿਲ ਦੇ ਮਰੀਜ਼ ਦਾ ਇਲਾਜ ਕਰਵਾਉਣ ਲਈ ਬੀਤੇ ਦਿਨ ਸੋਮਵਾਰ ਨੂੰ ਪਟਿਆਲਾ ਦੇ ਹਸਪਤਾਲ ਡਾ:ਗਾਧੀ ਹਾਰਟ ਕਲੀਨਿਕ ਵਿਖੇ ਲੈ ਕੇ ਗਏ ਸੀ ।ਜਦੋ ਅਸੀ ਮਰੀਜ਼ ਨੂੰ ਦਵਾਈ ਦਵਾ ਕੇ ਵਾਪਸ ਆ ਰਹੇ ਸੀ ਤਾਂ ਪਹਿਲਾ ਤਾਂ ਬੁਢਲਾਡਾ ਨੂੰ ਆਉਣ ਵਾਲੀ ਕੋਈ ਬੱਸ ਹੀ ਨਹੀਂ ਆਈ ਅਖੀਰ ਵਿੱਚ ਬਹੁਤ ਸਮੇਂ ਬਾਅਦ ਬੁਢਲਾਡਾ ਡਿਪੂ ਦੀ ਬੱਸ ਆਈ ਜੋ ਸਵਾਰੀਆਂ ਨਾਲ ਇੰਨੀ ਓਵਰਲੋਡ ਸੀ ਕਿ ਜਿਸਦੇ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ ।ਕੱਲਬ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਬੱਸ ਵਿੱਚ ਚੜ੍ਹਣ ਤੋਂ ਬਾਅਦ ਪਤਾ ਲੱਗਿਆ ਕਿ ਪੰਜਾਬ ਦੀਆ ਰੋਡਵੇਜ ਬੱਸਾਂ ਦੀ ਹਾਲਤ ਕਿੰਨੀ ਕੁ ਚੰਗੀ ਹੈ ।ਜਿਸਦੀ ਪਿਛਲੀ ਤਾਕੀ ਤੇ ਸ਼ੀਸ਼ਾ ਹੀ ਨਹੀਂ ਸੀ ਅਤੇ ਸੀਟਾਂ ਵੀ ਉੱਥਲ ਪੁਥਲ ਹੋਈਆ ਪਈਆਂ ਸਨ ਅਤੇ ਇੱਕ ਸਾਇਡ ਦੇ ਕਈ ਸ਼ੀਸ਼ੇ ਹੀ ਨਹੀਂ ਸਨ । ਜਿੱਥੇ ਸਰਦੀ ਦੇ ਮੋਸਮ ਵਿੱਚ ਮਰੀਜ਼ਾ ਦੇ ਨਾਲ ਆਮ ਸਵਾਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।ਜਦੋ ਇਸ ਸਬੰਧੀ ਬੁਢਲਾਡਾ ਡਿਪੂ ਦੇ ਟਰੈਫਿਕ ਇੰਚਾਰਜ ਪੇ੍ਰਮ ਪਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਵਰਕਸ਼ਾਪ ਦੇ ਕੁਝ ਮੁਲਾਜਮ ਛੁੱਟੀ ਤੇ ਹਨ ।ਅਸੀ ਇੱਕ ਦੋ ਦਿਨਾਂ ਵਿੱਚ ਹੀ ਇਨਾਂ੍ਹ ਬੱਸਾਂ ਦੀ ਮੁਰੰਮਤ ਕਰਾ ਦੇਵਾਂਗੇ।ਕਲੱਬ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰੂਟ ਤੇ ਨਵੀਆਂ ਬੱਸਾਂ ਚਲਾਈਆਂ ਜਾਣ ।

Share Button

Leave a Reply

Your email address will not be published. Required fields are marked *