Sun. Apr 21st, 2019

ਰਾਜਾ ਵੜਿੰਗ ਵੱਲੋ ਦਾਮਨ ਥਿੰਦ ਬਾਜਵਾ ਨੂੰ ਟਿਕਟ ਦੀ ਦਾਅਵੇਦਾਰੀ ਲਈ ਹਾਈ ਨੂੰ ਪੁਰਜੋਰ ਅਪੀਲ

ਰਾਜਾ ਵੜਿੰਗ ਵੱਲੋ ਦਾਮਨ ਥਿੰਦ ਬਾਜਵਾ ਨੂੰ ਟਿਕਟ ਦੀ ਦਾਅਵੇਦਾਰੀ ਲਈ ਹਾਈ ਨੂੰ ਪੁਰਜੋਰ ਅਪੀਲ

1-sunam-16-novਸ਼ੁਨਾਮ/ਊਧਮ ਸਿੰਘ ਵਾਲਾ 16 ਨਵੰਬਰ ( ਹਰਬੰਸ ਸਿੰਘ ਮਾਰਡੇ ) ਭਾਜਪਾ ਸਰਕਾਰ ਦੇ ਰਾਜ ਅੰਦਰ ਦੇਸ਼ ਦੀ ਰਾਖੀ ਕਰਦੇ ਸਾਬਕਾ ਫੋਜੀਆਂ ਵੱਲੋ ਆਤਮਹੱਤਿਆ ਜਿਹੇ ਕਦਮ ਚੁੱਕਣ ਤੋ ਇਲਾਵਾ ਹੁਣ ਤਰਨਤਾਰਨ ਦੇ ਇੱਕ ਪਿੰਡ ਦੇ ਕਿਸਾਂਨ ਵੱਲੋ ਆਪਣੀ ਧੀ ਦੇ ਵਿਆਹ ਲਈ ਮਿਹਨਤ ਮਜਦੂਰੀ ਕਰਕੇ ਇਕੱਠਾ ਕੀਤਾ ਪੈਸਾ 1000 ਅਤੇ 500 ਦੇ ਨੋਟ ਨਾਂ ਹੀ ਬਦਲੇ ਗਏ ਅਤੇ ਵਿਆਹ ਦੇ ਸਮਾਂਨ ਲਈ ਕਿਸੇ ਵੀ ਦੁਕਾਂਨਦਾਰ ਵੱਲੋ ਨਾ ਹੀ ਲਏ ਜਾਂਣ ਦੇ ਗਮ ਵੱਜੋ ਧੀ ਦੀ ਡੋਲੀ ਉੱਠਣ ਤੋ ਪਹਿਲਾਂ ਹੀ ਆਪਣੇ ਸਵਾਸ਼ ਤਿਆਗ ਦੇਣਾਂ ਮੋਦੀ ਸਰਕਾਰ ਦੇ ਮੱਥੇ ਤੇ ਇੱਕ ਹੋਰ ਕਲੰਕ ਹੈ।ਇਨਾਂ ਸਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਰਾਸਟਰੀ ਪ੍ਰਧਾਂਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਦੇ ਗ੍ਰਿਹ ਵਿਖੇ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਕਹਿੰਦੇ ਸਨ ਕਿ ਕੁਝ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਪਰ ਇੱਕ ਹਫਤਾ ਬੀਤ ਜਾਂਣ ਬਾਅਦ ਵੀ ਆਮ ਲੋਕ ਅਤੇ ਮਜਦੂਰ ਵਰਗ ਦੀਆਂ ਮੁਸਕਲਾਂ ਵਧਦੀਆਂ ਹੀ ਜਾ ਰਹੀਆਂ ਹਨ।ਸ੍ਰੀ ਵੜਿੰਗ ਅੱਜ ਲਹਿਰਾਗਾਗਾ ਵਿਖੇ ਦੁਰਲਭ ਸਿੱਧੂ ਦੇ ਪਿਤਾ ਗਮਦੂਰ ਸਿੰਘ ਦੇ ਭੋਗ ਸਮਾਂਗਮ ਵਿੱਚ ਹਾਜਰੀ ਲਗਵਾਉਣ ਲਈ ਜਾਂਣ ਸਮੇਂ ਮੈਡਮ ਦਾਮਨ ਦੇ ਗ੍ਰਿਹ ਵਿਖੇ ਲੰਬੀ ਗੱਲਬਾਤ ਤੋ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਬਣਦਾ ਮਾਂਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਛੱਡੀ।ਉੱਨਾਂ ਕਿਹਾ ਕਿ ਸੁਨਾਮ ਹਲਕੇ ਦੇ ਯੂਥ ਕਾਂਗਰਸ ਦੇ ਮਿਹਨਤੀ ਵਰਕਰ ਮੈਡਮ ਦਾਮਨ ਵੱਲੋ ਹਲਕੇ ਅਤੇ ਸੂਬਾ ਕਾਂਗਰਸ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਅਤੇ ਉੱਨਾਂ ਦੀ ਥੋੜੇ ਸਮੇਂ ਅੰਦਰ ਹੀ ਦਿਨ ਰਾਤ ਦੀ ਕਰੜੀ ਮਿਹਨਤ ਨੂੰ ਦੇਖਦੇ ਹੋਏ ਹਾਈ ਕਮਾਂਡ ਨੂੰ ਬੇਨਤੀ ਕਰਨਗੇ ਕਿ ਸੁਨਾਮ ਸੀਟ ਦੀ ਟਿਕਟ ਯੂਥ ਕਾਂਗਰਸ ਦੀ ਝੋਲੀ ਹੀ ਪਾਈ ਜਾਵੇ ਕਿਉਕਿ ਮੈਡਮ ਦਾਮਨ ਹੀ ਉੱਨਾਂ ਮਿਹਨਤੀ ਵਰਕਰਾਂ ਵਿੱਚੋ ਇੱਕ ਹਨ ਜੋ ਪਾਰਟੀ ਲਈ ਮਿਾਂਨਦਾਰੀ ਅਤੇ ਲਗਨ ਨਾਲ ਕੰਮ ਕਰਦੇ ਹਨ।ਉੱਨਾਂ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦਾ ਹਰ ਪੱਖੋ ਘਾਂਣ ਹੀ ਕੀਤਾ ਹੈ ਅਤੇ ਆਪਣੇ ਰਾਜ ਅੰਦਰ ਕਾਂਗਰਸੀ ਵਰਕਰਾਂ ਨਾਲ ਕੀਤੀ ਧੱਕਾਸ਼ਾਹੀਅ ਦਾ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਉਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਾਂਗਰਸ ਸਰਕਾਰ ਲਿਆਉਣ ਲਈ ਕਮਰਕੱਸੇ ਕਰ ਲਏ ਹਨ ਅਤੇ ਸੂਬੇ ਦੀ ਜਨਤਾ 2017 ਦੀਆਂ ਵਿਧਾਂਨ ਸਭਾ ਚੋਣਾਂ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ ਤਾਂ ਜੋ ਕਾਂਗਰਸ ਦੇ ਹੱਕ ਵਿੱਚ ਵੱਡਾ ਫਤਵਾ ਦੇਕੇ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰ ਸਕਣ।ਇਸ ਮੋਕੇ ਹਰਮਨਦੀਪ ਸਿੰਘ ਬਾਜਵਾ, ਨਵਦੀਪ ਸਿੰਘ ਕੰਬੋਜ ਕੋਆਡੀਨੇਟਰ ਸ਼ੋਸ਼ਲ ਮੀਡੀਆ ਯੂਥ ਕਾਂਗਰਸ, ਕੁਲਦੀਪ ਸਿੰਘ ਜੀਰਾ ਸੂਬਾ ਮੀਤ ਪ੍ਰਧਾਨ ਯੂਥ ਕਾਂਗਰਸ, ਮਨਿੰਦਰ ਸਿੰਘ ਪ੍ਰਧਾਂਨ ਐਨ.ਐਸ.ਯੂ.ਆਈ ਅਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: