ਰਾਮਪੁਰਾ ਫੂਲ ‘ਚ ਸੰਜੇ ਕੁਮਾਰ ਤੇ ਦੁਰਗੇਸ਼ ਪਾਠਕ ਦਾ ਪੁਤਲਾ ਫੂਕਿਆ

ss1

ਰਾਮਪੁਰਾ ਫੂਲ ‘ਚ ਸੰਜੇ ਕੁਮਾਰ ਤੇ ਦੁਰਗੇਸ਼ ਪਾਠਕ ਦਾ ਪੁਤਲਾ ਫੂਕਿਆ
ਕਾਲੀਆਂ ਝੰਡੀਆਂ ਲੈ ਕੇ ਸਹਿਰ ਦੇ ਵੱਖ ਵੱਖ ਬਜਾਰਾ ਚ, ਕੱਢਿਆ ਰੋਸ ਮਾਰਚ

ਰਾਮਪੁਰਾ ਫੂਲ, 14 ਦਸੰਬਰ (ਮਨਦੀਪ ਢੀਗਰਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਪ ਵਰਕਰਾ ਨੇ ਰਾਮਪੁਰਾ ਫੂਲ ਤੋ ਆਪ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੂੰ ਟਿਕਟ ਦੇਣ ਦਾ ਵਿਰੋਧ ਕਰਦਿਆ ਸ਼ਹਿਰ ਦੇ ਵੱਖ ਵੱਖ ਬਜਾਰਾ ਚ, ਕਾਲੀਆਂ ਝੰਡੀਆਂ ਲੈ ਕੇ ਰੋਸ ਮਾਰਚ ਕੱਢਿਆ ਗਿਆ । ਰੋਸ ਮਾਰਚ ਉਪਰੰਤ ਸਹਿਰ ਦੇ ਮੈਨ ਚੌਕ ਵਿਖੇ ਆਪ ਦੇ ਸੀਨੀਅਰ ਆਗੂਆ ਜਿੰਨਾ ਵਿੱਚ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੇ ਪੁਤਲੇ ਫੂਕ ਕੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਸਰਕਲ ਇੰਚਾਰਜ ਜੱਗਾ ਮੱਲੀ,ਸੀਰਾ ਮੱਲੂਆਣਾ ਨੇ ਕਿਹਾ ਕੀ ਇਸ ਹਲਕੇ ਦੀ ਟਿਕਟ ਤਿੰਨ ਕਰੋੜ ਰੁਪਏ ਵਿੱਚ ਵੇਚੀ ਗਈ ਹੈ ਜਦਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕੀ ਟਿਕਟਾ ਦੀ ਵੰਡ ਆਮ ਵਲੰਟੀਅਰਾ ਨੂੰ ਦਿੱਤੀ ਜਾਵੇਗੀ। ਪਰ ਕੇਜਰੀਵਾਲ ਆਪਣੇ ਵਾਅਦੇ ਤੋ ਮੁੱਕਰ ਕੇ ਟਿਕਟਾ ਦੀ ਵੰਡ ਧਨਾਢ ਉਮੀਦਵਾਰਾ ਨੂੰ ਕੀਤੀ ਗਈ ਹੈ। ਉਨਾਂ ਆਪ ਹਾਈਕਮਾਡ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਰਾਮਪੁਰਾ ਹਲਕੇ ਤੋ ਟਿਕਟ ਨਾ ਬਦਲੀ ਗਈ ਤਾਂ ਉਹ ਆਪ ਪਾਰਟੀ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਇੱਕ ਹਫਤੇ ਦੀ ਉਡੀਕ ਬਾਅਦ ਵਲੰਟੀਅਰਾਂ ਚੋ ਚੋਣ ਕਰਕੇ ਅਜਾਦ ਉਮੀਦਵਾਰ ਵੱਜੋ ਚੋਣ ਲਈ ਜਾਵੇਗੀ । ਇਸ ਮੋਕੇ ਗੁਰਲਾਲ ਸਿੰਘ,ਬਲਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਗੁਰਦਾਹਸ ਸਿੰਘ ਢਿਪਾਲੀ, ਨਿੱਕਾ ਸਿੰਘ,ਰੇਸ਼ਮ ਸਿੰਘ,ਬਲਵੰਤ ਸਿੰਘ,ਜੱਸੀ,ਬਲਜਿੰਦਰ ਸਿੰਘ,ਗੁਰਚਰਨ ਸਿੰਘ,ਰੇਸ਼ਮ ਸਿੰਘ ,ਗੁਰਮੀਤ ਸਿੰਘ ਮਲੂਕਾ,ਸੁਮਿੰਦਰ ਸਿੰਘ ਅਤੇ ਆਪ ਪਾਰਟੀ ਦੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *