ਰਾਹੁਲ ਗਾਂਧੀ ਦੇ ਭ੍ਰਿਸ਼ਟਾਚਾਰ ਸਬੰਧੀ ਸਵਾਲ ਦਾ ਜਵਾਬ ਦੇਣ ਨਰਿੰਦਰ ਮੋਦੀ- ਬਾਵਾ

ss1

ਰਾਹੁਲ ਗਾਂਧੀ ਦੇ ਭ੍ਰਿਸ਼ਟਾਚਾਰ ਸਬੰਧੀ ਸਵਾਲ ਦਾ ਜਵਾਬ ਦੇਣ ਨਰਿੰਦਰ ਮੋਦੀ- ਬਾਵਾ
ਲੱਗਦਾ ਹੈ ਨੋਟਬੰਦੀ ਦੀ ਯੋਜਨਾ ਸ਼੍ਰੀ ਮੋਦੀ ਨੇ ਆਪਣੇ ਚਹੇਤੇ ਕਰੋੜਪਤੀਆਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਲਈ ਬਣਾਈ ਸੀ

ਲੁਧਿਆਣਾ (ਪ੍ਰੀਤੀ ਸ਼ਰਮਾ) ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਗੁਜਰਾਤ ਹੁੰਦੇ ਹੋਏ ਸਹਾਰਾ ਤੋਂ ਪੈਸੇ ਨਹੀ ਲਏ ਜੋ ਉਹਨਾਂ ਦੀ ਡਾਇਰੀ ਵਿੱਚ ਦਰਜ ਹੈ ਤਾਂ ਉਸ ਭ੍ਰਿਸ਼ਟਾਚਾਰ ਸਬੰਦੀ ਕਾਂਗਰਸ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਸਪੱਸ਼ਟਤਾ ਨਾਲ ਦੇਣ ਸ਼੍ਰੀ ਮੋਦੀ। ਫਿਲਮਾਂ ਦੀ ਤਰਾਂ ਡਾਇਲਾਗ ਨਾ ਬੋਲਣ। ਇਹ ਵਿਚਾਰ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇੱਕ ਲਿਖਤੀ ਬਿਆਨ ਰਾਹੀ ਪੇਸ਼ ਕੀਤੇ।ਸ਼੍ਰੀ ਬਾਵਾ ਨੇ ਕਿਹਾ ਕਿ ਲੱਗਦਾ ਹੈ ਨੋਟਬੰਦੀ ਦੀ ਯੋਜਨਾ ਸ਼੍ਰੀ ਮੋਦੀ ਨੇ ਆਪਣੇ ਚਹੇਤੇ ਕਰੋੜਪਤੀਆਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਲਈ ਬਣਾਈ ਸੀ, ਉਸ ਵਿੱਚ ਕਾਮਯਾਬ ਹੋਏ ਹਨ ਸ਼੍ਰੀ ਮੋਦੀ। ਉਹਨਾਂ ਕਿਹਾ ਕਿ ਇਸ ਯੋਜਨਾ ਨਾਲ ਦੇਸ਼ ਦੇ ਕਰੋੜਾਂ ਆਮ ਲੋਕਾਂ ਨੂੰ ਮੁਸੀਬਤ ਸਹਿਣ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ 15 ਲੱਖ 40 ਹਜਾਰ ਕਰੋੜ ਦੇ 1000 ਅਤੇ 500 ਦੇ ਨੋਟ ਸਨ ਜੋ 14 ਲੱਖ ਜਮਾਂ ਹੋ ਚੁੱਕਿਆ ਹੈ, ਬਾਕੀ ਵੀ ਜਮਾਂ ਹੋ ਜਾਵੇਗਾ ਤਾਂ ਦੱਸਣ ਸ਼੍ਰੀਜ ਮੋਦੀ ਕਾਲਾ ਧਨ ਕਿੱਥੇ ਹੈ। ਭਾਰਤ ਦੇ ਲੋਕਾਂ ਨੂੰ ਮੁਸੀਬਤਾਂ, ਧਰਮ ਦੇ ਨਾਮ ‘ਤੇ ਵੰਡੀਆਂ, ਜਾਤੀਆਂ ਦੀ ਸਿਆਸਤ, ਮਹਿੰਗਾਈ, ਅੰਬਾਨੀ ਅੰਡਾਨੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੋਂ ਬਿਨਾਂ ਕੀ ਕੀਤਾ ਹੈ ਭਾਰਤ ਦੀ ਭਾਜਪਾ ਸਰਕਾਰ ਨੇ। ਹੁਣ ਲੋਕ ਚਾਹ ਵਾਲੇ ਨੂੰ ਵੋਟਾਂ ਪਾਕੇ ਪਛਤਾ ਰਹੇ ਹਨ।

Share Button

Leave a Reply

Your email address will not be published. Required fields are marked *