ਰਿਆਤ ਅਤੇ ਬਾਹਰਾ ਵਲੋਂ ਗੁੂਗਲ ਅਤੇ ਸੀਮੈਨਸ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਕਈ ਵਿਸ਼ਵ ਪੱਧਰੀ ਕੋਰਸ

ss1

ਰਿਆਤ ਅਤੇ ਬਾਹਰਾ ਵਲੋਂ ਗੁੂਗਲ ਅਤੇ ਸੀਮੈਨਸ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਕਈ ਵਿਸ਼ਵ ਪੱਧਰੀ ਕੋਰਸ
ਸਕੂਲ ਅਤੇ ਕਾਲਜ ਮੁਖੀਆ ਲਈ ਲਗਾਈ ਗਈ ਵਰਕਸ਼ਾਪ

ਸ਼੍ਰੀ ਅਨੰਦਪੁਰ ਸਾਹਿਬ, 5 ਮਈ(ਦਵਿੰਦਰਪਾਲ ਸਿੰਘ): ਰਿਆਤ ਅਤੇ ਬਾਹਰਾ ਦੇ ਰੂਪਨਗਰ ਕੈਂਪਸ ਵਲੋਂ ਵਿਸ਼ਵ ਪ੍ਰਸਿੱਧ ਗੂਗਲ ਅਤੇ ਸੀਮੈਨਸ ਦੇ ਸਹਿਯੋਗ ਨਾਲ ਬੀ.ਟੈਕ ਅਤੇ ਐਮ .ਬੀ.ਏ ਦੇ ਦੋ ਨਵੇ ਕੋਰਸ ਸ਼ੁਰੂ ਕੀਤੇ ਗਏ ਹਨ ਤਾ ਜੋ ਵਿਦਿਆਰਥੀ ਅਜੋਕੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਸਕਣਗੇ । ਇਨਾ ਸਬਦਾ ਦਾ ਪ੍ਰਗਟਾਵਾ ਹੋਟਲ ਤਾਜ ਵਿਖੇ ਇੱਕ ਪੱਤਰਕਾਰ ਮਿਲਣੀ ਦੌਰਾਨ ਕੈਂਪਸ ਦੇ ਡਾਇਰੈਕਟਰ ਡਾ. ਸੁਰੇਸ਼ ਸੇਠ ਨੇ ਸੰਯੁਕਤ ਨਿਰਦੇਸ਼ਕ ਡਾ.ਅਜੈ ਗੋਇਲ, ਗੂਗਲ ਤੋ ਮਨਪ੍ਰੀਤ ਕੌਰ ਅਤੇ ਸੀਮੈਨਸ ਤੋਂ ਜੈਜਮੀਨ ਲੋਬਾਣਾ ਦੀ ਹਾਜ਼ਰੀ ਵਿਚ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਡਾ.ਸੇਠ ਨੇ ਦੱਸਿਆ ਕਿ ਅੱਜ ਦਾ ਯੁਗ ਤਕਨੀਕ ਦਾ ਯੁਗ ਹੈ ਅਤੇ ਜਦੋ ਅਸੀ ਵਿਦਿਆਰਥੀ ਨੂੰ ਪ੍ਰੰਪਾਰਗਤ ਸਿੱਖਿਆ ਦੇ ਕੇ ਨੌਕਰੀ ਲਈ ਭੇਜਦੇ ਹਾਂ ਉਦੋਂ ਤੱਕ ਸਮਾਜ ਵਿਚ ਕਈ ਬਦਲਾਅ ਆ ਚੁੱਕੇ ਹਨ ਅਤੇ ਸਾਡੇ ਵਿਦਿਆਰਥੀ ਇਨਾ ਬਦਲਾਵਾ ਕਾਰਨ ਪਛੜ ਜਾਦੇ ਹਨ। ਉਨਾ ਦੱਸਿਆ ਕਿ ਗੂਗਲ ਨਾਲ ਸਾਝੇ ਤੌਰ ਤੇ ਕੰਮ ਕਰਨ ਵਾਲਾ ਸਾਡਾ ਕਾਲਜ ਉਤਰੀ ਭਾਰਤ ਦਾ ਪਹਿਲਾ ਕਾਲਜ ਹੈ ਜਦੋ ਕਿ ਸੀਮੈਨਸ ਨਾਲ ਕੰਮ ਕਰਨ ਵਾਲਾ ਸਾਡਾ ਕਾਲਜ ਪੂਰੇ ਭਾਰਤ ਦਾ ਪਹਿਲਾ ਕਾਲਜ ਹੈ। ਜਿਸ ਦਾ ਇਲਾਕਾ ਨਿਵਾਸੀ ਵੱਧ ਤੋ ਵੱਧ ਸਹਿਯੋਗ ਲੈ ਸਕਦੇ ਹਨ। ਡਾ.ਸੇਠ ਨੇ ਕਿਹਾ ਕਿ ਅਸੀ ਬੀ.ਟੈਕ ਦੇ ਕੋਰਸ ਵਿਚ ਐਂਡਰੋਇੰਡ ਡਿਵੈਲਪਰਜ ਅਤੇ ਐਮ.ਬੀ.ਏ ਦੇ ਕੋਰਸ ਵਿਚ ਡਿਜੀਟਲ ਮਾਰਕਿੰਟਿੰਗ ਦਾ ਨਿਵੇਕਲਾ ਕੋਰਸ ਲੈ ਕੇ ਆਉਦਾ ਹੈ ਜਿਸ ਰਾਹੀ 2020 ਤੱਕ ਨੌਜਵਾਨਾ ਨੂੰ ਲੱਖਾਂ ਦੀ ਗਿਣਤੀ ਵਿਚ ਰੁਜਗਾਰ ਦੇ ਮੋਕੇ ਮੁਹੱਈਆ ਹੋ ਸਕਦੇ ਹਨ। ਡਾ.ਸੇੇਠ ਨੇ ਦੱਸਿਆ ਕਿ ਅਸੀ ਲੋੜਵੰਦ ਵਿਦਿਆਰਥੀਆ ਲਈ ਵੀ ਬਹੁਤ ਘੱਟ ਕੀਮਤ ਤੇ ਕਿੱਤਾ ਮੁਖੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾ ਜੋ ਆਰਥਿਕ ਤੌਰ ਤੇ ਪੱਛੜੇ ਇਸ ਇਲਾਕੇ ਨੂੰ ਇਸ ਦਾ ਲਾਭ ਮਿਲ ਸਕੇ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਵਜੀਫੇ ਵੀ ਦਿੱਤੇ ਜਾਦੇ ਹਨ। ਇਸੇ ਦੌਰਾਨ ਸਕੂਲ ਅਤੇ ਕਾਲਜ ਮੁਖੀਆ ਨਾਲ ਇੱਕ ਵਰਕਸ਼ਾਪ ਲਗਾ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇੱਕ ਮੁਬਾਇਲ ਵੈਨ ਰਾਹੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੋਕੇ ਪ੍ਰਿੰ.ਨਰਿੰਜਣ ਸਿੰਘ ਰਾਣਾ, ਮਨਜਿੰਦਰ ਸਿੰਘ ਬਰਾੜ, ਸਾਬਕਾ ਸਿੱਖਿਆ ਅਧਿਕਾਰੀ ਸਵਰਨ ਸਿੰਘ ਲੋਦੀਪੁਰ, ਪ੍ਰਿੰ.ਸੁਰਜੀਤ ਕੌਰ ਮਾਤਾ ਸਾਹਿਬ ਕੌਰ ਅਕੈਡਮੀ, ਚਰਨਜੀਤ ਸਿੰਘ ਥਾਣਾ, ਚਰਨਦਾਸ ਸਜਮੋਰ, ਡਾ.ਭਾਰਤ ਜਸਵਾਲ, ਐਨ.ਸੀ.ਸੀ ਅਫਸਰ ਰਣਜੀਤ ਸਿੰਘ ਸੈਣੀ, ਚਰਨਜੀਤ ਸਿੰਘ ਸੋਢੀ, ਸੁਰਿੰਦਰਪਾਲ ਸਿਘ, ਨੀਰਜ ਵਰਮਾ, ਸ਼ਰਨਜੀਤ ਸਿੰਘ ਦਬੂੜ, ਮੁੱਖ ਅਧਿਆਪਕਾ ਜਸਵਿੰਦਰ ਕੌਰ ਢੇਸੀ, ਪ੍ਰਿੰ.ਸਸ਼ੀ ਸ਼ਰਮਾ, ਦਵਿੰਦਰ ਸਿੰਘ ਅਗੰਮਪੁਰ, ਹਰਪ੍ਰੀਤ ਸਿੰਘ, ਸਤਿੰਦਰ ਸਿੰਘ, ਡਾ.ਹਰਦਿਆਲ ਸਿੰਘ ਪੰਨੂੰ, ਰਾਜਵੀਰ ਸਿੰਘ ਰਾਣਾ,ਆਸ਼ੂਤੋਸ਼ ਸ਼ਰਮਾ, ਗੁਰਨਾਮ ਸਿੰਘ, ਸਰਪੰਚ ਮੇਲਾ ਸਿੰਘ ਸੱਧੇਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *