ਰਾਜਪੁਰਾ ਤੋਂ ਰਣਜੀਤ ਰਾਣਾ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਸਮੇਤ ਪਟਿਆਲਾ ਰਵਾਨਾ ਹੋਏ

ss1

ਰਾਜਪੁਰਾ ਤੋਂ ਰਣਜੀਤ ਰਾਣਾ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਸਮੇਤ ਪਟਿਆਲਾ ਰਵਾਨਾ ਹੋਏ
ਕਾਂਗਰਸ ਤੇ ਆਮ ਆਦਮੀ ਪਾਰਟੀ ਸੂਬੇ ਦੇ ਨੋਜਵਾਨਾਂ ਨੂੰ ਨਸ਼ੇੜੀ ਕਹਿ ਬਦਨਾਮ ਕਰ ਰਹੇ ਹਨ ਰਣਜੀਤ ਰਾਣਾ

1ਰਾਜਪੁਰਾ,5 ਅਕਤੂਬਰ (ਦਿਨੇਸ਼ ਸਚਦੇਵਾ) ਰਾਜਪੁਰਾ ਤੋਂ ਯੂਥ ਅਕਾਲੀ ਦਲ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਅਤੇ ਕੋਂਸਲਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਅੱਜ ਸੈਕੜੇ ਮੋਟਰਸਾਇਕਲਾਂ ਦਾ ਵੱਡਾ ਕਾਫਲਾ ਪਟਿਆਲਾ ਵਿਖੇ ਕੇਬੈਨਿਟ ਮੰਤਰੀ ਬਿਕਰਮ ਮਜੀਠੀਆ ਦੀ ਮੋਟਰਸਾਈਕਲ ਰੈਲੀ ਵਿੱਚ ਸਾਮਲ ਹੋਣ ਲਈ ਰਵਾਨਾ ਹੋਇਆ ।ਇਸ ਤੋਂ ਪਹਿਲਾ ਰਣਜੀਤ ਸਿੰਘ ਰਾਣਾ ਰਾਜਪੁਰਾ ਤੋਂ ਹੁੰਦੇ ਹੋਏ ਬਾਸੰਤਪੁਰਾ ਪਹੁੰਚੇ ਅਤੇ ਉਸ ਤੋਂ ਬਾਅਦ ਮਾਧੋ ਚੋਂਕ ਫਹਿਤਗੜ੍ਹ ਸਾਹਿਬ ਵਿਖੇ ਕੇਬੈਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ ।ਮੋਟਰ ਸਾਇਕਲ ਰੈਲੀ ਵਿੱਚ ਜਾਣ ਤੋਂ ਪਹਿਲਾ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਰਾਣਾ ਨੇ ਕਿਹਾਕਿ ਸੋ੍ਰਮਣੀ ਅਕਾਲੀ ਦਲ ਸੂਬੇ ਦੇ ਨੋਜਵਾਨਾਂ ਦੇ ਦਮ ‘ਤੇ 2017 ਵਿੱਚ ਤੀਜੀ ਵਾਰ ਸਰਕਾਰ ਬਣਾਏਗਾ ਜਿਸ ਦੇ ਯੂਥ ਵਰਕਰਾਂ ਨੇ ਹੁਣੇ ਤੋਂ ਹੀ ਕਮਰ ਕੱਸ ਲਈ ਹੈ ।ਉਨ੍ਹਾਂ ਕਿਹਾਕਿ ਅਕਾਲੀ ਦਲ ਦੀ ਹਰ ਰੈਲੀ ਵਿੱਚ ਯੂਥ ਦਾ ਰਿਕਾਰਡ ਤੋੜ ਇਕੱਠ ਇਹੀ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਨੋਜਵਾਨ ਵਰਗ ਸ੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ।ਉਨ੍ਹਾਂ ਕਿਹਾਕਿ ਉਪ ਮੁਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਅਤੇ ਕੇਬੈਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨੋਜਵਾਨਾਂ ਨੂੰ ਹਮੇਸ਼ਾ ਅੱਗੇ ਲਿਆਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਹਨ ਅਤੇ ਹਮੇਸ਼ਾਂ ਯੂਥ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ ਜਿਸ ਕਰਕੇ ਅੱਜ ਇਕ ਹੀ ਆਵਾਜ ‘ਤੇ ਰੈਲੀਆਂ ਵਿੱਚ ਨੋਜਵਾਨਾਂ ਦਾ ਸੈਲਾਬ ਆ ਜਾਂਦਾ ਹੈ ।ਉਨ੍ਹਾਂ ਨੇ ਰਾਜਪੁਰਾ ਇਲਾਕੇ ਦੇ ਨੋਜਵਾਨਾਂ ਦਾ ਮੋਟਰ ਸਾਇਕਲ ਰੈਲੀ ਵਿੱਚ ਸਾਮਲ ਹੋਣ ‘ਤੇ ਧੰਨਵਾਦ ਕਰਦੇ ਹੋਏ ਕਿਹਾਕਿ ਉਹ ਹਮੇਸ਼ਾ ਰਾਜਪੁਰਾ ਦੇ ਨੋਜਵਾਨਾਂ ਰਿਣੀ ਰਹਿਣਗੇ ਜੋ ਹਮੇਸ਼ਾਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਹਨ ।ਉਨ੍ਹਾਂ ਕਿਹਾਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੂਬੇ ਦੇ ਨੋਜਵਾਨਾਂ ਨੂੰ ਨਸ਼ੇੜੀ ਕਹਿ ਕੇ ਵਾਰ ਵਾਰ ਬਦਨਾਮ ਕਰ ਰਹੇ ਹਨ ਜਿਸ ਕਰਕੇ ਨੋਜਵਾਨਾਂ ਵਿੱਚ ਉਕਤ ਪੰਜਾਬ ਵਿਰੋਧੀ ਪਾਰਟੀਆਂ ਖਿਲਾਫ ਗੁੱਸਾ ਪਾਇਅ ਜਾ ਰਿਹਾ ਹੈ ।ਇਸ ਮੋਕੇ ਕੋਂਸਲਰ ਅਰਵਿੰਦਰਪਾਲ ਸਿੰਘ ਰਾਜੂ,ਜਸਵਿੰਦਰ ਸਿੰਘ ਜੈਲਦਾਰ ਸਾਮਦੋ,ਹੈਪੀ ਹਸ਼ਨਪੁਰ,ਲਾਲੀ ਢੀਡਸਾ,ਗੁਰਪ੍ਰੀਤ ਸਿੰਘ ਮਹਿਮੂਦਪੁਰ,ਨਿਤਿਨ ਰੇਖੀ ਪ੍ਰਧਾਨ ਆਈਟੀ ਵਿੱਗ ਰਾਜਪੁਰਾ,ਬਹਾਦਰ ਸਿੰਘ ਭੰਗੂ ਸਾਬਕਾ ਸਰਪੰਚ,ਬਿੱਟੂ,ਸੁਰਿੰਦਰ ਵਰਮਾ,ਸ਼ਾਮ ਸਾਮਦੋ, ਰੋਮੀ ਸਿੰਘ, ਪੁਨੀਤ ਸੈਣੀ,ਅਸੋਕ ਆਲੂਣਾ,ਮਨਿੰਦਰ ਸਿੰਘ,ਦਰਸ਼ਨ ਸਿੰਘ ਬਨਵਾੜੀ,ਮਨਦੀਪ ਸਿੰਘ ,ਜਸਪਾਲ ਸਿੰਘ ,ਲਖਮੀਰ ਸਿੰਘ ਸਮੇਤ ਵੱਡੀ ਸੰਖਿਆਂ ਵਿੱਚ ਯੂਥ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *