ਰੁਪਿੰਦਰ ਨੰਗਲ ਖੁਰਦ ਨੂੰ ਸ਼ੋਸ਼ਲ ਮੀਡੀਆ ਦਾ ਚੇਅਰਮੈਨ ਲਾਉਣ ਤੇ ਸਰਦੂਲਗੜ੍ਹ ਹਲਕੇ ਚ ਖੁਸ਼ੀ ਦੀ ਲਹਿਰ

ss1

ਰੁਪਿੰਦਰ ਨੰਗਲ ਖੁਰਦ ਨੂੰ ਸ਼ੋਸ਼ਲ ਮੀਡੀਆ ਦਾ ਚੇਅਰਮੈਨ ਲਾਉਣ ਤੇ ਸਰਦੂਲਗੜ੍ਹ ਹਲਕੇ ਚ ਖੁਸ਼ੀ ਦੀ ਲਹਿਰ
ਮੈਂ ਸੌਂਪੀ ਜੁੰਮੇਵਾਰੀ ਨੂੰ ਤਣਦੇਹੀ ਨਾਲ ਨਿਭਾਵਾਂਗਾ:ਰੁਪਿੰਦਰ

rupiਸਰਦੂਲਗੜ੍ਹ 29 ਨਵੰਬਰ(ਗੁਰਜੀਤ ਸ਼ੀਂਹ)ਪੰਜਾਬ ਚ ਆ ਰਹੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਰੁਪਿੰਦਰ ਸਿੰਘ ਨੰਗਲ ਖੁਰਦ ਨੂੰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਸ਼ੋਸ਼ਲ ਮੀਡੀਆ ਸੈਲ ਦਾ ਚੇਅਰਮੈਨ ਲਾਉਣ ਤੇ ਹਲਕਾ ਵਾਸੀਆਂ ਚ ਖੁਸ਼ੀ ਦਾ ਇਜਹਾਰ ਕੀਤਾ ਗਿਆ।ਰੁਪਿੰਦਰ ਸਿੰਘ ਲੰਮੇ ਸਮੇ ਤੋ ਕਾਂਗਰਸ ਪਾਰਟੀ ਦੀਆਂ ਗਤੀਵਿਧੀਆ ਚ ਤੇਜੀ ਨਾਲ ਇਮਾਨਦਾਰੀ ਵਜੋ ਕੰਮ ਕਰ ਰਹੇ ਹਨ।ਜਿਸ ਸਦਕਾ ਉਹਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ .ਡਾ.ਹਰਜੋਤ ਕਮਲ ਸਿੰਘ ਚੇਅਰਮੈਨ ਸ਼ੋਸ਼ਲ ਮੀਡੀਆ ਸੈਲ ਪੰਜਾਬ ,ਸ.ਅਜੀਤਇੰਦਰ ਸਿੰਘ ਮੋਫਰ ਐਮ ਐਲ ਏ ਸਰਦੂਲਗੜ੍ਹ ਦੇ ਅਸ਼ੀਰਵਾਦ ਸਦਕਾ ਉਹਨਾਂ ਨੂੰ ਬੀਤੇ ਦਿਨੀ ਸਰਦੂਲਗੜ੍ਹ ਹਲਕੇ ਤੋ ਸ਼ੋਸ਼ਲ ਮੀਡੀਆ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ।ਇਸ ਮੌਕੇ ਰੁਪਿੰਦਰ ਸਿੰਘ ਨੰਗਲ ਖੁਰਦ ਨੇ ਕਿਹਾ ਕਿ ਪਾਰਟੀ ਵੱਲੋ ਸੌਂਪੀ ਜਿੰਮੇਵਾਰੀ ਨੂੰ ਉਹ ਪੂਰੀ ਤਣਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ।ਉਹਨਾਂ ਦੀ ਇਸ ਨਿਯੁਕਤੀ ਤੇ ਕਾਂਗਰਸ ਦੇ ਜ਼ਿਲਾਂ ਪ੍ਰਧਾਨ ਬਿਕਰਮ ਮੋਫਰ ,ਓ ਬੀ ਸੀ ਸੈਲ ਦੇ ਚੇਅਰਮੈਨ ਸਤਪਾਲ ਵਰਮਾ ,ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗਰਗ ,ਬਲਾਕ ਕਾਂਗਰਸ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ,ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਛਮਣ ਦਸੌਧੀਆਂ ,ਬਿੰਦਰ ਕੋਰਵਾਲਾ ਨੇ ਇਸ ਨਿਯੁਕਤੀ ਤੇ ਕਾਂਗਰਸ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਰੁਪਿੰਦਰ ਸਿੰਘ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *