ਰਾਜਪੁਰਾ-ਪਟਿਆਲਾ ਰੋਡ ‘ਤੇ ਸਥਿੱਤ ਸਕੂਲ ਸਾਹਮਣੇ ਲਾਂਘਾ ਨਾ ਹੋਣ ਕਾਰਣ ਕਿਸੇ ਸਮੇਂ ਵੀ ਵਾਪਰ ਸਕਦੈ ਹਾਦਸਾ

ss1

ਰਾਜਪੁਰਾ-ਪਟਿਆਲਾ ਰੋਡ ‘ਤੇ ਸਥਿੱਤ ਸਕੂਲ ਸਾਹਮਣੇ ਲਾਂਘਾ ਨਾ ਹੋਣ ਕਾਰਣ ਕਿਸੇ ਸਮੇਂ ਵੀ ਵਾਪਰ ਸਕਦੈ ਹਾਦਸਾ
ਸਕੂਲੀ ਵਿਦਿਆਰਥੀ ਆਪਣੇ ਘਰਾਂ ਵੱਲ 1 ਕਿਲੋਂਮੀਟਰ ਤੋਂ ਵੱਧ ਉਲਟ ਦਿਸ਼ਾ ਵਿੱਚ ਜਾਣ ਲਈ ਮਜ਼ਬੂਰ

ਰਾਜਪੁਰਾ, 4 ਮਈ (ਐਚ.ਐਸ.ਸੈਣੀ)-ਕੌਮੀ ਸ਼ਾਹ ਮਾਰਗ ਨੰਬਰ 64 ਰਾਜਪੁਰਾ ਪਟਿਆਲਾ ਰੋਡ ‘ਤੇ ਸਥਿੱਤ ਸਰਕਾਰੀ ਹਾਈ ਸਕੂਲ ਖੇੜੀ ਗੰਡਿਆ ਨੂੰ ਚਹੁੰ ਮਾਰਗੀ ਸੜਕ ਦੇ ਨਿਰਮਾਣ ਸਮੇਂ ਸੜਕ ਵਿਚਕਾਰ ਡਿਵਾਇਡਰ ਰਾਹੀ ਕੱਟ ਨਾ ਮਿਲਣ ਕਰਕੇ ਆਪਣੇ ਘਰਾਂ ਵੱਲ 1 ਕਿਲੋਮੀਟਰ ਤੋਂ ਵੱਧ ਉਲਟ ਦਿਸ਼ਾ ਵਿੱਚ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਿਥੇ ਸੜਕ ਪਾਰ ਕਰਨ ਸਮੇਂ ਕੁਝ ਸਕੂਲੀ ਵਿਦਿਆਰਥੀ ਜਖਮੀ ਵੀ ਹੋ ਚੁੱਕੇ ਹਨ ਤੇ ਸੜਕ ‘ਤੇ ਵਾਹਨਾਂ ਦੀ ਤੇਜ ਰਫਤਾਰ ਕਾਰਣ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਜਾਣਕਾਰੀ ਅਨੁਸਾਰ ਕੌਮੀ ਸ਼ਾਹ ਮਾਰਗ ਨੰਬਰ 64 ‘ਤੇ ਇਨਾਂ ਦਿਨੀ ਚਹੁੰ ਮਾਰਗੀ ਸੜਕ ਦਾ ਨਿਰਮਾਣ ਜੰਗੀ ਪੱਧਰ ‘ਤੇ ਚਲ ਰਿਹਾ ਹੈ। ਪਟਿਆਲਾ ਤੋਂ ਰਾਜਪੁਰਾ ਜਾਣ ਵਾਲੀ ਸੜਕ ਦਾ ਨਿਰਮਾਣ ਹੋਣ ਕਰਕੇ ਇਸ ਉਤੇ ਆਵਾਜਾਈ ਚਲਾ ਦਿੱਤੀ ਗਈ ਹੈ। ਇਸੇ ਸੜਕ ‘ਤੇ ਸਰਕਾਰੀ ਹਾਈ ਸਕੂਲ ਖੇੜੀ ਗੰਡਿਆ ਪੈਂਦਾ ਹੈ। ਸੜਕ ਦੇ ਨਿਰਮਾਣ ਸਮੇਂ ਇਸ ਸਕੂਲ ਦੇ ਸਾਹਮਣੇ ਡਿਵਾਇਡਰ ਰਾਹੀ ਸੜਕ ਵਿਚਕਾਰ ਕੱਟ ਨਾ ਦਿੱਤੇ ਜਾਣ ਕਾਰਣ ਰੋਜਾਨਾ ਸੈਕੜੇ ਸਕੂਲੀ ਬੱਚਿਆਂ ਨੂੰ ਆਪਣੇ ਪਿੰਡ ਖੇੜੀ ਗੰਡਿਆ ਵੱਲ ਇੱਕ ਕਿਲੋਮੀਟਰ ਉਲਟ ਦਿਸ਼ਾ ਵੱਲ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਿਸ ਕਾਰਣ ਸੜਕ ‘ਤੇ ਆਵਾਜਾਈ ਵਧਣ ਕਰਕੇ ਪੈਦਲ ਅਤੇ ਆਪਣੇ ਸਾਇਕਲਾਂ ‘ਤੇ ਜਾ ਰਹੇ ਸਕੂਲੀ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤਰਾਂ ਜਿਹੜੇ ਸਕੂਲੀ ਵਿਦਿਆਰਥੀ ਡਿਵਾਇਡਰ ਦੇ ਉਪਰੋਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਈ ਵਿਦਿਆਰਥੀ ਦੂਜੇ 2 ਪਹੀਆ ਵਾਹਨਾਂ ਨਾਲ ਟਕਰਾ ਕੇ ਆਪਣੇ ਸਾਈਕਲ ਵੀ ਤੁੜਵਾ ਚੁੱਕੇ ਹਨ। ਸੜਕ ‘ਤੇ ਵਿਦਿਆਰਥੀਆਂ ਨਾਲ ਲੋਡ ਥ੍ਰੀ ਵਹੀਲਰ ਵੀ ਉਲਟ ਦਿਸ਼ਾ ਵੱਲ ਜਾਂਦੇ ਆਮ ਦੇਖੇ ਜਾ ਸਕਦੇ ਹਨ। ਇਸ ਸਬੰਧੀ ਇਲਾਕੇ ਦੇ ਧਰਮ ਚੰਦ, ਰੁਪਿੰਦਰ ਸਿੰਘ ਜੈਲਦਾਰ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ ਸੈਂਹਬੀ ਸਮੇਤ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੇ ਹਾਈ ਵੇ ਅਥਾਰਟੀ ਤੋਂ ਸਕੂਲ ਦੇ ਮੂਹਰੋਂ ਸੜਕ ਵਿਚਕਾਰ ਕੱਟ ਦਿੱਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਸੜਕੀ ਹਾਦਸਾ ਨਾ ਵਾਪਰ ਸਕੇ।
ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਨੈਸ਼ਨਲ ਹਾਈ ਵੇ ਅਥਾਰਟੀ ਦੇ ਐਸ.ਡੀ.ਈ ਹਰਪਾਲ ਸਿੰਘ ਨਾਲ ਸੰਪਰਕ ਕਰਨ ਤੇ ਦੱਸਿਆ ਕਿ ਸੜਕ ਦੇ ਨਿਰਮਾਣ ਕੱਟ (ਲਾਂਘੇ) ਸਬੰਧੀ ਹਾਈ ਵੇ ਅਥਾਰਟੀ ਦਿਲੀ ਤੋਂ ਨਕਸ਼ਾ ਪਾਸ ਹੁੰਦਾ ਹੈ। ਜੇਕਰ ਇਥੇ ਲਾਂਘਾ ਲੌੜੀਦਾ ਹੈ ਤਾਂ ਇਲਾਕਾ ਨਿਵਾਸੀ ਅਤੇ ਸਕੂਲ ਮਨੇਜਮੈਂਟ ਹਲਕਾ ਵਿਧਾਇਕ ਤੋਂ ਸ਼ਿਫਾਰਿਸ ਪੱਤਰ ਹਾਈ ਵੇ ਅਥਾਰਟੀ ਦਿੱਲੀ ਨੂੰ ਭੇਜ ਸਕਦੇ ਹਨ ਤੇ ਲਾਂਘਾ ਮਿਲ ਸਕਦਾ ਹੈ।

Share Button

Leave a Reply

Your email address will not be published. Required fields are marked *