ਰੋਟੀ

ਰੋਟੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਖ਼ਾਲਸਾ ਜੀ!

ਅਨਾਥ ਗਰੀਬਦਾਸ ਜੋ ਕਿ 12 ਸਾਲ ਵਿਚ ਹੀ ਆਪਣੀ ਉਮਰ ਨਾਲੋਂ ਵੱਧ ਸਿਆਣਾ ਸੀ । ਜਿਸ ਨੂੰ ਉਸ ਦੀ ਜ਼ਮੀਰ ਨੇ ਭੁੱਖ ਨੂੰ ਮਿਟਾਉਣ ਲਈ ਛੋਟੀ ਉਮਰ ਵਿਚ ਹੀ ਮੰਗ ਕੇ ਨਾ ਖਾ ਕੇ ਦਿਹਾੜੀ ਜੋਤਾ ਕਰ ਕੇ ਢਿੱਡ ਭਰਨਾ ਸਿਖਾ ਦਿੱਤਾ ਸੀ। ਪਰ ਇਹ ਜ਼ਾਲਮ ਦੁਨੀਆ ਵੀ ਦੇਖੋ…………. ਗਰੀਬਦਾਸ 4 ਦਿਨਾਂ ਤੋਂ ਭੁੱਖਣ ਭਾਣੇ ਕੰਮ ਤੇ ਭੋਜਨ ਦੀ ਤਲਾਸ਼ ਵਿਚ ਇੱਕ ਰੇੜੀ ਵਾਲੇ ਕੋਲ ਪੁੱਜਾ ਰੇੜੀ ਵਾਲੇ ਦਾ ਮੁੰਡਾ ਕੰਮ ਤੇ ਨਾ ਆਇਆ ਹੋਣ ਕਰ ਕੇ ਉਸ ਨੇ ਗਰੀਬਦਾਸ ਨੂੰ ਸਾਰਾ ਦਿਨ ਭਾਂਡੇ ਧੋਣ ਬਦਲੇ ਖਾਣਾ ਦੇਣ ਦਾ ਲਾਲਚ ਦਿੱਤਾ। ਗਰੀਬਦਾਸ ਖੁੱਸ ਸੀ ਕਿ ਉਹ ਬੜੇ ਦਿਨਾਂ ਬਾਅਦ ਅੱਜ ਮਿਹਨਤ ਦੀ ਰੋਟੀ ਖਾਣ ਜਾ ਰਿਹਾ ਹੈ। ਪਰ ਜਦੋਂ ਰੇੜੀ ਵਾਲੇ ਨੇ ਜਾਣ ਦੀ ਤਿਆਰੀ ਕੀਤੀ ਤਾਂ ਗਰੀਬਦਾਸ ਨੇ ਆਪਣੀ ਰੋਟੀ ਬਾਰੇ ਪੁੱਛਿਆ ਦੁਕਾਨਦਾਰ ਹੱਸਦਿਆਂ ਆਖਣ ਲੱਗਾ ਕਿ ”ਲੈ ਜੇਕਰ ਤੇਰਾ ਹੱਥ ਇਸ ਪਲੇਟ ਤੱਕ ਪਹੁੰਚ ਗਿਆ ਤਾਂ ਖਾਣਾ ਤੇਰਾ ਨਹੀਂ ਤਾਂ ਨਹੀਂ…….” ਏਨਾ ਸੁਣ ਕੇ ਗਰੀਬਦਾਸ ਰੋਟੀ ਲੈਣ ਲਈ ਇੱਕ ਵਾਰ ਫੇਰ ਤੋਂ ਤਰਲੇ ਲੈਣ ਲੱਗ ਪਿਆ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਖ਼ਾਲਸਾ ਜੀ!

ਆਪ ਜੀ ਦਾ ਦਾਸ

harminder-singh-bhatt-photoਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ 09914062205

Share Button

Leave a Reply

Your email address will not be published. Required fields are marked *

%d bloggers like this: