ਰਾਜ ਪੱਧਰੀ ਸਮਾਗਮ: ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਸਮਾਗਮ ਵਿੱਚ ਮੇਲੇ ਤੇ ਤਿਉਹਾਰ ਬਣੇ ਖਿੱਚ ਦਾ ਕੇਂਦਰ

ss1

ਰਾਜ ਪੱਧਰੀ ਸਮਾਗਮ: ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਸਮਾਗਮ ਵਿੱਚ ਮੇਲੇ ਤੇ ਤਿਉਹਾਰ ਬਣੇ ਖਿੱਚ ਦਾ ਕੇਂਦਰ

aps23456ਰੂਪਨਗਰ/ ਸ਼੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਦਵਿੰਦਰਪਾਲ ਸਿੰਘ); ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਪੰਜਾਬੀ ਸੂਬਾ ਵਿਦਿਆਰਥੀ ਉਤਸਵ ਨਾਂਅ ‘ਤੇ ਰਾਜ ਪੱਧਰੀ ਸਮਾਗਮ ਵਿੱਚ ਮੇਲੇ ਤੇ ਤਿਉਹਾਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਨਾਂ ਸਮਾਗਮਾਂ ਕਰਕੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਪ੍ਰਸਿੱਧ ਮੇਲੇ ਤੇ ਤਿਉਹਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵੱਖ-ਵੱਖ ਜ਼ਿਲਿਆਂ ਤੋਂ ਪਹੁੰਚੀਆਂ ਹੋਈਆਂ ਟੀਮਾਂ ਨੇ ਉਨਾਂ ਦੇ ਜ਼ਿਲਿਆਂ ਵਿਚ ਹੋਣ ਵਾਲੇ ਮੇਲੇ ਤੇ ਤਿਉਹਾਰਾਂ ਦੀ ਬੜੀ ਬਰੀਕੀਆਂ ਪੇਸ਼ ਕੀਤੀਆਂ। ਇਸ ਮੌਕੇ ਉਨਾਂ ਹਰ ਜ਼ਿਲੇ ਵੱਲੋਂ ਲਗਾਈ ਗਈ ਪੰਡਾਲ ਦਾ ਨਿਰੀਖਣ ਕੀਤਾ ਅਤੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਰੂਪਨਗਰ ਡਾ: ਹਰਚਰਨ ਦਾਸ ਸੈਰ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਮਾਗਮ ਵਿਚ 16 ਜ਼ਿਲਿਆਂ ਦੇ ਲਗਭਗ 550 ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਆਪਣੇ-ਆਪਣੇ ਜ਼ਿਲੇ ਦੇ ਪ੍ਰੰਪਰਾਗਤ ਮੇਲੇ ਤੇ ਤਿਉਹਾਰਾਂ ਦੀ ਪੇਸ਼ਕਾਰੀ ਅਤੇ ਪ੍ਰਦਰਸ਼ਨੀ ਪੇਸ਼ ਕੀਤੀ। ਇਸ ਸਮਾਗਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭੱਟੋਂ ਅਤੇ ਪੱਸੀਵਾਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਬਾਖੂਬੀ ਕੀਤੀ। ਇਸ ਸਮਾਗਮ ਦੌਰਾਨ ਰੂਪਨਗਰ ਵੱਲੋਂ ਹੋਲਾ ਮਹੱਲਾ, ਲੁਧਿਆਣਾ ਵੱਲੋਂ ਛਪਾਰ ਦਾ ਮੇਲਾ, ਮਾਨਸਾ ਵੱਲੋਂ ਮਾਈਸਰ ਖਾਨਾਂ ਦਾ ਮੇਲਾ, ਬਠਿੰਡਾ ਵੱਲੋਂ ਵਿਸਾਖੀ ਦਾ ਮੇਲਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮਾਘੀ ਦਾ ਮੇਲਾ, ਮੋਗੇ ਤੋਂ ਮਾੜੀ ਦਾ ਮੇਲਾ, ਬਰਨਾਲਾ ਤੋਂ ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲ ਦਾ ਮੇਲਾ, ਫਾਜ਼ਿਲਕਾ ਤੋਂ ਧੀਆਂ ਦੀ ਲੋਹੜੀ, ਪਠਾਨਕੋਟ ਤੋਂ ਦੁਸਹਿਰੇ ਦਾ ਮੇਲਾ, ਜਲੰਧਰ ਤੋਂ ਹਰਵਲਭ ਸੰਗੀਤ ਸੰਮੇਲਨ, ਕਪੂਰਥਲਾ ਤੋਂ ਤ੍ਰਿੰਝਣਾਂ ਦਾ ਮੇਲਾ, ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਦਾ ਮੇਲਾ, ਸੰਗਰੂਰ ਤੋਂ ਸ੍ਰੀ ਮਸਤੂਆਣਾ ਸਾਹਿਬ ਦਾ ਮੇਲਾ, ਐਸ. ਏ. ਐਸ. ਨਗਰ ਤੋਂ ਤੀਆਂ ਦਾ ਮੇਲਾ ਅਤੇ ਅੰਮ੍ਰਿਤਸਰ ਤੋਂ ਦੀਵਾਲੀ ਦਾ ਮੇਲਾ ਪੇਸ਼ ਕੀਤਾ ਗਿਆ। ਇਨਾਂ ਵੱਖ-ਵੱਖ ਪ੍ਰਦਰਸ਼ਨੀਆਂ ਲਈ ਜੱਜ ਦੀ ਭੂਮਿਕਾ ਅਮਰਪਾਲ ਸਿੰਘ ਬੈਂਸ ਆਈ. ਈ. ਟੀ. ਭੱਦਲ, ਡਾ: ਨਿਰਮਲ ਸਿੰਘ ਬਰਾੜ ਸਰਕਾਰੀ ਕਾਲਜ ਰੋਪੜ, ਡਾ: ਪਰਮਜੀਤ ਸਿੰਘ ਕਲਸੀ ਗੁਰਦਾਸਪੁਰ ਵੱਲੋਂ ਕੀਤੀ ਗਈ। ਅੰਤ ਵਿਚ ਡਿਪਟੀ ਡੀ. ਈ. ਓ. ਵਰਿੰਦਰ ਸ਼ਰਮਾ ਅਤੇ ਜ਼ਿਲਾ ਗਾਈਡੈਂਸ ਤੇ ਕੌਂਸਲਰ ਜਸਦੇਵ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਇਸ ਸਮਾਗਮ ਦੌਰਾਨ ਪਹਿਲੇ ਸਥਾਨ ‘ਤੇ ਦੂਸਰੇ ਸਥਾਨ ਅਤੇ ਤੀਸਰੇ ਸਥਾਨ ਰਹੇ। ਇਸ ਮੌਕੇ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ, ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ, ਆਰ. ਪੀ. ਸਿੰਘ ਸ਼ੈਲੀ ਯੂਥ ਪ੍ਰਧਾਨ, ਹਰਵਿੰਦਰ ਸਿੰਘ ਕਮਾਲਪੁਰ ਯੂਥ ਪ੍ਰਧਾਨ, ਕੌਂਸਲਰ ਗੁਰਮੁੱਖ ਸਿੰਘ ਸੈਣੀ, ਰਮਨ ਜਿੰਦਲ, ਕਰਨੈਲ ਸਿੰਘ ਤੰਬੜ, ਕੁਲਵੰਤ ਸਿੰਘ, ਰਚਨਾ ਲਾਂਬਾ, ਡਿਪਟੀ ਡਾਇਰੈਕਟਰ (ਸਿੱਖਿਆ) ਹਰਪ੍ਰੀਤਇੰਦਰ ਸਿੰਘ ਖਾਲਸਾ, ਡਿਪਟੀ ਡਾਇਰੈਕਟਰ (ਸਿ:) ਅਮਰੀਸ਼ ਕੁਮਾਰ ਤੇ ਡਿਪਟੀ ਡਾਇਰੈਕਟਰ ਡਾ: ਗਿੰਨੀ ਦੁੱਗਲ, ਜ਼ਿਲਾ ਖੇਡ ਅਫਸਰ ਸੁਰਜੀਤ ਸਿੰਘ ਸੰਧੂ, ਜ਼ਿਲਾ ਸਾਇੰਸ ਸੁਪਰਵਾਈਜ਼ਰ ਲੋਕੇਸ਼ ਮੋਹਨ ਸ਼ਰਮਾ, ਸਹਾ: ਸਿੱਖਿਆ ਅਫਸਰ ਸਤਨਾਮ ਸਿੰਘ ਸੰਧੂ, ਸਾ: ਡੀ. ਈ. ਓ. ਸਟੇਟ ਐਵਾਰਡੀ ਭਾਗ ਸਿੰਘ ਮਕੜੌਨਾ, ਪ੍ਰਿੰ: ਮੇਜਰ ਸਿੰਘ, ਪ੍ਰਿੰ: ਬਲਬੀਰ ਸਿੰਘ, ਪ੍ਰਿੰ: ਹਰਦੀਪ ਸਿੰਘ ਢੀਂਡਸਾ, ਪ੍ਰਿੰ: ਅਨੀਤਾ ਸ਼ਰਮਾ, ਪ੍ਰਿੰ: ਜਸਵਿੰਦਰ ਕੌਰ, ਡੀ. ਆਰ. ਪੀ. ਹਰਜਿੰਦਰ ਸਿੰਘ, ਹੈੱਡਮਾਸਟਰ ਹਰਜੀਤ ਸਿੰਘ ਬੇਦੀ, ਹੈੱ: ਮਾ: ਭੀਮਰਾਓ, ਹੈੱ: ਮਾ: ਪਰਮਜੀਤ ਸਿੰਘ, ਮਾ: ਮਨਜਿੰਦਰ ਸਿੰਘ ਚੱਕਲ, ਮਨਜੀਤ ਕੌਰ, ਅਮਰਜੀਤ ਕੌਰ, ਕਰਨੈਲ ਸਿੰਘ, ਮਨਪ੍ਰੀਤ ਕੌਰ, ਰੋਜ਼ੀ ਵਾਲੀਆ, ਦਪਿੰਦਰ ਕੌਰ, ਰਮਨ ਮਿੱਤਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *