ਰੈਕੇਟ ਸਪੋਰਟਸ ਨੇ ਪੰਜਾਬ ਟੇਬਲ ਟੈਨਿਸ ਰੈਕਿੰਗ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਵੰਡੇ ਇਨਾਮ

ss1

ਰੈਕੇਟ ਸਪੋਰਟਸ ਨੇ ਪੰਜਾਬ ਟੇਬਲ ਟੈਨਿਸ ਰੈਕਿੰਗ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਵੰਡੇ ਇਨਾਮ
(ਤੀਜੇ ਪੰਜਾਬ ਰੈਕਿੰਗ ਟੇਬਲਟੈਨਿਸ ਟੂਰਨਾਮੈਂਟ ਨਾਲ ਕੀਤਾ ਰਾਜ ਪੱਧਰੀ ਆਗਾਜ਼)

img_20161006_130224ਪਟਿਆਲਾ ਮਿਤੀ 6 ਅਕਤੂਬਰ ਰੈਕੇਟ ਸਪੋਰਟਸ ਨੇ ਸ੍ਰੀ ਮਾਨਿਕ ਰਾਜ ਸਿੰਗਲਾ, ਪ੍ਰਬੰਧਕੀ ਨਿਰਦੇਸ਼ਕ ਅਤੇ ਸ. ਪ੍ਰਿੰਸਇੰਦਰ ਸਿੰਘ ਘੁੰਮਣ ਮੁੱਖ ਤਕਨੀਕੀ ਸਲਾਹਕਾਰ ਦੀ ਅਗਵਾਈ ਵਿੱਚ ਆਪਣਾ ਦਾਇਰਾ ਜਿਲ੍ਹਾ ਪੱਧਰ ਤੋਂ ਉੱਪਰ ਚੁੱਕਦੇ ਹੋਏ ਰਾਜ ਪੱਧਰ ਤੱਕ ਲੈ ਆਉਂਦਾ ਹੈ। 3 ਅਕਤੂਬਰ ਤੋਂ 5 ਅਕਤੂਬਰ ਤੱਕ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਟੇਬਲ ਟੈਨਿਸ ਹਾਲ ਵਿਖੇ ਸੰਪੰਨ ਹੋਏ ਤੀਜੇ ਪੰਜਾਬ ਰਾਜ ਟੇਬਲ ਟੈਨਿਸ ਰੈਕਿੰਗ ਖੇਡ ਮੁਕਾਬਲਿਆਂ ਵਿੱਚ ਬਤੌਰ ਕੋਸਪਾਂਸਰ ਰੈਕੇਟ ਸਪੋਰਟਸ ਦੇ ਅਧਿਕਾਰੀਆਂ ਨੇ ਵੱਖ ਵੱਖ ਟੇਬਲ ਟੈਨਿਸ ਇਵੈਂਟਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਜਿਸ ਵਿਚ ਕੈਡਿਟ, ਸਬਜੂਨੀਅਰ, ਜੂਨੀਅਰ, ਯੂਥ ਅੰਡਰ21 ਅਤੇ ਪੁਰਸ਼ ਮਹਿਲਾ ਖੇਡ ਮੁਕਾਬਲੇ ਸ਼ਾਮਿਲ ਸਨ।
ਇਸ ਮੌਕੇ ਤੇ ਬੋਲਦਿਆਂ ਸ੍ਰੀ ਭਵਾਨੀ ਮੁਖਰਜੀ, ਦਰੋਣਾਚਾਰਿਆ ਐਵਾਰਡੀ, ਟੇਬਲ ਟੈਨਿਸ ਅਤੇ ਮੁੱਖ ਪੈਟਰਨ ਰੈਕੇਟ ਸਪੋਰਟਸ ਨੇ ਕਿਹਾ ਕਿ ਇਨਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਤੋਂ ਰਾਜ ਪੱਧਰ ਤੇ ਆਗਾਜ਼ ਕਰਦੇ ਹੋਏ ਰੈਕੇਟ ਸਪੋਰਟਸ ਹੁਣ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੂੰ ਸਹੂਲਤਾ ਦੇਣ ਲਈ ਵਚਨਬੱਧ ਹੋ ਚੁੱਕਾ ਹੈ। ਇਸ ਤਰ੍ਹਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਜਿੱਥੇ ਲਾਭ ਮਿਲਦਾ ਹੈ ਉੱਥੇ ਨਾਲ ਹੀ ਨਾਲ ਖੇਡਾਂ ਦਾ ਪੱਧਰ ਵੀ ਉੱਚਾ ਉਠਦਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ੍ਰੀ ਨਿਰਮਲ ਸਿੰਘ ਕਲਸੀ, ਐਡੀਸ਼ਨਲ ਚੀਫ ਕਮਿਸ਼ਨਰ ਪੰਜਾਬ ਅਤੇ ਪ੍ਰਧਾਨ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਜਦੋਂ ਕਿ ਸ੍ਰੀ ਪੰਕਜ ਸ਼ਰਮਾ, ਸਕੱਤਰ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ, ਸ੍ਰੀ ਰਾਜੀਵ ਕੋਸ਼ਲ, ਸਕੱਤਰ ਮੋਹਾਲੀ ਟੇਬਲ ਟੈਨਿਸ ਐਸੋਸੀਏਸ਼ਨ, ਸ. ਯਸ਼ੂਵਿੰਦਰ ਸਿੰਘ, ਸਕੱਤਰ ਸਪੋਰਟਸ, ਸ੍ਰੀ ਗੌਰਵ ਉਪਲ ਅਤੇ ਸ. ਗੁਰਿੰਦਰ ਸਿੰਘ ਸਨੌਰ ਉਚੇਚੇ ਤੌਰ ਤੇ ਸ਼ਾਮਲ ਸਨ।

Share Button

Leave a Reply

Your email address will not be published. Required fields are marked *