ਰਾਮ ਬਨਵਾਸ ਸੀਨ ਨੇ ਕੀਤਾ ਲੋਕਾਂ ਨੂੰ ਭਾਵੁਕ

ss1

ਰਾਮ ਬਨਵਾਸ ਸੀਨ ਨੇ ਕੀਤਾ ਲੋਕਾਂ ਨੂੰ ਭਾਵੁਕ

img_20161007_223019 img_20161007_232835ਰਾਮਪੁਰਾ ਫੂਲ, 8 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਨਵ ਭਾਰਤ ਕਲਾ ਮੰਚ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਚੌਥੇ ਦਿਨ ਦਾ ਉਦਘਾਟਨ ਹਰਦੀਪ ਕਲਸੀ ਨੇ ਰੀਬਨ ਕੱਟ ਕੇ ਕੀਤਾ। ਰਾਮਲੀਲਾ ਦੇ ਚੌਥੇ ਦਿਨ ਭਗਵਾਨ ਰਾਮ ਦਾ ਰਾਜ ਮਹੱਲ ਛੱਡ ਕੇ ਬਨਵਾਸ ਜਾਣਾ, ਨਦੀ ਪਾਰ ਲਈ ਕੇਵਟ ਨੂੰ ਮਣਾਉਣਾ ਅਤੇ ਰਾਜਾ ਦਸ਼ਰਥ ਦੀ ਮੌਤ ਆਦਿ ਸੀਨ ਫਰਮਾਏ ਗਏ, ਜਿਨ੍ਹਾਂ ਨੂੰ ਵੇਖ ਲੋਕ ਭਾਵੁਕ ਹੋ ਗਏ। ਰਾਮਲੀਲਾ ਮੌਕੇ ਰਾਜਾ ਦਸ਼ਰਥ ਦੀ ਭੂਮਿਕਾ ਸੁਰਿੰਦਰ ਧੀਰ, ਰਾਮ ਦੀ ਭੂਮਿਕਾ ਸੰਜੀਵ ਕੁਮਾਰ, ਲਛਮਣ ਦੀ ਭੂਮਿਕਾ ਵਿੱਕੀ ਕੁਮਾਰ ਅਤੇ ਮਾਤਾ ਕੌਸ਼ਲਿਆ ਦੀ ਭੂਮਿਕਾ ਦੀਪਕ ਗਾਂਧੀ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲਾ ਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ ਨੇ ਦੱਸਿਆ ਕਿ ਰਾਮਲੀਲਾ ਦੀ ਪੰਜਵੀਂ ਨਾਈਟ ਮੌਕੇ ਰਾਜਾ ਗੋਨਿਸ਼ਾਦ ਅਤੇ ਭਰਤ ਮਿਲਾਪ ਆਦਿ ਸੀਨ ਪੇਸ਼ ਕੀਤੇ ਜਾਣਗੇ।ਇਸ ਮੌਕੇ ਡਾਇਰੈਕਟਰ ਸੁਰਿੰਦਰ ਧੀਰ, ਸ਼ੁਭਾਸ਼ ਪੇਂਟਰ, ਸੰਜੀਵ ਕੁਮਾਰ, ਲਖਵਿੰਦਰ ਧੀਰ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *