ਰਾਮਪੁਰਾ ਫੂਲ ਵਿੱਚ ਚੱਲ ਰਹੇ ਧਰਨੇ ਦਾ ਪੈਨਲ 26 ਨੂੰ ਕਰੇਗਾ ਮੁੱਖ ਮੰਤਰੀ ਬਾਦਲ ਨਾਲ ਮੁਲਾਕਾਤ

ss1

ਰਾਮਪੁਰਾ ਫੂਲ ਵਿੱਚ ਚੱਲ ਰਹੇ ਧਰਨੇ ਦਾ ਪੈਨਲ 26 ਨੂੰ ਕਰੇਗਾ ਮੁੱਖ ਮੰਤਰੀ ਬਾਦਲ ਨਾਲ ਮੁਲਾਕਾਤ

badal-2ਰਾਮਪੁਰਾ ਫੂਲ 23 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਪੈਂਦੇ ਫਾਂਟਕਾ ਤੇ ਪਿਛਲੇ ਚਾਰ ਦਿਨਾਂ ਤੋਂ ਕੱਚੇ ਮੁਲਾਜਮਾਂ ਦਾ ਲੱਗਾ ਪੱਕਾ ਧਰਨਾ ਕੁੱਝ ਰੰਗ ਦਿਖਾਈ ਦੇਣ ਲੱਗਾ ਹੈ ਅਤੇ ਸਰਕਾਰ ਇਸ ਪੇਚੀਦਾ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।ਅੱਜ ਦੇਰ ਸ਼ਾਮੀ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪੰਜਾਬ ਦੇ ਮੁੱਖਮੰਤਰੀ ਦੀ ਮੀਟਿੰਗ ਧਰਨਾ ਕਾਰੀਆਂ ਦੇ ਪੈੈਨਲ ਦੀ ਮੀਟਿੰਗ 26 ਨਵੰਬਰ ਨੂੰ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਪੱਕੇ ਮੋਰਚੇ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰੂਪਰਾ ਨੇ ਦੱਸਿਆ ਕਿ ਪੈਨਲ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਜਾਵੇਗਾ ਅਤੇ ਧਰਨਾ ਇਸੇ ਤਰਾਂ ਜਾਰੀ ਰਹੇਗਾ ।ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵਿਰੁੱਧ ਕੀਤੇ ਗਏ ਸੰਘਰਸ਼ਾ ਦੋਰਾਨ ਕੱਚੇ ਕਰਮਚਾਰੀਆਂ ਤੇ ਜ਼ੋ ਪੁਲਿਸ ਮਾਮਲੇ ਬਣਾਏ ਗੲੈ ਸਨ ਉਹਨਾਂ ਨੂੰ ਰੱਦ ਕਰਨ ਦਾ ਵੀ ਭਰੋਸਾ ਦਿੱਤਾ ।

Share Button

Leave a Reply

Your email address will not be published. Required fields are marked *