ਰਿਜਰਵ ਸੀਟ ਬੁਢਲਾਡਾ ਤੋਂ ਲੋਕਲ ਅਕਾਲੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਮੰਗ ਜੋਰ ਫੜਨ ਲੱਗੀ

ss1

ਰਿਜਰਵ ਸੀਟ ਬੁਢਲਾਡਾ ਤੋਂ ਲੋਕਲ ਅਕਾਲੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਮੰਗ ਜੋਰ ਫੜਨ ਲੱਗੀ
ਹਲਕੇ ਦੇ ਵਸਨੀਕ ਉਮੀਦਵਾਰ ਨੂੰ ਹੀ ਦਿੱਤੀ ਜਾਵੇ ਟਿਕਟ-ਅਕਾਲੀ ਵਰਕਰ

292801-akaliਬੋਹਾ 21 ਨਵੰਬਰ (ਦਰਸ਼ਨ ਹਾਕਮਵਾਲਾ)-ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਐਲਾਨੀ ਗਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਉਪਰੰਤ ਰਹਿੰਦੇ ਹਲਕੇ ਦੇ ਵਰਕਰਾਂ ਵਿੱਚ ਟਿਕਟਾਂ ਦੀ ਵੰਡ ਨੂੰ ਲੈਕੇ ਚਰਚਾਵਾਂ ਦਾ ਮਹੌਲ ਗਰਮ ਹੈ।ਰਿਜਰਵ ਹਲਕੇ ਬੁਢਲਡਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਚ ਉਤਾਰਨ ਦੀਆਂ ਕਨਸੋਆਂ ਨੇ ਹਲਕੇ ਦੇ ਵਰਕਰਾਂ ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਥਿੰਦ,ਮਾਰਕੀਟ ਕਮੇਟੀ ਬੋਹਾ ਦੇ ਮੈਬਰ ਰਾਜਵਿੰਦਰ ਸਿੰਘ,ਬਲਵਿੰਦਰ ਸਿੰਘ ਸਾਬਕਾ ਸਰਪੰਚ ਹਾਕਮਵਾਲਾ ਸਮੇਤ ਵੱਖ ਵੱਖ ਪਿੰਡਾਂ ਦੇ ਵਰਕਰਾਂ ਦਾ ਕਹਿਣਾਂ ਹੈ ਕਿ ਜੇਕਰ ਅਕਾਲੀ ਦਲ ਇਸ ਹਲਕੇ ਤੋਂ ਵੱਡੀ ਜਿੱਤ ਪਾ੍ਰਪਤ ਕਰਨਾ ਚਾਹੁੰਦਾ ਹੈ ਤਾਂ ਇਸ ਵਾਰ ਸਿਰਫ ਬੁਢਲਡਾ ਹਲਕੇ ਵਿੱਚ ਰਹਿਣ ਵਾਲੇ ਕਿਸੇ ਮਿਹਨਤੀ ਆਗੂ ਨੂੰ ਹੀ ਟਿਕਟ ਦਿੱਤੀ ਜਾਵੇ ।ਕਿਉਂਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਅਤੇ ਕਾਂਗਰਸ ਦੇ ਪ੍ਰਮੁੱਖ ਦਾਅਵੇਦਾਰ ਰਣਜੀਤ ਕੌਰ ਭੱਟੀ ਇਸ ਹਲਕੇ ਦੇ ਵਸਨੀਕ ਹਨ ਜਿੰਨਾਂ ਦਾ ਮੁਕਾਬਲਾ ਕੇਵਲ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਣ ਵਾਲਾ ਕੋਈ ਲੋਕਲ ਆਗੂ ਹੀ ਕਰ ਸਕਦਾ ਹੈ।ਜਿਸ ਕਾਰਨ ਹੁਣ ਪਾਰਟੀ ਦੇ ਟਕਸਾਲੀ ਵਰਕਰਾਂ ਨੇ ਪਾਰਟੀ ਹਾਈਕਮਾਂਡ ਤੋ ਮੰਗ ਕੀਤੀ ਹੈ ਕਿ ਇਸ ਵਾਰ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਤੇ ਸਿਰਫ ਬੁਢਲਾਡਾ ਹਲਕੇ ਦੇ ਵਸਨੀਕ ਕਿਸੇ ਯੋਗ ਅਤੇ ਮਿਹਨਤੀ ਆਗੂ ਨੂੰ ਹੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ।ਜਿਕਰਯੋਗ ਹੈ ਇਸ ਹਲਕੇ ਤੋਂ ਦਰਬਾਰਾ ਸਿੰਘ ਗੁਰੂ,ਮੌਜੂਦਾ ਵਿਧਾਇਕ ਚਤਿੰਨ ਸਿੰਘ ਸਮਾਂਓ,ਮਲਕੀਤ ਸਿੰਘ ਸਮਾਂਓ,ਹਲਕੇ ਦੇ ਵਸਨੀਕ ਬਲਵਿੰਦਰ ਸਿੰਘ ਪਟਵਾਰੀ,ਕਾਲਾ ਬਾਬਾ ਸੈਦੇਵਾਲਾ ਵਿੱਚ ਟਿਕਟ ਪਾ੍ਰਪਤੀ ਲਈ ਕਸ਼ਮਸ਼ ਜਾਰੀ ਹੈ।

Share Button

Leave a Reply

Your email address will not be published. Required fields are marked *