ਰਾਜਦੀਪ ਕਾਲਾ ਨੂੰ ਮੌੜ ਹਲਕੇ ਤੋਂ ਆਪ ਵੱਲੋਂ ਸੰਭਾਵੀਂ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ

ss1

ਰਾਜਦੀਪ ਕਾਲਾ ਨੂੰ ਮੌੜ ਹਲਕੇ ਤੋਂ ਆਪ ਵੱਲੋਂ ਸੰਭਾਵੀਂ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ

fb_img_1477210206521ਰਾਮਪੁਰਾ ਫੂਲ 1 ਦਤਝਲਗ (ਕੁਲਜੀਤ ਸਿੰਘ ਢੀਂਗਰਾ): ਮੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਦੀਪ ਸਿੰਘ ਕਾਲਾ ਚਉਕੇ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਸੂਬੇ ਵਿੱਚ ਆਪ ਦੀ ਸੱਤਾ ਦਾ ਮਜਾ ਉਠਾਉਣ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਵੇਖਣ ਲਈ ਬਸ ਕੁੱਝ ਕੁ ਮਹੀਨੇ ਹੋਰ ਇੰਤਜ਼ਾਰ ਕਰਨ।ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਅਤੇ ਕਾਂਗਰਸ ਤੋ ਖਹਿੜਾ ਛੁੜਾ ਕੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦੇਣ।ਜੇਕਰ ਗੱਲ ਕਰੀਏ ਮੌੜ ਹਲਕੇ ਤੋਂ ਸੁਭਾਵੀ ਉਮੀਤਵਾਰ ਰਾਜਦੀਪ ਕਾਲਾ ਦੀ ਤਾਂ ਉਹ ਮਿਲਣਸਾਰ ਤੇ ਨਿੱਘੇ ਸੁਭਾਅ ਦਾ ਮਾਲਿਕ ਰਾਜਦੀਪ ਕਾਲਾ ਦਾ ਨਾਂ ਹਲਕਾ ਮੌੜ ਤੋ ਆਮ ਆਦਮੀ ਪਾਰਟੀ ਲਈ ਟਿਕਟ ਦੇ ਦਾਅਵੇਦਾਰਾਂ ਵਿਚ ਪਹਿਲੀ ਕਤਾਰ ਵਿਚ ਆਉਦਾ ਹੈ । ਇਲਾਕੇ ਦੇ ਲੋਕਾਂ ਦਾ ਕਹਿਣਾ ਰਾਜਦੀਪ ਕਾਲਾ ਹੀ ਆਮ ਆਦਮੀ ਪਾਰਟੀ ਦੀ ਹਲਕਾ ਮੌੜ ਤੋਂ ਸਹੀ ਅਗਵਾਈ ਕਰ ਸਕਦਾ ਹੈ ।ਰਾਜਦੀਪ ਕਾਲਾ ਦੇ ਨਿੱਜੀ ਜੀਵਨ ਤੇ ਝਾਤ ਮਾਰੀ ਜਾਵੇ ਤਾਂ ਰਾਜਦੀਪ ਇੱਕ ਸੱਚਾ ਸੁੱਚਾ ਇਨਸਾਨ ਹੈ ,ਜਿਹੜਾ ਗਰੀਬ ਲੋਕਾਂ ਲਈ ਮਸੀਹਾ ਕਰਕੇ ਜਾਣਿਆ ਜਾਦਾ ਹੈ । ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਨੇ , ਬੇਸਹਾਰਾ ਬਜੁਰਗਾਂ ਤੇ ਲੋੜਬੰਦਾਂ ਦੇ ਕੰਮ ਆਉਣਾ ੳਹ ਆਪਣਾ ਫਰਜ ਸਮਝਦਾ ਹੈ । ਇਸ ਤੋ ਇਲਾਵਾ ਜਿੱਥੇ ਆਪ ਸਿਰੇ ਦਾ ਪਹਿਲਵਾਨ ਹੈ ,ਉੱਥੇ ਹੀ ਨੌਜਵਾਨਾਂ ਚ ਖੇਡਾਂ ਪ੍ਰਤੀ ਜ਼ਜ਼ਬਾ ਪੈਦਾ ਕਰਨ ਦਾ ਸੌੰਕ ਰੱਖਦੇ ਹਨ ।ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਟੀਮ ਵਲੋ ਵੀ ਕਾਲਾ ਦੀਆਂ ਸਰਗਰਮੀਆਂ ਨੂੰ ਵਿਸ਼ੇਸ਼ ਤੌਰ ਨੋਟ ਕੀਤਾ ਹੈ ।

Share Button

Leave a Reply

Your email address will not be published. Required fields are marked *