ਰਾਮਪੁਰਾ ਫੂਲ ਵਿੱਚ ਕਾਂਗਰਸ ਵੱਲੋ ਮੁਫਤ ਸਮਾਰਟ ਫੋਨ ਵੰਡਣ ਦੇ ਫਾਰਮ ਭਰੇ

ss1

ਰਾਮਪੁਰਾ ਫੂਲ ਵਿੱਚ ਕਾਂਗਰਸ ਵੱਲੋ ਮੁਫਤ ਸਮਾਰਟ ਫੋਨ ਵੰਡਣ ਦੇ ਫਾਰਮ ਭਰੇ

ਰਾਮਪੁਰਾ ਫੂਲ, 8 ਦਸੰਬਰ (ਕੁਲਜੀਤ ਸਿੰਘ ਢੀਂਗਰਾ) ਪੰਜਾਬ ਕਾਂਗਰਸ ਵੱਲੋ ਕੈਪਟਨ ਸਮਾਰਟ ਕਨੈਕਟ ਸਕੀਮ ਅਧੀਨ ਅੱਜ ਰਾਮਪੁਰਾ ਫੂਲ ਵਿਚ ਮੁਫਤ ਸਮਾਰਟ ਫੋਨ ਦੇਣ ਦੇ ਫਾਰਮ ਭਰੇ ਗਏ। ਫਾਰਮ ਭਰਨ ਲਈ ਨੌਜਵਾਨਾਂ ਵਿੱਚ ਉਤਸਾਹ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਜੈਸੀ ਕਾਂਗੜ ਨੇ ਦੱਸਿਆ ਕਿ ਇਕੱਲੇ ਰਾਮਪੁਰਾ ਫੂਲ ਵਿਚ ੨੦੦੦ ਤੋੋ ਵੱਧ ਫਾਰਮ ਭਰੇ ਜਾ ਚੁੱਕੇ ਹਨ ਅਤੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਫਾਰਮ ਭਰਨ ਦੇ ਬੂਥ ਲਗਾਏ ਗਏ ਹਨ। ਜੈਸੀ ਕਾਂਗੜ ਨੇ ਅੱਗੇ ਦੱਸਿਆ ਕਿ ਉਹ ਅੱਜ ਭਾਈ ਰੂਪਾ , ਦਿਆਲਪੁਰਾ ਮਿਰਜਾ, ਕੋਠਾ ਗੁਰੂ ਕਾ , ਨਿਉਰ, ਅਕਲੀਆ ਅਤੇ ਕਾਂਗੜ ਆਦਿ ਪਿੰਡਾ ਦਾ ਦੌਰਾ ਕਰ ਕੇ ਆਏ ਹਾਂ। ਨੌਜਵਾਨ ਇਸ ਸਕੀਮ ਵਿਚ ਖੂਬ ਦਿਲਚਸਪੀ ਦਿਖਾ ਰਹੇ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਇਹ ਸਮਾਰਟ ਫੌਨ ਵੰਡੇ ਜਾਣਗੇ। ਇਸ ਮੌਕੇ ਕਾਂਗਰਸ ਰਾਮਪੁਰਾ ਦੇ ਸਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ, ਜਿਲਾ ਬਠਿੰਡਾ ਜਨਰਲ ਸਕੱਤਰ ਦਿਹਾਤੀ ਰਮੇਸ ਮੱਕੜ, ਸੁਰੇਸ ਬਾਹੀਆ, ਰਾਕੇਸ ਸਹਾਰਾ, ਤਿੱਤਰ ਮਾਨ, ਸਵਰਨ ਸਿੰਘ ਕੁੱਕੂ, ਜੋਗਿੰਦਰ ਸਿੰਘ, ਮੁਕੇਸ ਕੁਮਾਰ, ਬੂਟਾ ਸਿੰਘ ਅਤੇ ਕਾਂਗਰਸ ਪਾਰਟੀ ਦੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *