ਰਾਮ ਸ਼ਰਨਮ ਪੱਟੀ ਵਲੋ 13 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ss1

ਰਾਮ ਸ਼ਰਨਮ ਪੱਟੀ ਵਲੋ 13 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਰਾਸ਼ਨ ਵੰਡਣ ਦਾ ਕੰਮ ਲਗਾਤਾਰ 6 ਸਾਲ ਪੂਰੇ ਕਰ ਚੁੱਕਾ : ਸ਼ਾਸਤਰੀ

ਪੱਟੀ, 12 ਦਸੰਬਰ (ਅਵਤਾਰ ਢਿਲੋ) ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜਰੂਰਤ ਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵਲੋ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵਲੋਂ ਅੰਮ੍ਰਿਤ ਵਾਣੀ ਸਤਸੰਗ ਕੀਤਾ ਗਿਆ। ਉਨਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵਡਿੰਆ ਜਾਦਾ ਹੈ ਅਤੇ ਲਗਾਤਾਰ 72 ਮਹੀਨੇ ਹੋ ਗਏ ਹਨ। ਉਨਾਂ ਕਿਹਾ ਕਿ ਇਹ ਰਾਸ਼ਨ ਜਰੂਰਤਮੰਦ ਪਰਿਵਾਰਾ ਨੂੰ ਹੀ ਦਿੱਤਾ ਜਾਦਾ ਹੈ। ਉਨਾਂ ਕਿਹਾ ਕਿ ਉਕਤ ਰਾਸ਼ਨ ਵੰਡਣ ਦਾ ਕੰਮ ਲਗਾਤਾਰ 6 ਸਾਲ ਪੂਰੇ ਕਰ ਚੁੱਕਾ ਹੈ ਅਤੇ ਸਫਲਤਾਪੂਰਵਕ ਚੱਲ ਰਿਹਾ ਹੈ । ਇਸ ਮੌਕੇ ਸੁਰਿੰਦਰ ਕੁਮਾਰ ਸਬਜੀ ਵਾਲੇ, ਬਰਿਜ਼ ਭੂਸ਼ਨ ਸਾਹਨੀ , ਸੁਦੇਸ਼ ਸ਼ਾਸਤਰੀ, ਭੁਪਿੰਦਰ ਬੇਦੀ, ਵਿਜੈ ਕੁਮਾਰ, ਪੰਡਿਤ ਸਤ ਨਰਾਇਣ, ਰਜਿੰਦਰ ਕੁਮਾਰ ਪੱਪੂ, ਰਾਮ ਬਲਾਸ, ਕਾਲਾ ਬੇਦੀ, ਰਮੇਸ਼ ਰਾਣੀ ਭਾਰਦਵਾਜ਼, ਤਿਲਕ ਰਾਜ, ਕੇਵਲ ਕ੍ਰਿਸ਼ਨ, ਸਤਪਾਲ ਤੇ ਸਮੂਹ ਮੈਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *