ਰਾਮਪੁਰਾ ਫੂਲ ਦਾ ਰੇਲਵੇ ਫਾਟਕ ਲੋਕਾਂ ਲਈ ਬਣਿਆ ਸਿਰਦਰਦੀ

ss1

ਰਾਮਪੁਰਾ ਫੂਲ ਦਾ ਰੇਲਵੇ ਫਾਟਕ ਲੋਕਾਂ ਲਈ ਬਣਿਆ ਸਿਰਦਰਦੀ

untitled-1ਰਾਮਪੁਰਾ ਫੂਲ 30 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਸਥਾਨਕ ਸ਼ਹਿਰ ਦੇ ਅੰਦਰਲੇ ਫਾਟਕ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਜਦੋਂ ਦਾ ਇਹ ਫਾਟਕ ਇਲੈਕਟਰੋਨਿਕ ਹੋਇਆ ਹੈ ਜਿਆਦਾਤਰ ਤਕਨੀਕੀ ਨੁਕਸ ਕਾਰਨ ਖਰਾਬ ਹੀ ਰਹਿੰਦਾ ਹੈ।

        ਅੱਜ ਤਕਰੀਬਨ 5:15 ਵੱਜੇ ਬਠਿੰਡਾ ਤੋਂ ਅੰਬਾਲਾ ਨੂੰ ਜਾਣ ਵਾਲੀ ਟਰੇਨ ਲਈ ਫਾਟਕ ਬੰਦ ਹੋ ਗਿਆ। ਟਰੇਨ ਲਗਣ ਤੋ ਬਾਅਦ ਜਦ ਫਾਟਕ ਖੋਲਣ ਲੱਗੇ ਤਾਂ ਫਾਟਕ ਦਾ ਇੱਕ ਹਿੱਸਾ ਹੀ ਖੁਲਿਆ ਜਦਕਿ ਦੂਸਰਾ ਤਕਨੀਕੀ ਨੁਕਸ ਪੈ ਜਾਣ ਕਾਰਨ ਖੁਲ ਨਹੀ ਸਕਿਆ ਅਤੇ ਦੂਰਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਤਕਰੀਬਨ ਅੱਧਾ ਘੰਟੇ ਦੀ ਜਦੋਜਹਿਦ ਬਾਅਦ ਵੀ ਫਾਟਕ ਖੁਲ ਨਹੀਂ ਸਕਿਆ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਾਟਕ ਖੁਲਣ ਦੀ ਉਡੀਕ ਕਰ ਰਹੇ ਮਨਦੀਪ ਸਿੰਘ ਅਤੇ ਭੂਸ਼ਣ ਕੁਮਾਰ ਨੇ ਦੱਸਿਆ ਕਿ ਇਹ ਫਾਟਕ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਾ ਹੈ। ਜਦੋ ਤੋ ਇਹ ਫਾਟਕ ਇਲੈਕਟਰੋਨਿਕ ਹੋਇਆ ਹੈ ਉਦੋਂ ਤੋਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖਬਰ ਲਿਖੇ ਜਾਣ ਤੱਕ ਰੇਲਵੇ ਦੇ ਅਧਿਕਾਰੀ ਫਾਟਕ ਨੂੰ ਖੋਲਣ ਲਈ ਜਦੋਜਹਿਦ ਕਰਦੇ ਦਿਖੇ।

Share Button

Leave a Reply

Your email address will not be published. Required fields are marked *