Sun. Jun 16th, 2019

ਰਾਜਪੁਰਾ ਤਕਨੀਕੀ ਕਾਲਜ਼ ਵਿੱਚ ਗੂਗਲ ਗਲੋਬਲ ਹੈਡ ਕਲੇਰ ਬੈਲੇ ਵੱਲੋਂ ਵਿਸ਼ੇਸ਼ ਦੋਰਾ

ਰਾਜਪੁਰਾ ਤਕਨੀਕੀ ਕਾਲਜ਼ ਵਿੱਚ ਗੂਗਲ ਗਲੋਬਲ ਹੈਡ ਕਲੇਰ ਬੈਲੇ ਵੱਲੋਂ ਵਿਸ਼ੇਸ਼ ਦੋਰਾ
ਮੁੱਖ ਮੰਤਰੀ ਦੇ ਸਲਾਹਕਾਰ ਕੌੜਾ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਹੋਰ ਅਧਿਕਾਰੀਆਂ ਵੱਲੋਂ ਤਕਨੀਕੀ ਕਾਲਜ ਦੀ ਭੂਗੋਲਿਕ ਸਥਿੱਤੀ ਬਾਰੇ ਕਰਵਾਇਆ ਜਾਣੂ
ਰਾਜਪੁਰਾ ਤਕਨੀਕੀ ਕਾਲਜ ਵਿੱਚ ਗੂਗਲ ਟ੍ਰੇਨਿੰਗ ਸੈਂਟਰ ਖੋਲਣ ਲਈ ਕੀਤਾ ਗਿਆ ਨਿਰੀਖਣ
ਗੂਗਲ ਲੈਬ ਖੁੱਲਣ ਨਾਲ ਤਕਨੀਕੀ ਕਾਲਜ਼ ਰਾਜਪੁਰਾ ਦੇ ਸੁੱਤੇ ਭਾਗ ਖੁੱਲਣ ਦੇ ਅਸਾਰ

ਰਾਜਪੁਰਾ, 24 ਜੁਲਾਈ (ਐਚ.ਐਸ.ਸੈਣੀ)-ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ਼ ਰੋਡ ‘ਤੇ ਕਰੀਬ 6 ਸਾਲਾਂ ਤੋਂ ਚੱਲ ਰਹੇ ਪੰਜਾਬ ਇੰਸਟੀਚਿਊਟ ਆਫ ਤਕਨਾਲੋਜ਼ੀ ਰਾਜਪੁਰਾ ਵਿੱਚ ਗੂਗਲ ਦੀ ਗਲੋਬਲ ਹੈੱਡ (ਟ੍ਰੇਨਿੰਗ) ਮੈਡਮ ਕਲੇਰ ਬੇਲੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸੰਜੀਵ ਕੌੜਾ, ਮੋਹਣਬੀਰ ਸਿੰਘ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ, ਡਾ.ਬਲਰਾਜ ਸਿੰਘ ਡਾਇਰੈਕਟਰ ਅਕਾਦਮਿਕ ਪੰਜਾਬ ਰਾਜ ਬੋਰਡ ਆਫ ਤਕਨੀਕੀ ਸਿੱਖਿਆ ਦੇ ਨਾਲ ਦੌਰਾ ਕਰਕੇ ਕਾਲਜ਼ ਦੀ ਇਮਾਰਤ ਵਿੱਚ ਸਥਿੱਤ ਕੰਪਿਊਟਰ ਲੈਬ ਸਮੇਤ ਕਾਲਜ ਦਾ ਨਿਰਖਣ ਕੀਤਾ।
ਤਕਨੀਕੀ ਕਾਲਜ਼ ਵਿੱਚ ਟੀਮ ਦੇ ਵਿਸ਼ੇਸ਼ ਦੋਰੇ ਦੌਰਾਨ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ ਮੋਹਣਬੀਰ ਸਿੰਘ ਨੇ ਦੱਸਿਆ ਕਿ ਗੂਗਲ ਦੀ ਗਲੋਬਲ ਹੈੱਡ ਕਲੇਰ ਬੇਲੇ ਭਾਰਤ ਵਿਚ ਗੂਗਲ ਵੱਲੋਂ 4 ਕੋਡ ਲੈਬ ਟ੍ਰੇਨਿੰਗ ਸਥਾਪਤ ਕਰਨਾ ਚਾਹੁੰਦੀ ਹੈ। ਜਿਸ ਵਿਚ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹਨਾਂ 4 ਲੈਬਾਂ ਵਿਚੋਂ ਮੈਡਮ ਕਲੇਰ ਗੂਗਲ ਦੁਆਰਾ ਇੱਕ ਲੈਬ ਪੰਜਾਬ ਵਿਚ ਵੀ ਸਥਾਪਤ ਕਰਨਾ ਚਾਹੁੰਦੀ ਹੈ। ਜਿਸ ਦੇੇ ਚਲਦਿਆਂ ਪੰਜਾਬ ਤਕਨੀਕੀ ਵਿਭਾਗ ਨੇ ਰਾਜਪੁਰਾ ਦਾ ਤਕਨੀਕੀ ਕਾਲਜ ਜਿਸ ਦਾ ਦਸੰਬਰ 2011 ਵਿੱਚ ਉਸ ਸਮੇਂ ਦੇ ਉੱਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਹ ਕੋਡ ਲੈਬ ਰਾਜਪੁਰਾ ਤਕਨੀਕੀ ਕਾਲਜ਼ ਅਤੇ ਪਿੰਡ ਖੂਨੀ ਮਾਜਰਾ ਜਿਲਾ ਮੋਹਾਲੀ ਦੇ ਕਾਲਜ ਨੂੰ ਚੁਣਿਆ ਹੈ, ਪਰ ਲੈਬ ਕਿੱਥੇ ਸਥਾਪਤ ਕਰਨੀ ਹੈ ਇਸ ਮੈਡਮ ਕਲੇਰ ਬੇਲੇ ਨੇ ਫੈਸਲਾ ਕਰਨਾ ਹੈ। ਅਕਾਦਮਿਕ ਡਾਇਰੈਕਟਰ ਪੰਜਾਬ ਡਾ. ਬਲਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮੈਡਮ ਕਲੇਰ ਨੂੰ ਰਾਜਪੁਰਾ ਤਕਨੀਕੀ ਕਾਲਜ਼ ਦੀ ਭੂਗੋਲਿਕ ਸਥੀਤੀ ਖੂਨੀ ਮਾਜਰੇ ਤਕਨੀਕੀ ਕਾਲਜ ਨਾਲੋਂ ਜਿਆਦਾ ਵਧੀਆ ਦੱਸੀ ਗਈ ਹੈ ਕਿਉਂਕਿ ਰਾਜਪੁਰਾ ਰੇਲ ਅਤੇ ਕੌਮੀ ਸ਼ਾਹ ਮਾਰਗ ਸੜਕ ਰਾਹੀਂ ਮੁੱਖ ਮਾਰਗਾਂ ਨਾਲ ਜੁੜਿਆ ਹੋਇਆ ਹੈ ਅਤੇ ਇੱਥੋ ਹਵਾਈ ਅੱਡਾ ਵੀ ਕਰੀਬ ਅੱਧੇ ਘੰਟੇ ਦੀ ਦੂਰੀ ਤੇ ਹੈ। ਜਿਸ ਕਾਰਨ ਰਾਜਪੁਰਾ ਦਾ ਤਕਨੀਕੀ ਕਾਲਜ ਇਸ ਕੋਡ ਲੈਬ ਸਥਾਪਤ ਕਰਨ ਲਈ ਜਿਆਦਾ ਠੀਕ ਰਹੇਗਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਰਾਜਪੁਰਾ ਦਾ ਤਕਨੀਕੀ ਕਾਲਜ ਜਿਹੜਾ ਪਿਛਲੇ ਕਰੀਬ 6 ਸਾਲਾਂ ਤੋਂ ਸ਼ੁਰੂ ਨਹੀਂ ਹੋ ਸਕਿਆ ਦੇ ਜਲਦ ਭਾਗ ਖੁੱਲ ਜਾਣਗੇ। ਇਸ ਮੋਕੇ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: