ਰੋਟਰੀ ਕਲੱਬ ਨੇ ਅੱਖਾਂ ਟ੍ਰਾਸਪਲਾਟ ਕਰਕੇ 2 ਲੋਕਾਂ ਦੀ ਜਿੰਦਗੀ ਵਿੱਚ ਰੋਸ਼ਨੀ ਲ਼ਿਆਦੀ

ss1

ਰੋਟਰੀ ਕਲੱਬ ਨੇ ਅੱਖਾਂ ਟ੍ਰਾਸਪਲਾਟ ਕਰਕੇ 2 ਲੋਕਾਂ ਦੀ ਜਿੰਦਗੀ ਵਿੱਚ ਰੋਸ਼ਨੀ ਲ਼ਿਆਦੀ

01ਗੜ੍ਹਸ਼ੰਕਰ 31 ਅਕਤੂਬਰ (ਅਸ਼ਵਨੀ ਸ਼ਰਮਾ) ਰੋਟਰੀ ਕਲੱਬ ਗੜ੍ਹਸ਼ੰਕਰ ਵਲੋ ਦਿਵਾਲੀ ਦੇ ਤਿਉਹਾਰ ਤੇ 2 ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਲਿਆਕੇ ਨਵੀ ਜਿੰਦਗੀ ਦਿਤੀ ਹੈ। ਪੋ੍ਰਜੈਕਟ ਮੈਨਜਰ ਡਾਂ.ਹਰਵਿੰਦਰ ਸਿੰਘ ਬਾਠ , ਰੋਟਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਬੈਸ ਅਤੇ ਸਕੱਤਰ ਰਣਜੀਤ ਸਿੰਘ ਖੱਖ ਦੀ ਅਗਵਾਈ ਵਿੱਚ ਦੋ ਗਰੀਬ ਪਰਿਵਾਰਾਂ ਦੇ ਅੱਖਾ ਦੀ ਰੋਸ਼ਨੀ ਤੋ ਬਿਲਕੁਲ ਰਹਿਤ ਵਿਅਕਤੀ ਮੋਹਣ ਲਾਲ ਵਾਸੀ ਬੋੜਾ ਅਤੇ ਜਸਪਾਲ ਸਿੰਘ ਵਾਸੀ ਭਰੋਵਾਲ ਨੂੰ ਰੋਟਰੀ ਕਲੱਬ ਗੜ੍ਹਸ਼ੰਕਰ ਵਲੋ ਆਪਣੇ ਖਰਚ ਉਤੇ ਅੱਖਾਂ ਟ੍ਰਾਸਪਲਾਟ ਕਰਕੇ ਰੋਸ਼ਨੀ ਦਿਤੀ ਗਈ। ਅੱਜ ਸ਼ਹੀਦ-ਏ-ਆਜਮ ਸ.ਭਗਤ ਸਿੰਘ ਸਮਾਰਕ ਵਿਖੇ ਜਾਣਕਾਰੀ ਦਿੰਦਿਆ ਡਾਂ ਹਰਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਕੋਈ ਵੀ ਜਰੂਰਤਮੰਦ ਵਿਆਕਤੀ ਅੱਖਾ ਦੀ ਰੋਸ਼ਨੀ ਪ੍ਰਾਪਤ ਕਰਨਾਂ ਚਾਹੁੰਦਾ ਹੈ ਉਹ ਆਪਣਾ ਨਾਮ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਅੱਖਾ ਦੇ ਡਾਕਟਰ ਪਾਸ ਦਰਜ ਕਰਵਾ ਸਕਦਾ ਹੈ। ਇਸ ਮੌਕੇ ਲਾਭ ਪਾਤਰੀਆਂ ਦੇ ਪਰਿਵਾਰਕ ਮੈਬਰ ਜਸਵਿੰਦਰ ਕੁਮਾਰ, ਸੰਦੀਪ ਕੁਮਾਰ, ਕਲੱਬ ਦੇ ਉਪ ਪ੍ਰਧਾਨ ਰਾਜੇਸ਼ ਮੋਹਨ ਜੋਸ਼ੀ, ਰੋਟੇਰੀਅਨ ਅਵਤਾਰ ਸਿੰਘ ਭੰਗੂ, ਮੁਕੇਸ਼ ਕਪੂਰ, ਰਣਜੀਤ ਸਿੰਘ ਬੈਸ, ਐਡਵੋਕੇਟ ਜਸਵੀਰ ਸਿੰਘ ਰਾਏ, ਕਾਮਰੇਡ ਦਰਸ਼ਨ ਸਿੰਘ ਮੱਟੂ, ਡਾਂ.ਸੋਨੀ ਬੋੜਾ, ਚੌ:ਸਰਬਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *