ਰਾਜਪੁਰਾ ਵਿਧਾਨ ਸਭਾ ਟਿੱਕਟ ਇਸਤਰੀ ਵਿੰਗ ਦੇ ਹੱਕ ਵਿੱਚ ਲਿਆਉਣ ਸਬੰਧੀ ਹੋਈ ਮੀਟਿੰਗ

ss1

ਰਾਜਪੁਰਾ ਵਿਧਾਨ ਸਭਾ ਟਿੱਕਟ ਇਸਤਰੀ ਵਿੰਗ ਦੇ ਹੱਕ ਵਿੱਚ ਲਿਆਉਣ ਸਬੰਧੀ ਹੋਈ ਮੀਟਿੰਗ
ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਚੀਮਾਂ ਨੂੰ ਟਿੱਕਟ ਦੇਣ ਦੀ ਕੀਤੀ ਮੰਗ

ਰਾਜਪੁਰਾ, 17 ਨਵੰਬਰ (ਐਚ.ਐਸ.ਸੈਣੀ)-ਇੱਥੋਂ ਦੇ ਵਾਰਡ ਨੰ. 6 ਦੀ ਡਾਲੀਮਾਂ ਵਿਹਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਹਲਕਾ ਪੱਧਰੀ ਮੀਟਿੰਗ ਇਸਤਰੀ ਵਿੰਗ ਦੀ ਹਲਕਾ ਰਾਜਪੁਰਾ (ਦਿਹਾਤੀ) ਦੀ ਪ੍ਰਧਾਨ ਸਤਨਾਮ ਕੌਰ ਅਤੇ (ਸ਼ਹਿਰੀ) ਪ੍ਰਧਾਨ ਕਰਮਜੀਤ ਕੌਰ ਦੀ ਸਾਝੀ ਅਗਵਾਈ ਵਿੱਚ ਹੋਈ। ਜਿਸ ਵਿੱਚ ਅਮਰਜੀਤ ਕੌਰ ਮਾਣਕਪੁਰ, ਮਨਜੀਤ ਕੌਰ ਤਸੌਲੀ, (ਐਸ.ਸੀ ਵਿੰਗ) ਨੀਲਮ ਕੌਰ ਊਰਨਾ, ਕਿਰਨ ਕੌਰ ਧੂਮਾਂ, ਜ਼ਸਵੰਤ ਕੌਰ ਸ਼ਾਮਦੂ ਅਤੇ ਰਾਜ ਕੌਰ ਖਰੋਲਾ ਸਮੇਤ ਹੋਰਨਾਂ ਨੇ ਸਮੂਲੀਅਤ ਕੀਤੀ।
ਮੀਟਿੰਗ ਦੌਰਾਨ ਇਸਤਰੀ ਵਿੰਗ ਨੂੰ ਵਿਧਾਨ ਸਭਾ ਚੋਣਾਂ ਲਈ ਮਜਬੂਤ ਕਰਨ ਵਾਸਤੇ ਮੁਹਿੰਮ ਤੇਜ਼ ਕਰਨ ਸਬੰਧੀ ਹਲਕਾ ਪ੍ਰਧਾਨ ਸਤਨਾਮ ਕੌਰ ਅਤੇ ਕਰਮਜੀਤ ਕੌਰ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਸੋਂ ਮੰਗ ਕੀਤੀ ਕਿ ਅਗਾਂਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਰਾਜਪੁਰਾ ਨੂੰ ਅਕਾਲੀ ਹਲਕਾ ਐਲਾਨ ਕੇ ਇੱਥੋਂ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾਂ ਨੂੰ ਪਾਰਟੀ ਉਮੀਦਵਾਰ ਬਣਾਇਆ ਜਾਵੇ ਤਾਂ ਜੋ ਇਹ ਸੀਟ ਜਿੱਤ ਕੇ ਗੱਠਜੋੜ ਦੀ ਝੋਲੀ ਪਾਈ ਜਾ ਸਕੇ। ਉਹਨਾਂ ਕਿਹਾ ਕਿ ਬੀਬੀ ਚੀਮਾਂ ਦੀ ਇਸਤਰੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵੱਡੀ ਦੇਣ ਹੈ।ਉਹਨਾਂ ਦੀ ਜਿਲਾ ਪ੍ਰਧਾਨਗੀ ਦੌਰਾਨ ਇਸਤਰੀ ਅਕਾਲੀ ਦਲ ਕਾਫੀ ਮਜਬੂਤ ਹੋਇਆ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਾਈਵਾਲ ਪਾਰਟੀ ਭਾਜਪਾ ਨਾਲੋਂ ਵਧੇਰੇ ਆਧਾਰ ਹੈ। ਇਸ ਕਰਕੇ ਇਹ ਹਲਕਾ ਅਕਾਲੀ ਦਲ ਦੇ ਕੋਟੇ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਜਲਦੀ ਹੀ ਇਸਤਰੀ ਵਿੰਗ ਦੇ ਸੂਬਾਈ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਇਸਤਰੀ ਵਿੰਗ ਦੇ ਆਗੂਆਂ ਦਾ ਵਫਦ ਲੈ ਕੇ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਲਕਾ ਰਾਜਪੁਰਾ ਦੀ ਸੀਟ ਸਬੰਧੀ ਗੱਲਬਾਤ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *