ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਾਥੀ ਮੇਘ ਰਾਜ ਗੋਇਲ ਦਾ ਦਿਹਾਂਤ, ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸੰਸਕਾਰ

ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਾਥੀ ਮੇਘ ਰਾਜ ਗੋਇਲ ਦਾ ਦਿਹਾਂਤ, ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸੰਸਕਾਰ

megh-rajਬੁਢਲਾਡਾ 21 ਨਵੰਬਰ (ਰੀਤਵਾਲ) ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਹਰੂਮ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਾਥੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਕਤਰ ਬਾਬੂ ਸ਼੍ਰੀ ਮੇਘ ਰਾਜ ਗੋਇਲ (78 ਸਾਲ) ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਅੱਜ ਹਜਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਉਹਦੀ ਦੀ ਦੇਹ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਧਾਰਮਿਕ ਅਤੇ ਗੈਰ-ਸਿਆਸੀ ਲੋਕ ਹਾਜ਼ਰ ਸਨ। ਇਸ ਮੌਕੇ ਤੇ ਬਲਾਕ ਕਾਂਗਰਸ ਕਮੇਟੀ ਵੱਲੋ ਸ਼੍ਰੀ ਗੋਇਲ ਦੀ ਮ੍ਰਿਤਕ ਦੇਹ ਨੂੰ ਕਾਂਗਰਸ ਦੇ ਝੰਡੇ ਨਾਲ ਲਪੇਟ ਕੇ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ। ਇਸ ਮੌਕੇ ਤੇ ਵਿਧਾਇਕ ਅਜੀਤਇੰਦਰ ਮੌਫਰ, ਵਿਧਾਇਕ ਚਤਿੰਨ ਸਿੰਘ ਸਮਾਂਓ,ਕਾਂਗਰਸ ਦੇ ਰਣਜੀਤ ਕੌਰ ਭੱਟੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਪੁਲਿਸ ਅਧਿਕਾਰੀ ਪੰਜਾਬ ਪਟਵਾਰ ਯੂਨੀਅਨ ਦੇ ਆਗੂ ਪਟਵਾਰੀ ਹਰਬੰਸ ਸਿੰਘ, ਪਟਵਾਰੀ ਬਲਵਿੰਦਰ ਸਿੰਘ ਹਾਕਮ ਵਾਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਕਤਰ ਕੁਲਵੰਤ ਰਾਏ ਸਿੰਗਲਾ, ਰਣਜੀਤ ਸਿੰਘ ਦੋਦੜਾ, ਹਰਬੰਸ ਸਿੰਘ ਖਿੱਪਲ, ਅਜੀਤ ਸਿੰਘ ਅਟਵਾਲ, ਮਾਰਕਿਟ ਕਮੇਟੀ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ, ਆੜਤੀਆਂ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਧਲੇਵਾਂ, ਪ੍ਰੇਮ ਸਿੰਘ ਦੋਦੜਾ, ਕੇਸ਼ੋ ਰਾਮ ਗੋਇਲ, ਬਾਂਕੇ ਬਿਹਾਰੀ, ਗੁਰਮੇਲ ਸਿੰਘ ਬੀਰੋਕੇ ਕਲਾਂ, ਪੰਜਾਬ ਪੰਚਾਇਤ ਯੂਨੀਅਨ ਦੇ ਸਰਪ੍ਰਸਤ ਸਰਪੰਚ , ਸਰਪੰਚ ਜਗਰੂਪ ਸਿੰਘ ਮੰਢਾਲੀ, ਮਿਹਰ ਚੰਦ ਖੰਨਾ, ਬੋਘ ਸਿੰਘ ਦਾਤੇਵਾਸ, ਦਰਸ਼ਨ ਸਿੰਘ ਟਾਹਲੀਆਂ, ਸਰਪੰਚ ਗੁਰਸੰਗਤ ਸਿੰਘ ਗੁਰਨੇ ਖੁਰਦ, , ਸੱਤਪਾਲ ਸ਼ਰਮਾਂ,ਖੇਮ ਸਿੰਘ ਜਟਾਣਾ, ਐਫ.ਸੀ.ਆਈ. ਕਰਮਚਾਰੀ ਸੰਘ ਦੇ ਆਗੂ ਸ਼ਤੀਸ਼ ਗੁਪਤਾ, ਬਸਪਾ ਦੇ ਆਗੂ ਸ਼ੇਰ ਸਿੰਘ ਸ਼ੇਰ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਤੋ ਇਲਾਵਾ ਡੀ.ਏ.ਵੀ ਮਾਡਲ ਸਕੂਲ ਦੀ ਪ੍ਰੰਬਧਕ ਕਮੇਟੀ ਅਤੇ ਸਮੂਹ ਸਟਾਫ ਨੇ ਸ਼੍ਰੀ ਗੋਇਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: