ਰਾਮਪੁਰਾ ਫੂਲ ਦੇ ਆਰੀਆਂ ਸ ਸ ਸਕੂਲ ਵਿੱਚ ਹੋਏ ਮੁਕਾਬਲੇ

ss1

ਰਾਮਪੁਰਾ ਫੂਲ ਦੇ ਆਰੀਆਂ ਸ ਸ ਸਕੂਲ ਵਿੱਚ ਹੋਏ ਮੁਕਾਬਲੇ

img-20161020-wa0095ਰਾਮਪੁਰਾ ਫੂਲ 21 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ਼ਹਿਰ ਦੇ ਆਰੀਆਂ ਸੀਨੀਅਰ ਸਕੈਡਰੀ ਸਕੂਲ ਵਿਖੇ ਚਿੱਤਰਕਲਾਂ, ਡਰਾਇੰਗ, ਬੈਡਮਿੰਟਨ ਅਤੇ ਵੱਖ ਵੱਖ ਤਰਾਂ ਦੇ ਖੇਡ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਦਾ ਆਯੋਜਨ ਬਾਬਾ ਮੋਨੀ ਜੀ ਕਾਲਜ਼ ਆਫ ਐਜੂਕੇਸ਼ਨ ਲਹਿਰਾ ਮੁਹੱਬਤ ਦੇ ਬੀ ਐਡ ਦੇ ਵਿਦਿਆਰਥੀਆਂ ਨੇ ਕੀਤਾ । ਇਸ ਤੋ ਇਲਾਵਾ ਅਧਿਆਪਕ ਸਿਖਲਾਈ ਦੋਰਾਨ ਸਕੂਲ ਵਿੱਚ ਸਫਾਈ ਅਤੇ ਰੁੱਖ ਲਗਾਏ ਗਏ । ਇਹ ਵਿਦਿਆਰਥੀ ਸਕੂਲ ਵਿੱਚ ਬੀ ਐਡ ਦੀ ਸਿਖਲਾਈ ਲਈ ਪਹੁੰਚੇ ਹੋਏੇ ਸਨ । ਛੇਵੀ ਕਲਾਸ ਤੋ ਲੈ ਕੇ ਅੱਠਵੀ ਕਲਾਸ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸਨ ਪ੍ਰਕਾਸ਼ ਸਿੰਘ ਅਤੇ ਦੂਜੀ ਪੁਜੀਸ਼ਨ ਮਨੀਸ਼ ਕੁਮਾਰ ਨੇ ਹਾਸਲ ਕੀਤੀ । ਚਿੱਤਰਕਲਾਂ ਮੁਕਾਬਲੇ ਵਿੱਚ ਪਹਿਲੀ ਪੁਜੀਸ਼ਨ ਸੋਮ ਕੁਮਾਰ ਦੂਜੀ ਪੁਜੀਸ਼ਨ ਤੇ ਰਵਿੰਦਰ ਕੁਮਾਰ ਕਾਬਜ ਰਿਹਾ । ਸੀਨੀਅਰ ਪੱਧਰ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਵਿਸ਼ਾਲ ਸਿੰਘ ਅਤੇ ਦੂਜਾ ਸਥਾਨ ਜਾਣੂੰ ਕੁਮਾਰ ਨੇ ਪ੍ਰਾਪਤ ਕੀਤਾ । ਖੇਡ ਮੁਕਾਬਲਿਆਂ ਵਿੱਚ ਯੂਨੀਅਰ ਅਤੇ ਸੀਨੀਅਰ ਪੱਧਰ ਦੇ ਬੈਡਮਿੰਟਨ ਦੇ ਮੁਕਾਬਲੇ ਵੀ ਕਰਵਾਏ ਗਏ ।
ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮੀਕਾ ਤਰਜਿੰਦਰ ਕੋਰ (ਚਿੱਤਰਕਲਾਂ), ਸਨਾਖਸ਼ੀ , ਕੋਮਲਦੀਪ, ਗੁਰਪ੍ਰੀਤ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਇੰਦਰਜੀਤ ਕੋਰ , ਕਰਮਜੀਤ ਕੋਰ , ਅਮਨਪ੍ਰੀਤ ਅਤੇ ਹਰਜੀਤ ਨੇ ਨਿਭਾਈ । ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਜੱਜ ਕੁਲਦੀਪ ਕੋਰ, ਰਮਨਦੀਪ, ਕਮਲਜੀਤ ਤੇ ਗੁਰਪ੍ਰੀਤ ਸਨ ।ਸਕੂਲ ਦੇ ਪ੍ਰਿਸੀਪਲ ਗੁਰਤੇਂ ਸਿੰਘ ਸਿੱਧੂ ਨੇ ਸਮੂਹ ਸਟਾਫ ਅਤੇ ਬੀ ਐਡ ਦੇ ਆਏ ਹੋਏ ਸਮੂਹ ਅਧਿਆਪਕਾ ਨੂੰ ਜੀ ਆਇਆ ਆਖਿਆਂ ਅਤੇ ਇਨਾਮ ਤਕਸੀਮ ਕੀਤੇ ਗਏ ।

Share Button

Leave a Reply

Your email address will not be published. Required fields are marked *