ਰੈੱਡ ਕਰਾਸ ਦੇ ਪੰਘੂੜੇ ‘ਚ ਆਈ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ

ss1

ਰੈੱਡ ਕਰਾਸ ਦੇ ਪੰਘੂੜੇ ‘ਚ ਆਈ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ
ਜੰਮਦੀਆਂ ਬੱਚੀਆਂ ਨੂੰ ਨਕਾਰਨ ਦਾ ਰੁਝਾਨ ਅਜੇ ਵੀ ਜਾਰੀ ਮੋਹੀ

18-nov-mlp-01ਮੁੱਲਾਂਪੁਰ ਦਾਖਾ, 18 ਨਵੰਬਰ (ਮਲਕੀਤ ਸਿੰਘ) ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿਲਾ ਰੈੱਡ ਕਰਾਸ ਸੁਸਾਇਟੀ ਵਿਖੇ ਲਗਾਏੇ ਪੰਘੂੜੇ ‘ਚ ਆਏ ਦਿਨ ਨਵ ਜੰਮੀਆਂ ਬੱਚਿਆਂ ਦਾ ਮਿਲਣਾ ਲਗਾਤਾਰ ਜਾਰੀ ਹੈ, ਇਸੇ ਲੜੀ ਤਹਿਤ ਬੀਤੇ ਦਿਨੀ ਕੋਈ ਅਣਪਛਾਤਾ ਲਗਭਗ 20 ਦਿਨਾਂ ਦੀ ਬੱਚੀ ਨੂੰਪੰਘੂੜੇ ਵਿੱਚ ਛੱਡ ਕੇ ਫਰਾਰ ਹੋ ਗਿਆਜਿਸਨੂੰ ਡਿਪਟੀ ਕਮਿਸ਼ਨਰ ਸ਼੍ਰੀ ਬਸੰਤ ਗਰਗ ਦੇ ਹੁਕਮਾਂ ਉਪਰੰਤ ਬਾਲਘਰ ਧਾਮ ਤਲਵੰਡੀ ਖੁਰਦ (ਲੁਧਿਆਣਾ ) ਦੇ ਪ੍ਰਬੰਧਕਾਂ ਹਵਾਲੇ ਕਰ ਦਿੱਤਾ।

         ਬਾਲਘਰ ਧਾਮ ਤਲਵੰਡੀ ਖੁਰਦ ਵਿੱਖੇ ਆਈ ਇਸ ਬੱਚੀ ਬਾਰੇ ਜਾਣਕਾਰੀ ਦਿੰਦਿਆਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਕੋਈ ਅਣਪਛਾਤਾ ਆਪਣੀ ਲਗਭਗ 20 ਦਿਨਾਂ ਦੀ ਬੱਚੀ ਨੂੰ ਰੈੱਡ ਕਰਾਸ ਸੁਸਾਇਟੀ ਵਿਖੇ ਲਗਾਏੇ ਪੰਘੂੜੇ ਵਿੱਚ ਛੱਡ ਕੇ ਫਰਾਰ ਹੋ ਗਿਆ, ਜਿਸਨੂੰ ਡਿਪਟੀ ਕਮਿਸ਼ਨਰ ਸ਼੍ਰੀ ਬਸੰਤ ਗਰਗ ਦੇ ਆਦੇਸ਼ ਉਪਰੰਤ ਕਰਵਾਈ ਕਰਦਿਆਂ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਮੈਡਮ ਵਿਨੈ ਸ਼ਰਮਾ ਨੇ ਇਸ ਬੱਚੀ ਉਹਨਾਂ ਹਵਾਲੇ ਕਰ ਦਿੱਤਾ। ਬੱਚੀ ਦਾ ਆਮਦ ‘ਤੇ ਸਮਾਜ ਸੇਵੀ ਸਖਸੀਅਤ ਦਮਨਜੀਤ ਸਿੰਘ ਮੋਹੀ ਨੇ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਵਿੱਚ ਕਿਸੇ ਕਿਸਮ ਦਾ ਭੇਦ ਭਾਵ ਨਹੀਂ ਕਰਨਾ ਚਾਹੀਦਾ, ਕਿਉਂਕਿ ਲੜਕੀਆਂ ਸਮਾਜ਼ ਦੇ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨਉਹਨਾਂ ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇਣ ਅਤੇ ਪੜਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਨੁੰ ਅਪੀਲ ਕੀਤੀ ਕਿ ਉਹ ਲਿੰਗ ਭੇਦ-ਭਾਵ ਦੇ ਖਾਤਮੇ ਸਬੰਧੀ ਵਿਸੇਸ਼ ਪ੍ਰੋਗਰਾਮ ਉਲੀਕਣ ਮੋਹੀ ਨੇ ਮਾਪਿਆਂ ਨੂੰ ਵੀ ਜੋਰ ਦੇ ਕਿ ਕਿਹਾ ਕਿ ਮੌਜੂਦਾ ਅਗਾਂਹਵਧੂ ਸਮਾਜ ਵਿੱਚ ਜੇਕਰ ਧੀਆਂ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਉਹ ਪਿਛਾਂਹ ਖਿੱਚੂ ਸੋਚ ਦਾ ਨਤੀਜਾ ਹੈ ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਯੂਥ ਕਾਗਰਸ ਹਲਕਾ ਦਾਖਾ ਦੇ ਪ੍ਰਧਾਨ ਰਿੱਕੀ ਚੌਹਾਨ, ਵਿਜੈ ਅਗਨੀਹੋਤਰੀ, ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਅਤੇ ਮਨਿੰਦਰ ਸਿੰਘ ਤੂਰ ਆਦਿ ਹਾਜ਼ਰ ਸ਼ਨ।

Share Button

Leave a Reply

Your email address will not be published. Required fields are marked *