ਰਾਮਪੁਰਾ ਫੂਲ ਦੇ ਮੈਰਿਜ ਪੈਲਿਸਾਂ ਅੰਦਰ ਅਸਲਾ ਲਿਜਾਣ ਤੇ ਲਗਾਈ ਪਾਬੰਧੀ

ss1

ਰਾਮਪੁਰਾ ਫੂਲ ਦੇ ਮੈਰਿਜ ਪੈਲਿਸਾਂ ਅੰਦਰ ਅਸਲਾ ਲਿਜਾਣ ਤੇ ਲਗਾਈ ਪਾਬੰਧੀ
ਜੇਕਰ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਤੁਰੰਤ ਫੋਨ ਕਰੋ – ਡੀ ਐਸ ਪੀ

ਰਾਮਪੁਰਾ ਫੂਲ , 10 ਦਸੰਬਰ (ਮਨਦੀਪ ਢੀਂਗਰਾ) ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਸਬ ਡਵੀਜਨ ਰਾਮਪੁਰਾ ਫੂਲ ਦੀ ਹਦੂਦ ਅੰਦਰ ਆਉਂਦੇ ਸਾਰੇ ਮੈਰਿਜ ਪੈਲੇਸਾ ਅਤੇ ਡੀ ਜੇ ਸਾਊਂਡ ਦੇ ਮਾਲਕਾਂ ਨਾਲ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਪ ਕਪਤਾਨ ਪੁਲਿਸ ਫੂਲ ਨੇ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਵੀ ਵਿਆਹ, ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਦੀ ਬੂਕਿੰਗ ਕਰਨ ਸਮੇਂ ਸਬੰਧਿਤ ਪਾਰਟੀ ਦੇ ਜਿੰਮੇਵਾਰ ਵਿਅਕਤੀ ਨੂੰ ਭਰੋਸੇ ਵਿੱਚ ਲੈ ਕੇ ਸਰਤ ਰੱਖੇ ਕਿ ਉਸ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਪ੍ਰੋਗਰਾਮ ਵਿੱਚ ਅਸਲਾ ਲੈ ਕੇ ਨਹੀਂ ਆ ਸਕਦਾ। ਜੇਕਰ ਕੋਈ ਵੀ ਇੰਨਾਂ ਹੁਕਮਾਂ ਦੀ ਪਾਲਣਾ ਨਾ ਕਰਕੇ ਮੈਰਿਜ ਪੈਲੇਸ ਅੰਦਰ ਅਸਲਾ ਲੈ ਕੇ ਦਾਖਲ ਹੁੰਦਾ ਹੈ ਜਾਂ ਖੁਸੀ ਦਾ ਇਜਹਾਰ ਕਰਨ ਲਈ ਹਵਾਈ ਫਾਇਰ ਕਰਦਾ ਹੈ ਤਾਂ ਤੁਰੰਤ ਉਨਾਂ ਦੇ ਮੋਬਾਇਲ ਨੰਬਰ 75080-18012 ਤੇ ਕਾਲ ਕੀਤੀ ਜਾ ਸਕਦੀ ਹੈ। ਰੋਮਾਣਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਡੀ ਜੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਣਯੋਗ ਅਦਾਲਤਾਂ ਵੱਲੋਂ ਸਾਊਂਡ ਪ੍ਰਦੂਸ਼ਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਅਤੇ ਹਦਾਇਤਾ ਦੀ ਪਾਲਣਾ ਕਰਨ । ਡੀ ਜੇ ਦੀ ਆਵਾਜ ਪੈਲੇਸ ਜਾਂ ਮਕਾਨ ਦੀ ਚਾਰਦੀਵਾਰੀ ਤੱਕ ਹੀ ਸੀਮਿਤ ਰੱਖੀ ਜਾਵੇ ਅਤੇ ਰਾਤੀ ਗਿਆਰਾਂ ਵਜੇ ਤੱਕ ਡੀ ਜੇ ਵਜਾੳਂੁਣ ਦੀ ਆਗਿਆ ਹੈ। ਜੇਕਰ ਕੋਈ ਵਿਆਕਤੀ ਇੰਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *